ਫਰੀਦਕੋਟ: ਪੰਜਾਬੀ ਵੈੱਬ-ਸੀਰੀਜ਼ ਅਤੇ ਬਹੁ-ਚਰਚਿਤ ਸੀਕੁਅਲ ਵਜੋ ਸਾਹਮਣੇ ਆਉਣ ਜਾ ਰਹੀ ਪੰਜਾਬੀ ਫ਼ਿਲਮ 'ਵਾਰਨਿੰਗ 2' ਦਾ ਟੀਜ਼ਰ ਅੱਜ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫਿਲਮ ਦਾ ਨਿਰਮਾਣ ਗਿੱਪੀ ਗਰੇਵਾਲ ਵੱਲੋਂ ਅਪਣੇ ਘਰੇਲੂ ਪ੍ਰੋਡਕਸ਼ਨ ਹਾਊਸ ਅਧੀਨ ਕੀਤਾ ਗਿਆ ਹੈ। 'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਸਾਰੇਗਾਮਾ ਅਤੇ ਯੁਡਲੀ ਫ਼ਿਲਮਜ਼ ਦੇ ਸੁਯੰਕਤ ਨਿਰਮਾਣ ਅਧੀਨ ਪ੍ਰਸਤੁਤ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਪੰਜਾਬੀ ਸਿਨੇਮਾ ਅਤੇ ਵੈੱਬ-ਸੀਰੀਜ਼ ਦੇ ਖਿੱਤੇ ਵਿੱਚ ਚਰਚਿਤ ਅਤੇ ਸਫ਼ਲ ਨਾਂ ਵਜੋ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਅਮਰ ਹੁੰਦਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਸਫ਼ਲ ਅਤੇ ਪ੍ਰਭਾਵੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੂਟ ਕੀਤੀ ਗਈ ਇਸ ਫ਼ਿਲਮ ਦੇ ਨਿਰਮਾਤਾਵਾਂ ਵਿੱਚ ਵਿਕਰਮ ਮਹਿਰਾ ਅਤੇ ਸਿਧਾਰਥ ਆਨੰਦ ਕੁਮਾਰ ਸ਼ਾਮਿਲ ਹਨ, ਇਸ ਤੋਂ ਇਲਾਵਾ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਬਲਜੀਤ ਸਿੰਘ ਦਿਓ, ਸਹਿ ਨਿਰਮਾਤਾ ਭਾਨਾ ਲਾ, ਵਿਨੋਦ ਅਸਵਾਲ, ਸਾਹਿਲ ਸ਼ਰਮਾਂ, ਕਾਰਜ਼ਕਾਰੀ ਨਿਰਮਾਤਾ ਹਰਦੀਪ ਦੁੱਲਟ ਹਨ।
ਅੱਜ ਰਿਲੀਜ਼ ਹੋਵੇਗਾ ਪੰਜਾਬੀ ਫ਼ਿਲਮ 'ਵਾਰਨਿੰਗ 2' ਦਾ ਟੀਜ਼ਰ, ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਜੋੜੀ ਆਵੇਗੀ ਨਜ਼ਰ - ਪੰਜਾਬੀ ਫਿਲਮ ਵਾਰਨਿੰਗ 2 ਦੀ ਸਟਾਰਕਾਸਟ
Punjabi film Warning 2: ਪੰਜਾਬੀ ਫ਼ਿਲਮ 'ਵਾਰਨਿੰਗ 2' ਦਾ ਟੀਜ਼ਰ ਅੱਜ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਜੋੜੀ ਇੱਕ ਵਾਰ ਫਿਰ ਤੋਂ ਇਕੱਠੀ ਨਜ਼ਰ ਆਵੇਗੀ।
By ETV Bharat Entertainment Team
Published : Dec 13, 2023, 10:48 AM IST
