ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਗਲੋਬਲ ਅਤੇ ਤਕਨੀਕੀ ਪੱਖੋਂ ਦਿਨ-ਬ-ਦਿਨ ਉਮਦਾ ਅਤੇ ਪ੍ਰਭਾਵੀ ਹੋ ਰਹੇ ਮੌਜੂਦਾ ਮੁਹਾਂਦਰੇ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਇਸ ਸਮੇਂ ਦੇ ਸਿਨੇਮਾ ਕੈਨਵਸ ਨੂੰ ਚਾਰ ਚੰਨ ਲਾਉਣ ਵਿਚ ਨੌਜਵਾਨ ਅਤੇ ਮੰਝੇ ਹੋਏ ਨਵੇਂ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵੱਲੋਂ ਸਪੋਰਟਿੰਗ ਰੋਲ ਹੋਣ ਦੇ ਬਾਵਜੂਦ ਲੀਡ ਸਟਾਰਜ਼ ਤੋਂ ਵੀ ਵੱਧ ਚੜ੍ਹ ਕੇ ਆਪਣੇ ਸ਼ਾਨਦਾਰ ਅਭਿਨੈ ਦਾ ਲੋਹਾ ਬਾਖ਼ੂਬੀ ਮੰਨਵਾਉਣ ਵਿਚ ਕਾਮਯਾਬੀ ਹਾਸਿਲ ਕੀਤੀ ਜਾ ਰਹੀ ਹੈ।
ਸਿਨੇਮਾ ਦ੍ਰਿਸ਼ਾਵਲੀ ’ਚ ਸਪੋਰਟਿੰਗ ਅਤੇ ਸਹਿ-ਨਾਇਕ ਦੀ ਭੂਮਿਕਾ ਨਿਭਾਉਣ ਦੇ ਬਾਵਜ਼ੂਦ ਵੀ ਦਰਸ਼ਕ ਅਤੇ ਆਪਣੇ ਚਾਹੁੰਣ ਵਾਲਿਆਂ ਦਾ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਇੰਨ੍ਹਾਂ ਨਵ ਐਕਟਰਜ਼ ਦਾ ਘੇਰਾ ਦਿਨੋਂ ਦਿਨ ਅਜੋਕੇ ਫਿਲਮੀ ਸਨਾਰਿਓ ’ਚ ਲਗਾਤਾਰ ਵਧਦਾ ਜਾ ਰਿਹਾ ਹੈ, ਜਿੰਨ੍ਹਾਂ ਵਿਚੋਂ ਹੀ ਮੁੱਖ ਐਕਟਰਜ਼ 'ਤੇ ਭਾਰੀ ਪੈ ਰਹੇ ਕੁਝ ਪ੍ਰਤਿਭਾਸ਼ਾਲੀ ਚਿਹਰਿਆਂ ਅਤੇ ਉਨਾਂ ਦੇ ਕਰੀਅਰ ਵੱਲ ਆਓ ਮਾਰਦੇ ਹਾਂ ਇਕ ਸਰਸਰੀ ਝਾਤ:
ਜਗਜੀਤ ਸੰਧੂ: ਥੀਏਟਰ ਜਗਤ ਤੋਂ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਜਗਜੀਤ ਸੰਧੂ ਅੱਜ ਪੰਜਾਬੀ ਫਿਲਮੀ ਸਫ਼ਾਂ ’ਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਵੱਲੋਂ ਕੁਝ ਹੀ ਸਮੇਂ ’ਚ ਉੱਚ ਮੁਕਾਮ ਕਾਇਮ ਕਰਨ ਦਾ ਮਾਣ ਵੀ ਆਪਣੀ ਝੋਲੀ ਪਾ ਲਿਆ ਗਿਆ ਹੈ। ਹਾਲ ਹੀ ਵਿਚ ਰਿਲੀਜ਼ ਹੋਈਆਂ ‘ਕਿੱਸਾ ਪੰਜਾਬ’, ‘ਰੁਪਿੰਦਰ ਗਾਂਧੀ’, ‘ਰੱਬ ਦਾ ਰੇਡਿਓ’, ‘ਰੌਕੀ ਮੈਂਟਲ’, ‘ਰੁਪਿੰਦਰ ਗਾਂਧੀ 2’, ‘ਸੱਜਣ ਸਿੰਘ ਰੰਗਰੂਟ’, ‘ਡਾਕੂਆਂ ਦਾ ਮੁੰਡਾ’, ‘ਰੱਬ ਦਾ ਰੇਡਿਓ 2’, ‘ਛੜ੍ਹਾ’, ‘ਕਾਕਾ ਜੀ’, ‘ਸੁਫ਼ਨਾ’, ‘ਪਤਾਲਲੋਕ’ ਆਦਿ ਕਈ ਸਫ਼ਲ ਪੰਜਾਬੀ ਅਤੇ ਓਟੀਟੀ ਫਿਲਮਾਂ ਵਿਚ ਆਪਣੀ ਸ਼ਾਨਾਰ ਅਦਾਕਾਰੀ ਕਲਾ ਦਾ ਬਾਖ਼ੂਬੀ ਮੁਜ਼ਾਹਰਾ ਕਰਨ ਵਾਲਾ ਇਹ ਅਦਾਕਾਰ ਆਪਣੇ ਹਰ ਕਿਰਦਾਰ ਅਤੇ ਫਿਲਮ ਨੂੰ ਨਵੇਂ ਆਯਾਮ ਦੇਣ ਵਿਚ ਕਾਮਯਾਬ ਰਿਹਾ ਹੈ, ਜੋ ਆਉਣ ਵਾਲੀਆਂ 'ਓਏ ਭੋਲੇ' ਜਿਹੀਆਂ ਕਈ ਫਿਲਮਾਂ ਦੁਆਰਾ ਇਕ ਵਾਰ ਫਿਰ ਆਪਣੀ ਅਨੂਠੀ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਦਰਸ਼ਕਾਂ ਸਨਮੁੱਖ ਕਰਵਾਏਗਾ।
ਪੰਜਾਬੀ ਫਿਲਮ ਨਿਰਦੇਸ਼ਕ ਰਾਜੀਵ ਸ਼ਰਮਾ ਦੀ ਫਿਲਮ 'ਨਾਬਰ' ਦੁਆਰਾ ਪਾਲੀਵੁੱਡ ਦਾ ਹਿੱਸਾ ਬਣਿਆ ਇਹ ਹੋਣਹਾਰ ਨੌਜਵਾਨ ਗੁਰਦਾਸ ਮਾਨ ਸਟਾਰਰ 'ਮਿੰਨੀ ਪੰਜਾਬ', 'ਦਿਲ ਵਿਲ ਪਿਆਰ ਵਿਆਰ', 'ਟਾਟਾਨਿਕ', ‘ਸਿਕੰਦਰ’, 'ਹਰਜੀਤਾ', 'ਪੂਜਾ ਕਿਵੇ ਆਂ', 'ਡਾਕੂਆ ਦਾ ਮੁੰਡਾ', 'ਡਾਕੂਆਂ ਦਾ ਮੁੰਡਾ 2', 'ਬੱਬਰ', 'ਸਨੋਮੈਨ', 'ਹਾਰਡ ਕੌਰ' ਆਦਿ ਜਿਹੀਆਂ ਕਈ ਫਿਲਮਾਂ ਵਿਚ ਆਪਣੀ ਨਾਯਾਬ ਅਦਾਕਾਰੀ ਦੇ ਅਨੂਠੇ ਜੌਹਰ ਵਿਖਾਉਣ ਵਿਚ ਕਾਮਯਾਬ ਰਿਹਾ ਹੈ, ਜਿਸ ਵੱਲੋਂ ਆਪਣੇ ਹਰ ਕਿਰਦਾਰ 'ਤੇ ਕੀਤੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਉਹ ਗਿੱਪੀ ਗਰੇਵਾਲ ਦੀ ਬਹੁ-ਚਰਚਿਤ ਵੈੱਬਸੀਰੀਜ਼ ‘ਆਊਟਲਾਅ’ ਤੋਂ ਇਲਾਵਾ ਅਰਥਭਰਪੂਰ ਪੰਜਾਬੀ ਫਿਲਮ ‘ਬੱਲੇ ਓ ਚਲਾਕ ਸੱਜਣਾਂ’ ਸਮੇਤ ਕਈ ਵੱਡੀਆਂ ਫਿਲਮਾਂ ਵਿਚ ਮਹੱਤਵਪੂਰਨ ਅਤੇ ਲੀਡਿਗ ਕਿਰਦਾਰ ਅਦਾ ਕਰ ਰਿਹਾ ਹੈ, ਜਿੰਨ੍ਹਾ ਤੋਂ ਇਲਾਵਾ ਆਉਣ ਵਾਲੇ ਦਿਨ੍ਹਾਂ ਵਿਚ ਵੀ ਉਸ ਦੀਆਂ ਕਈ ਬਹੁ-ਚਰਚਿਤ ਫਿਲਮਾਂ ਰਿਲੀਜ਼ ਅਤੇ ਫ਼ਲੌਰ 'ਤੇ ਜਾਣ ਲਈ ਤਿਆਰ ਹਨ।
