ਚੰਡੀਗੜ੍ਹ:ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੋਵਾਂ ਨੇ ਜਦੋਂ ਮਰਾਠੀ ਫਿਲਮ 'ਮੁੰਬਈ-ਪੂਨੇ-ਮੁੰਬਈ' ਦੀ ਅਧਿਕਾਰਤ ਰੀਮੇਕ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਵਿੱਚ ਇੱਕਠੇ ਰੋਲ ਨਿਭਾਇਆ ਤਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ। ਫਿਲਮ 2019 ਦੀ ਰਿਲੀਜ਼ ਤੋਂ ਬਾਅਦ ਪ੍ਰਸ਼ੰਸਕ ਇੱਕ ਵਾਰ ਫਿਰ ਦੋਵਾਂ ਅਦਾਕਾਰਾਂ ਨੂੰ ਇਕੱਠੇ ਦੇਖਣ ਲਈ ਇੰਤਜ਼ਾਰ ਕਰ ਰਹੇ ਸਨ। ਫਿਰ ਦੋਨਾਂ ਨੇ ਇੱਕ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ। ਜੀ ਹਾਂ...ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਨਵੇਂ ਕਾਮੇਡੀ-ਡਰਾਮਾ "ਜੱਟ ਨੂੰ ਚੁੜੇਲ ਟੱਕਰੀ" ਦੇ ਸਿਤਾਰੇ ਹਨ, ਇੰਨੀਂ ਦਿਨੀਂ ਦੋਵੇਂ ਸਿਤਾਰੇ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ।
ਨਿਰਮਾਤਾ ਨੇ ਪਹਿਲਾਂ ਹੀ ਫਿਲਮ 'ਜੱਟ ਨੂੰ ਚੁੜੇਲ ਟੱਕਰੀ' ਦੀ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਹ ਫਿਲਮ 13 ਅਕਤੂਬਰ, 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ ਅਤੇ ਹਾਲ ਹੀ ਵਿੱਚ ਟੀਮ ਨੇ ਇੱਕ BTS ਵੀਡੀਓ ਛੱਡ ਦਿੱਤੀ ਹੈ ਅਤੇ ਜਿਸ ਨੇ ਸੋਸ਼ਲ ਮੀਡੀਆ ਉਤੇ ਰੌਣਕ ਪੈਦਾ ਕਰ ਦਿੱਤੀ ਹੈ।
ਜੀ ਹਾਂ...ਵੀਡੀਓ ਵਿੱਚ ਅਨੁਭਵੀ ਅਦਾਕਾਰਾ ਨਿਰਮਲ ਰਿਸ਼ੀ ਨੂੰ ਇੱਕ ਆਉਣ ਵਾਲੀ ਡਰਾਉਣੀ ਕਾਮੇਡੀ ਫਿਲਮ ਵਿੱਚ ਦਿਖਾਇਆ ਗਿਆ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਨਿਰਮਲ ਰਿਸ਼ੀ ਸਿੱਧੂ ਮੂਸੇ ਵਾਲਾ ਦੇ ਸਿਗਨੇਚਰ 'ਥਾਪੀ' ਸਟੈਪ ਕਰ ਰਹੀ ਹੈ ਅਤੇ ਬੈਕਗ੍ਰਾਉਂਡ ਵਿੱਚ ਸਿੱਧੂ ਦਾ ਗੀਤ 'ਹਥਿਆਰ' ਵੀ ਸੁਣਿਆ ਜਾ ਸਕਦਾ ਹੈ। ਪ੍ਰਸ਼ੰਸਕ ਵੀਡੀਓ ਨੂੰ ਪਿਆਰ ਕਰ ਰਹੇ ਹਨ ਅਤੇ ਪੋਸਟ 'ਤੇ ਸਕਾਰਾਤਮਕ ਟਿੱਪਣੀਆਂ ਵੀ ਛੱਡ ਰਹੇ ਹਨ।
ਪ੍ਰਸ਼ੰਸਕਾਂ ਦੀਆਂ ਟਿੱਪਣੀਆਂ:ਇੱਕ ਨੇ ਲਿਖਿਆ 'ਅਹੰਕਾਰ ਨੀ ਤੂੰ ਰੁਤਬਾ ਮੂਸੇਵਾਲੇ ਦਾ।' ਇੱਕ ਹੋਰ ਨੇ ਲਿਖਿਆ 'ਸਿੱਧੂ ਮੂਸੇ ਵਾਲਾ ਮਿਸ ਯੂ ਉਸਤਾਦ ਜੀ।'