ਪੰਜਾਬ

punjab

ETV Bharat / entertainment

Paune 9 Teaser Out: ਰਿਲੀਜ਼ ਹੋਇਆ ਪੰਜਾਬੀ ਫਿਲਮ 'ਪੌਣੇ 9' ਦਾ ਟੀਜ਼ਰ, ਬੇਹੱਦ ਡਰਾਉਣੇ ਰੂਪ 'ਚ ਨਜ਼ਰ ਆਏ ਧੀਰਜ ਕੁਮਾਰ - ਧੀਰਜ ਕੁਮਾਰ

ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਪੌਣੇ 9' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਫਿਲਮ ਕਾਫੀ ਜਿਆਦਾ ਸਸਪੈਂਸ ਨਾਲ ਭਰੀ ਹੋਈ ਹੈ।

Paune 9 Teaser Out
Paune 9 Teaser Out

By

Published : Jul 8, 2023, 4:32 PM IST

ਚੰਡੀਗੜ੍ਹ: ਸਾਲ 2023 ਦੇ ਛੇ ਮਹੀਨੇ ਬੀਤ ਗਏ ਹਨ ਅਤੇ ਹੁਣ ਇਹ ਜੁਲਾਈ ਮਹੀਨਾ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਗੁਜ਼ਰ ਰਿਹਾ ਹੈ, ਹੁਣ ਇਥੇ ਜੇਕਰ ਇਹਨਾਂ ਦਿਨਾਂ ਵਿੱਚ ਪੰਜਾਬੀ ਸਿਨੇਮਾ ਦੀ ਗੱਲ ਕਰੀਏ ਤਾਂ ਪੰਜਾਬੀ ਸਿਨੇਮਾ ਲਗਾਤਾਰ ਨਵੇਂ ਮੀਲ ਪੱਥਰ ਸਥਾਪਿਤ ਕਰਨ ਵਿੱਚ ਲੱਗ ਰਿਹਾ ਹੈ।

ਆਏ ਦਿਨ ਨਵੀਆਂ ਪੰਜਾਬੀ ਫਿਲਮਾਂ ਦਾ ਐਲਾਨ ਹੋ ਰਿਹਾ ਹੈ, ਸ਼ਾਇਦ ਹੀ ਅਜਿਹਾ ਕੋਈ ਦਿਨ ਹੋਵੇ, ਜਿਸ ਦਿਨ ਕਿਸੇ ਪੰਜਾਬੀ ਫਿਲਮ ਦਾ ਐਲਾਨ ਨਾ ਕੀਤਾ ਗਿਆ ਹੋਵੇ। ਇਸੇ ਲੜੀ ਤਹਿਤ ਇੱਕ ਨਵੀਂ ਪੰਜਾਬੀ ਫਿਲਮ ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜੀ ਹਾਂ...ਤੁਸੀਂ ਠੀਕ ਸਮਝੇ ਹੋ, ਅਸੀਂ ਗੱਲ ਕਰ ਰਹੇ ਹਾਂ 'ਪੌਣੇ 9' ਦੀ। ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਪੌਣੇ 9' ਦਾ ਦਮਦਾਰ ਅਤੇ ਬੇਹੱਦ ਡਰਾਉਣਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ਨੂੰ ਫਿਲਮ ਦੇ ਮੁੱਖ ਕਿਰਦਾਰ ਧੀਰਜ ਕੁਮਾਰ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਉਤੇ ਸਾਂਝਾ ਕੀਤਾ ਹੈ।