- Prakash Raj: 'ਚੰਦਰਯਾਨ 3' 'ਤੇ ਟਵੀਟ ਕਰਨਾ ਪ੍ਰਕਾਸ਼ ਰਾਜ ਨੂੰ ਪਿਆ ਭਾਰੀ, ਪੁਲਿਸ ਨੇ ਮਾਮਲਾ ਕੀਤਾ ਦਰਜ
- Highest Grossing Punjabi Movies: 'ਕੈਰੀ ਆਨ ਜੱਟਾ 3' ਤੋਂ ਲੈ ਕੇ 'ਕਲੀ ਜੋਟਾ' ਤੱਕ, ਇਹ ਹਨ ਪੰਜਾਬੀ ਦੀਆਂ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ, ਪੂਰੀ ਲਿਸਟ ਦੇਖੋ
- Gurpreet Ghuggi: 'ਮਸਤਾਨੇ' ਫਿਲਮ 'ਚ ਕੰਮ ਕਰਕੇ ਆਪਣੇ ਆਪ ਨੂੰ ਭਰਿਆ-ਭਰਿਆ ਮਹਿਸੂਸ ਕਰ ਰਿਹਾ ਹੈ ਅਦਾਕਾਰ ਗੁਰਪ੍ਰੀਤ ਘੁੱਗੀ, ਸਾਂਝੀ ਕੀਤੀ ਭਾਵਨਾ
ਸੋਨਪ੍ਰੀਤ ਜਵੰਦਾ:ਹਾਲ ਹੀ ਵਿਚ ਓਟੀਟੀ ਆਨ ਸਟਰੀਮ ਹੋਈ ਰਣਦੀਪ ਹੁੱਡਾ ਸਟਾਰਰ ਬਹੁਚਰਚਿਤ ਫਿਲਮ ‘ਕੈਟ’ ਵਿਚ ਮਹੱਤਵਪੂਰਨ ਕਿਰਦਾਰ ਨਿਭਾ ਚੁੱਕਾ ਇਹ ਹੋਣਹਾਰ ਐਕਟਰ ਅਕਸ਼ੈ ਕੁਮਾਰ ਸਟਾਰਰ 'ਹਾਲੀਡੇ', ਕਾਰਤਿਕ ਆਰਿਅਨ ਦੀ ‘ਭੂਲ ਭੂਲਾਈਆਂ 2' ਤੋਂ ਇਲਾਵਾ ‘ਸਾਡੇ ਆਲੇ’, ‘ਚੌਸਰ ਦਾ ਪਾਵਰ ਆਫ਼ ਗੇਮ’, ‘ਸ਼ੂਟਰ’, ‘ਐਸ਼ ਕਰ ਲੈ’, ‘ਕਾਕਾ ਪ੍ਰਧਾਨ’, ‘ਮਰਜਾਣੇ’, ‘ਮੈਂ ਵਰਸਿਸ ਤੂੰ’, ‘ਜ਼ੋਰਾ ਦਾ ਚੈਪਟਰ 2’, ‘ਸਾਕ’, ‘ਦੇਸ਼ੀ ਮੁੰਡੇ’ ਆਦਿ ਕਈ ਚਰਚਿਤ ਹਿੰਦੀ, ਪੰਜਾਬੀ ਫਿਲਮਾਂ ਵਿਚ ਆਪਣੀ ਸ਼ਾਨਦਾਰ ਅਦਾਕਾਰੀ ਦਾ ਬਾਖ਼ੂਬੀ ਇਜ਼ਹਾਰ ਕਰਵਾ ਚੁੱਕਾ ਹੈ। ਮੂਲ ਰੂਪ ਵਿਚ ਜ਼ਿਲ੍ਹਾਂ ਲੁਧਿਆਣਾ ਨਾਲ ਸੰਬੰਧਤ ਇਹ ਲੰਮ-ਸਲੰਮਾਂ ਪੰਜਾਬੀ ਗੱਭਰੂ ਆਪਣੇ ਸਰਦਾਰ ਲੁੱਕ ਨੂੰ ਲੈ ਕੇ ਵੀ ਫਿਲਮੀ ਗਲਿਆਰਿਆਂ ਵਿਚ ਆਪਣੀ ਨਾਯਾਬ ਸ਼ਖ਼ਸ਼ੀਅਤ ਅਤੇ ਸਾਊਪੁਣੇ ਦਾ ਵਿਲੱਖਣਤਾਂ ਪੂਰਵਕ ਪ੍ਰਗਟਾਵਾ ਕਰਨ ਵਿਚ ਵੀ ਸਫ਼ਲ ਰਿਹਾ ਹੈ।