ਪੰਜਾਬੀ ਫ਼ਿਲਮ 'ਵਾਰਨਿੰਗ 2' ਇਸ ਦਿਨ ਹੋਵੇਗੀ ਰਿਲੀਜ਼:ਫਿਲਮ ਦੀ ਨਿਰਮਾਣ ਟੀਮ ਅਨੁਸਾਰ, ਗਿੱਪੀ ਗਰੇਵਾਲ ਦੁਆਰਾ ਲਿਖੀ ਅਤੇ ਨਿਰਮਿਤ ਕੀਤੀ ਇਸ ਫ਼ਿਲਮ ਨੂੰ 2 ਫ਼ਰਵਰੀ 2024 ਨੂੰ ਦੇਸ਼-ਵਿਦੇਸ਼ ਵਿਚ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ ਅਤੇ ਅੱਜ ਇਸ ਫਿਲਮ ਦਾ ਟੀਜ਼ਰ ਜਾਰੀ ਕੀਤਾ ਜਾ ਰਿਹਾ ਹੈ, ਜਿਸਨੂੰ ਲੈ ਕੇ ਦਰਸ਼ਕ ਕਾਫ਼ੀ ਉਤਸ਼ਾਹਿਤ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਾਲ 2021 ਵਿੱਚ 'ਵਾਰਨਿੰਗ' ਫਿਲਮ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਹੁਣ ਇਸਦੇ ਸੀਕੁਅਲ ਵਜੋ ਪੰਜਾਬੀ ਫਿਲਮ 'ਵਾਰਨਿੰਗ 2' ਨੂੰ ਅਗਲੇ ਸਾਲ ਰਿਲੀਜ਼ ਕੀਤਾ ਜਾ ਰਿਹਾ ਹੈ।
- 'ਭਾਬੀ 2' ਫੇਮ ਤ੍ਰਿਪਤੀ ਡਿਮਰੀ ਦਾ 5 ਸਾਲ ਪੁਰਾਣਾ ਵੀਡੀਓ ਵਾਈਰਲ, ਕਿਹਾ ਸੀ," ਰਣਬੀਰ ਕਪੂਰ ਨੂੰ ਦੇਖ ਕੇ ਬਹੁਤ ਕੁਝ ਹੁੰਦਾ"
- Animal Box Office Collection Day 12: ਬਾਕਸ ਆਫਿਸ 'ਤੇ ਲਗਾਤਾਰ ਧਮਾਲ ਮਚਾ ਰਹੀ ਹੈ 'ਐਨੀਮਲ', 700 ਕਰੋੜ ਦੇ ਪਾਰ ਪਹੁੰਚੀ ਫਿਲਮ, ਜਾਣੋ 12ਵੇਂ ਦਿਨ ਦਾ ਕਲੈਕਸ਼ਨ
- Raj Singh Jhinger: ਇਸ ਦਿਨ ਰਿਲੀਜ਼ ਹੋਵੇਗਾ ਪੰਜਾਬੀ ਫਿਲਮ 'ਡਰੀਮਲੈਂਡ' ਦਾ ਗੀਤ 'ਇਸ਼ਕ ਬੇਜ਼ੁਬਾਨ', ਰਾਜ ਸਿੰਘ ਝਿੰਜਰ ਆਉਣਗੇ ਨਜ਼ਰ
ਪੰਜਾਬੀ ਫਿਲਮ 'ਵਾਰਨਿੰਗ 2' ਦੀ ਸਟਾਰਕਾਸਟ:ਇਸ ਫ਼ਿਲਮ ਦੀ ਸਟਾਰ ਕਾਸਟ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਵਿੱਚ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਲੀਡ ਰੋਲ ਅਦਾ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ, ਪ੍ਰਿੰਸ ਕੰਵਲਜੀਤ ਸਿੰਘ, ਰਘੁਵੀਰ ਬੋਲੀ, ਰਾਜ ਸਿੰਘ ਝਿੰਜਰ, ਰਾਹੁਲ ਦੇਵ, ਧੀਰਜ ਕੁਮਾਰ, ਪ੍ਰਦੀਪ ਚੀਮਾ, ਹਰਿੰਦਰ ਭੁੱਲਰ, ਪਾਲੀ ਸੰਧੂ , ਸੈਵਨ ਚਾਹਲ ਆਦਿ ਜਿਹੇ ਮੰਨੇ ਪ੍ਰਮੰਨੇ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।