ਚੰਡੀਗੜ੍ਹ:ਪੰਜਾਬੀ ਅਦਾਕਾਰ-ਗਾਇਕ ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਅਤੇ ਕਰਮਜੀਤ ਅਨਮੋਲ ਇੰਨੀਂ ਦਿਨੀਂ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ, ਇਹ ਫਿਲਮ ਇਸ ਮਹੀਨੇ ਦੀ 20 ਤਾਰੀਖ ਨੂੰ ਰਿਲੀਜ਼ ਹੋਣ ਵਾਲੀ ਹੈ, ਜਿਵੇਂ ਕਿ ਹੁਣ ਫਿਲਮ ਦੇ ਰਿਲੀਜ਼ ਹੋਣ ਵਿੱਚ ਕੁੱਝ ਹੀ ਦਿਨ ਰਹਿ ਗਏ ਹਨ ਤਾਂ ਫਿਲਮ ਦੀ ਟੀਮ ਨੇ ਪ੍ਰਮੋਸ਼ਨ ਲਈ ਜ਼ੋਰ ਫੜ ਲਿਆ ਹੈ, ਜਿਸ ਦੇ ਮੱਦੇਨਜ਼ਰ ਫਿਲਮ ਦੀ ਟੀਮ ਨੇ ਪਿੱਛੇ ਦਿਨੀਂ ਅੰਮ੍ਰਿਤਸਰ ਸਾਹਿਬ ਸ਼ਿਰਕਤ ਕੀਤੀ, ਜਿੱਥੇ ਟੀਮ ਨੇ ਵਾਹਗਾ ਬਾਰਡਰ ਪਹੁੰਚੇ ਕੇ ਫਿਲਮ ਦਾ ਪ੍ਰਮੋਸ਼ਨ ਕੀਤਾ, ਉਥੇ ਨਾਲ ਹੀ ਫਿਲਮ ਦੀ ਟੀਮ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Maujaan Hi Maujaan Team) ਪਹੁੰਚੇ ਕੇ ਮੱਥਾ ਵੀ ਟੇਕਿਆ।
Maujaan Hi Maujaan: ਗਿੱਪੀ ਗਰੇਵਾਲ ਸਮੇਤ ਫਿਲਮ 'ਮੌਜਾਂ ਹੀ ਮੌਜਾਂ' ਦੀ ਟੀਮ ਪਹੁੰਚੀ ਪਾਕਿਸਤਾਨ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ - pollywood news
Maujaan Hi Maujaan Team Reached Shri Kartarpur Sahib: ਗਾਇਕ-ਅਦਾਕਾਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਨੂੰ ਲੈ ਕੇ ਚਰਚਾ ਵਿੱਚ ਹਨ, ਹੁਣ ਅਦਾਕਾਰ ਫਿਲਮ ਦੀ ਸਫ਼ਲਤਾ ਲਈ ਆਸ਼ੀਰਵਾਦ ਲੈਣ ਪਾਕਿਸਤਾਨ ਸਥਿਤ ਗੁਰੂਘਰ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ।
Published : Oct 17, 2023, 10:52 AM IST
ਹੁਣ ਇਸ ਤੋਂ ਬਾਅਦ ਫਿਲਮ ਦੀ ਟੀਮ ਨੇ ਪਾਕਿਸਤਾਨ ਦਾ ਰੁਖ਼ ਕੀਤਾ ਅਤੇ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਮੱਥਾ ਟੇਕਿਆ। ਇਸ ਸਮੇਂ ਫਿਲਮ ਦੀ ਪੂਰੀ ਟੀਮ ਵਿੱਚ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਹਸ਼ਨੀਨ ਚੌਹਾਨ, ਤਨੂੰ ਗਰੇਵਾਲ ਅਤੇ ਹੋਰ ਬਹੁਤ ਸਾਰੇ ਕਲਾਕਾਰ ਮੌਜੂਦ ਸਨ। ਪਾਕਿਸਤਾਨ ਪਹੁੰਚਣ ਉਤੇ ਪਾਕਿਸਤਾਨੀ ਕਲਾਕਾਰਾਂ ਨੇ 'ਮੌਜਾਂ ਹੀ ਮੌਜਾਂ' ਦੀ ਟੀਮ ਦਾ ਫੁੱਲਾਂ ਨਾਲ ਸੁਆਗਤ ਕੀਤਾ, ਜਿਸ ਵਿੱਚ ਨਾਸਿਰ ਚਿਨਯੋਤੀ ਅਤੇ ਇਫਤਿਖਾਰ ਠਾਕੁਰ ਵਰਗੇ ਕਈ ਅਦਾਕਾਰ ਸ਼ਾਮਿਲ ਸਨ।
- Maujaan Hi Maujaan New Release Date: ਹੁਣ ਸਤੰਬਰ 'ਚ ਨਹੀਂ, ਅਕਤੂਬਰ 'ਚ ਰਿਲੀਜ਼ ਹੋਵੇਗੀ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ'
- Maujaan Hi Maujaan First Look Poster: ਰਿਲੀਜ਼ ਹੋਇਆ ਗਿੱਪੀ-ਬਿਨੂੰ ਅਤੇ ਕਰਮਜੀਤ ਅਨਮੋਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦਾ ਦਮਦਾਰ ਪੋਸਟਰ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
- Maujaan Hi Maujaan Trailer: ਸਲਮਾਨ ਖਾਨ ਅੱਜ ਲਾਂਚ ਕਰਨਗੇ ਗਿੱਪੀ ਗਰੇਵਾਲ ਸਟਾਰਰ ‘ਮੌਜਾਂ ਹੀ ਮੌਜਾਂ’ ਦਾ ਟ੍ਰੇਲਰ, ਸਮੀਪ ਕੰਗ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ 'ਮੌਜਾਂ ਹੀ ਮੌਜਾਂ' ਤਿੰਨ ਦੋਸਤਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜਿਹਨਾਂ ਵਿੱਚੋਂ ਇੱਕ ਬੋਲਾ, ਇੱਕ ਅੰਨ੍ਹਾ ਅਤੇ ਇੱਕ ਗੂੰਗਾ ਹੈ। ਇਹ ਫਿਲਮ 20 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ। ਫਿਲਮ ਦੇ ਲੇਖਕਾਂ ਦੀ ਗੱਲ ਕਰੀਏ ਤਾਂ ਇਸ ਨੂੰ ਨਰੇਸ਼ ਕਥੂਰੀਆ, ਸ਼੍ਰੇਆ ਸ਼੍ਰੀਵਾਸਤਵ ਅਤੇ ਵੈਭਵ ਸੁਮਨ ਨੇ ਮਿਲ ਕੇ ਲਿਖਿਆ ਹੈ। ਫਿਲਮ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਅਤੇ ਤੰਨੂ ਗਰੇਵਾਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ, ਇਸ ਦੇ ਨਾਲ ਹੀ ਫਿਲਮ ਵਿੱਚ ਯੋਗਰਾਜ ਸਿੰਘ ਅਤੇ ਪਾਕਿਸਤਾਨੀ ਅਦਾਕਾਰ ਨਾਸਿਰ ਚਿਨਯੋਤੀ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।