ਚੰਡੀਗੜ੍ਹ:ਪੰਜਾਬੀ ਫਿਲਮ "ਯਾਰਾਂ ਦਾ ਰੁਤਬਾ" ਦਾ ਬਹੁਤ ਸਮੇਂ ਉਡੀਕਿਆਂ ਜਾ ਰਿਹਾ ਟ੍ਰੇਲਰ ਆਖਰਕਾਰ ਅੱਜ 6 ਅਪ੍ਰੈਲ ਨੂੰ ਰਿਲੀਜ਼ ਹੋ ਗਿਆ ਹੈ, ਜੋ ਕਿ ਤੀਬਰ ਅਤੇ ਦਿਲਚਸਪ ਕਹਾਣੀ ਦੀ ਝਲਕ ਪੇਸ਼ ਕਰਦਾ ਹੈ। ਦੇਵ ਖਰੌੜ ਅਤੇ ਪ੍ਰਿੰਸ ਕੰਵਲਜੀਤ ਮੁੱਖ ਭੂਮਿਕਾ ਵਿੱਚ ਹਨ, ਫਿਲਮ ਦਾ ਨਿਰਦੇਸ਼ਨ ਮਨਦੀਪ ਬੈਨੀਪਾਲ ਨੇ ਕੀਤਾ ਹੈ। ਜੋ ਪਹਿਲਾਂ 'ਡਾਕੂਆਂ ਦਾ ਮੁੰਡਾ' ਵਰਗੀਆਂ ਪ੍ਰਸ਼ੰਸਾਯੋਗ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਫਿਲਮ 14 ਅਪ੍ਰੈਲ, 2023 ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਜਿਵੇਂ-ਜਿਵੇਂ ਉਹ ਤਾਰੀਖ ਨੇੜੇ ਆ ਰਹੀ ਹੈ, ਫਿਲਮ ਨਿਰਮਾਤਾਵਾਂ ਨੇ ਆਉਣ ਵਾਲੀ ਫਿਲਮ ਦਾ ਟ੍ਰੇਲਰ ਛੱਡ ਦਿੱਤਾ ਹੈ। ਮਨਮੋਹਕ ਫਰਸਟ ਲੁੱਕ ਪੋਸਟਰ ਅਤੇ ਟਾਈਟਲ ਟਰੈਕ ਤੋਂ ਬਾਅਦ ਯਾਰਾਂ ਦਾ ਰੁਤਬਾ ਦੇ ਨਿਰਮਾਤਾ ਇੱਕ ਦਿਲਚਸਪ ਟ੍ਰੇਲਰ ਲੈ ਕੇ ਆਏ ਹਨ।
ਟ੍ਰੇਲਰ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਵ ਖਰੌੜ ਅਤੇ ਪ੍ਰਿੰਸ ਕੰਵਜੀਤ ਸਿੰਘ ਸਟਾਰਰ 'ਯਾਰਾਂ ਦਾ ਰੁਤਬਾ' ਨੂੰ ਇੱਕ ਕ੍ਰਾਈਮ ਥ੍ਰਿਲਰ ਫਿਲਮ ਹੈ। ਜਿਸ ਵਿੱਚ ਦੇਵ ਅਤੇ ਪ੍ਰਿੰਸ ਇੱਕ ਦੂਜੇ ਨੂੰ ਟੱਕਰ ਦਿੰਦੇ ਨਜ਼ਰ ਆਉਣਗੇ। ਟ੍ਰੇਲਰ ਕਾਫੀ ਪ੍ਰਭਾਵਸ਼ਾਲੀ ਹੈ। ਐਕਸ਼ਨ ਹੋਵੇ, ਡਾਇਲਾਗ ਡਿਲੀਵਰੀ, ਬੈਕਗ੍ਰਾਊਂਡ ਸਕੋਰ ਜਾਂ ਡਾਇਰੈਕਸ਼ਨ, ਸਭ ਪ੍ਰਸ਼ੰਸਕਾਂ ਨੂੰ ਮੋਹਿਤ ਕਰ ਰਿਹਾ ਹੈ।