ਐਮੀਗੋਸ ਮੋਸ਼ਨ ਪਿਕਚਰ ਹੇਠ ਤਿਆਰ ਕੀਤੀ ਗਈ "ਪੌਣ 9" ਆਉਣ ਵਾਲੇ ਦਿਨਾਂ ਵਿੱਚ ਫਿਲਮ ਉਦਯੋਗ ਨੂੰ ਹਿਲਾ ਦੇਣ ਅਤੇ ਦਰਸ਼ਕਾਂ ਦਾ ਮੰਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਆਉਣ ਵਾਲੀ ਇਸ ਮਨੋਵਿਗਿਆਨਕ ਸਸਪੈਂਸ ਥ੍ਰਿਲਰ ਫਿਲਮ ਦੇ ਟੀਜ਼ਰ ਨੇ ਸਭ ਦੇ ਅੰਦਰ ਇੱਕ ਅੱਗ ਪੈਦਾ ਕਰ ਦਿੱਤੀ ਹੈ ਅਤੇ ਸਭ ਇਹੀ ਸੋਚ ਰਹੇ ਹਨ ਕਿ ਕੌਣ ਨਾਇਕ ਅਤੇ ਕੌਣ ਖਲਨਾਇਕ ਦਾ ਕਿਰਦਾਰ ਅਦਾ ਕਰੇਗਾ।

ਟੀਜ਼ਰ ਇੱਕ ਰਹੱਸਮਈ ਮਾਹੌਲ ਨੂੰ ਦਰਸਾਉਂਦਾ ਹੈ, ਜੋ ਫਿਲਮ ਦੀ ਕਹਾਣੀ ਦੀਆਂ ਡੂੰਘੀਆਂ ਪਰਤਾਂ ਵੱਲ ਸੰਕੇਤ ਕਰਦਾ ਹੈ। ਫਿਲਮ ਸਾਡੇ ਨਾਲ ਇੱਕ ਦਿਲਚਸਪ ਸਫ਼ਰ ਦਾ ਵਾਅਦਾ ਕਰਦੀ ਹੈ, ਜਿਸ ਵਿੱਚ ਇੱਕ ਗੁੰਝਲਦਾਰ ਪਲਾਟ, ਮਨਮੋਹਕ ਕਿਰਦਾਰ ਅਤੇ ਇੱਕ ਸਸਪੈਂਸ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਟੀਜ਼ਰ ਸਾਨੂੰ ਇੱਕ ਉਲਝੀ ਹੋਈ ਪ੍ਰੇਮ ਕਹਾਣੀ ਦੀ ਝਲਕ ਵੀ ਦਿੰਦਾ ਹੈ ਜੋ ਜਨੂੰਨ ਅਤੇ ਡਰ ਵੱਲ ਮੁੜਦੀ ਮਹਿਸੂਸ ਹੁੰਦੀ ਹੈ।

'ਪੌਣੇ 9' ਵਿੱਚ ਧੀਰਜ ਕੁਮਾਰ ਤੋਂ ਇਲਾਵਾ ਨੀਤੂ ਪੰਧੀਰ, ਪਾਲੀ ਸੰਧੂ, ਵਿਕਾਸ ਮਹਿਤਾ, ਨੇਹਾ ਪਵਾਰ, ਜੀਤ ਭੰਗੂ ਸਮੇਤ ਕਈ ਸ਼ਾਨਦਾਰ ਕਲਾਕਾਰ ਹਨ। ਪੌਣੇ 9 ਨੂੰ ਬਲਜੀਤ ਨੂਰ ਦੁਆਰਾ ਲਿਖਿਆ ਗਿਆ ਹੈ। ਇਹ ਫਿਲਮ ਸਾਨੂੰ ਮਨੁੱਖੀ ਮਾਨਸਿਕਤਾ ਦੀਆਂ ਗਹਿਰਾਈਆਂ ਦੀ ਪੜਚੋਲ ਕਰਨ ਵਾਲੀ ਇੱਕ ਰੋਮਾਂਚਕ ਯਾਤਰਾ 'ਤੇ ਲੈ ਜਾਣ ਦਾ ਵਾਅਦਾ ਕਰਦੀ ਹੈ। ਸ਼ਾਨਦਾਰ ਬੈਕਗ੍ਰਾਊਂਡ ਮਿਊਜ਼ਿਕ ਦੇ ਨਾਲ ਸ਼ਾਨਦਾਰ ਸਿਨੇਮੈਟੋਗ੍ਰਾਫੀ ਸਾਡੇ ਤਣਾਅ ਨੂੰ ਹੋਰ ਵਧਾਉਂਦੀ ਹੈ।

ABOUT THE AUTHOR

...view details