ਪ੍ਰਿੰਸ ਕੰਵਲਜੀਤ ਸਿੰਘ:ਨਿਰਦੇਸ਼ਕ ਸਿਮਰਜੀਤ ਸਿੰਘ ਦੀ ਗੁਰਦਾਸ ਮਾਨ ਸਟਾਰਰ ‘ਚੱਕ ਜਵਾਨਾਂ’, ਸਿਮਰਨਜੀਤ ਸਿੰਘ ਹੁੰਦਲ ਦੀ ਗੱਗੂ ਗਿੱਲ, ਸਿੱਪੀ ਗਿੱਲ ਨਾਲ ‘ਜੱਟ ਬੁਆਏਜ਼-ਪੁੱਤ ਜੱਟਾਂ’ ਅਤੇ ‘ਲੈਦਰ ਲਾਈਫ਼’, ‘ਟਸ਼ਨ’ ਆਦਿ ਸ਼ੁਰੂਆਤੀ ਫਿਲਮਾਂ ਨਾਲ ਪੰਜਾਬੀ ਸਿਨੇਮਾ ਖੇਤਰ ਵਿਚ ਪ੍ਰਭਾਵੀ ਆਗਮਨ ਕਰਨ ਵਾਲਾ ਇਹ ਪ੍ਰਤਿਭਾਵਾਨ ਅਤੇ ਮੰਝਿਆਂ ਹੋਇਆ ਐਕਟਰ ਇੰਨ੍ਹੀਂ ਦਿਨ੍ਹੀਂ ਆਪਣੀ ਨਵੀਂ ਫਿਲਮ ਚੇਤਾ ਸਿੰਘ ਨੂੰ ਲੈ ਕੇ ਕਾਫ਼ੀ ਸੁਰਖ਼ੀਆਂ ਵਿਚ ਹੈ, ਜਿਸ ਵੱਲੋਂ ਹਾਲ ਹੀ ਵਿਚ ਆਈਆਂ ਚਰਚਿਤ ਫਿਲਮਾਂ ਵਿਚ ‘ਵਾਰਨਿੰਗ’, 'ਵਾਰਨਿੰਗ 2', 'ਚੇਤਾ ਸਿੰਘ', 'ਨਾਨਕਾ ਮੇਲ', 'ਗਿੱਦੜ੍ਹਸਿੰਘੀ', 'ਕਪਤਾਨ', ਰਾਣਾ ਰਣਬੀਰ ਨਿਰਦੇਸ਼ਿਤ ‘ਪੋਸਤੀ’, ਓਟੀਟੀ ਫਿਲਮ ‘ਪੰਛੀ’, ‘ਇਕ ਸੰਧੂ ਹੁੰਦਾ ਸੀ’, ‘ਬਠਿੰਡਾ ਐਕਸਪ੍ਰੈਸ’, ‘ਛੜ੍ਹਾ’, ‘ਤੂਫਾਨ ਸਿੰਘ’, ‘ਵਨਸ ਓਪਾਨ ਟਾਈਮ ਇੰਨ ਅੰਮ੍ਰਿਤਸਰ’, ‘ਡਾਕਾ’, ‘ਸ਼ਾਵਾ ਨੀ ਗਿਰਧਾਰੀ ਲਾਲ’, ‘ਸ਼ਰੀਕ’, ‘ਮਾਂ’, ‘ਸੁਰਖ਼ੀ ਬਿੰਦੀ’, ‘ਲੋਂਗ ਲਾਚੀ’, ‘ਅਫ਼ਸਰ’, ‘ਜ਼ੋਰਾ ਦਸ ਨੰਬਰੀਆਂ’, ‘ਕਾਕੇ ਦਾ ਵਿਆਹ’, ‘ਡੈਡੀ ਕੂਲ ਮੁੰਡੇ ਫੂਲ’, ‘ਵਿਸਾਖੀ ਲਿਸਟ’, ‘ਲਾਟੂ’, ‘25 ਕਿੱਲੇ’, ਦੇਵ ਖਰੋੜ, ਮੁਕੁਲ ਦੇਵ ਨਾਲ ‘ਰੁਤਬਾ’, ਸਤਿੰਦਰ ਸਰਤਾਜ ਨਾਲ ‘ਕਲੀ ਜੋਟਾ’, ‘ਕ੍ਰਿਮਿਨਲ’ ਆਦਿ ਨਾਲ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਪੰਜਾਬੀ ਫਿਲਮ ਇੰਡਸਟਰੀ ਵਿਚ ਮਜ਼ਬੂਤ ਅਦਾਕਾਰੀ ਪੈੜ੍ਹਾਂ ਸਥਾਪਿਤ ਕਰ ਲਈਆ ਗਈਆਂ ਹਨ।