ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਵੱਡੇ ਨਾਂਅ ਅਤੇ ਵਰਸਟਾਈਲ ਐਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੇ ਹਨ ਰਾਜ ਸਿੰਘ ਝਿੰਜਰ, ਜੋ ਹੁਣ ਬਤੌਰ ਲੇਖਕ ਵੀ ਇੱਕ ਹੋਰ ਨਵੇਂ ਸਿਨੇਮਾ ਸਫ਼ਰ ਦਾ ਆਗਾਜ਼ (Raj Singh Jhinger first film as a writer) ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਲਿਖੀ ਪਹਿਲੀ ਫਿਲਮ ‘ਡਰੀਮਲੈਂਡ’ ਦਾ ਟ੍ਰੇਲਰ ਬੁੱਧਵਾਰ 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
‘ਅਰਸ਼ ਸੰਧੂ ਅਤੇ ਬਰਾਊਨ ਸਟਾਰਿੰਗ ਰਿਕਾਰਡਜ਼’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਡਿੰਪਲ ਭੁੱਲਰ ਦੁਆਰਾ ਕੀਤਾ ਗਿਆ ਹੈ, ਜੋ ਇਸ ਫਿਲਮ ਦੁਆਰਾ ਨਿਰਦੇਸ਼ਨ ਦੇ ਰੂਪ ਵਿਚ ਪੰਜਾਬੀ ਸਿਨੇਮਾ ਵਿਚ ਸ਼ਾਨਦਾਰ ਡੈਬਿਊ ਕਰਨ ਜਾ ਰਿਹਾ ਹੈ। ਐਕਸ਼ਨ-ਥ੍ਰਿਲਰ ਅਤੇ ਪਰਿਵਾਰਿਕ ਤਾਣੇ ਬੁਣੇ ਵਿਚ ਬੁਣੀ ਗਈ ਇਸ ਫਿਲਮ ਦਾ ਕਹਾਣੀ-ਸਕਰੀਨ ਪਲੇ ਅਤੇ ਡਾਇਲਾਗ ਲੇਖਨ ਰਾਜ ਸਿੰਘ ਝਿੰਜਰ ਅਤੇ ਗੁਰਦੀਪ ਮਨਾਲੀਆਂ ਵੱਲੋਂ ਸੁਯੰਕਤ ਤੌਰ 'ਤੇ ਕੀਤਾ ਗਿਆ ਹੈ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਮੁਕੰਮਲ ਕੀਤੀ ਗਈ ਇਸ ਫਿਲਮ ਵਿਚ ਰਾਜ ਸਿੰਘ ਝਿੰਜਰ ((Raj Singh Jhinger) ਲੀਡ ਭੂਮਿਕਾ ਵਿਚ ਵੀ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਗੁਰਦੀਪ ਮਨਾਲੀਆਂ, ਸੰਨੀ ਕਾਹਲੋਂ, ਰਮਨ ਸ਼ੇਰਗਿੱਲ, ਰਵਨੀਤ ਕੌਰ, ਜਤਿੰਦਰ ਜਤਿਨ ਸ਼ਰਮਾ, ਨਵਦੀਪ ਰਾਪੁਰੀ, ਦੀਪ ਮਨਦੀਪ, ਸਤਵੰਤ ਕੌਰ, ਅਮਨ ਬੱਲ, ਗੱਗ ਬਰਾੜ੍ਹ, ਹਰਦੀਪ ਡੀ ਰਾਜ, ਰਾਜ ਜੋਸ਼ੀ, ਰਮਨ, ਸੰਤੋਸ਼ ਗਿੱਲ, ਅਰਸ਼ ਮਾਂਗਟ ਆਦਿ ਜਿਹੇ ਮੰਝੇ ਹੋਏ ਸਿਨੇਮਾ ਅਤੇ ਥੀਏਟਰ ਨਾਲ ਜੁੜੇ ਚਿਹਰੇ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।
- Dev Anand 100th Birth Anniversary: ਪੰਜਾਬ ਨਾਲ ਖਾਸ ਸੰਬੰਧ ਰੱਖਦੇ ਸਨ ਦੇਵ ਆਨੰਦ, ਇਥੇ ਅਦਾਕਾਰ ਬਾਰੇ ਸਾਰਾ ਕੁੱਝ ਜਾਣੋ
- Swara Bhasker-Fahad Ahmad: ਸਵਰਾ ਭਾਸਕਰ ਦੇ ਘਰ ਆਈ ਨੰਨ੍ਹੀ ਪਰੀ, ਧੀ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਦੱਸਿਆ ਨਾਂ
- Film Jawan Enters Rs 1000 Cr Club: ਦੁਨੀਆਂ ਭਰ 'ਚ ਸ਼ਾਹਰੁਖ ਖਾਨ ਦਾ ਦਬਦਬਾ, 'ਜਵਾਨ' ਨੇ ਪਾਰ ਕੀਤਾ 1000 ਕਰੋੜ ਦਾ ਅੰਕੜਾ