ਚੰਡੀਗੜ੍ਹ: ਭਾਵੇਂ ਕਿ ਬਾਲੀਵੁੱਡ ਦੇ ਦਿੱਗਜ ਗੀਤਕਾਰ ਦੇਵ ਕੋਹਲੀ ਅੱਜ ਸਾਡੇ ਵਿੱਚ ਨਹੀਂ ਹਨ, ਪਰ ਉਹਨਾਂ ਦੁਆਰਾ ਰਚੇ ਗੀਤ ਸਦਾ ਲੋਕਾਂ ਦੀ ਜ਼ੁਬਾਨ 'ਤੇ ਰਹਿਣਗੇ। ਗੀਤਕਾਰ ਨੇ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਨੂੰ ਲਾਜਵਾਬ ਗੀਤ ਦਿੱਤੇ ਹਨ ਅਤੇ ਬਹੁਤ ਸਾਰੇ ਹਿੱਟ ਸੰਗੀਤ ਨਿਰਦੇਸ਼ਕਾਂ ਦੇ ਨਾਲ ਕੰਮ ਵੀ ਕੀਤਾ ਹੈ। ਇਸ ਸਭ ਕੁੱਝ ਨੂੰ ਜਾਣਨ ਤੋਂ ਬਾਅਦ ਯਕੀਨਨ ਤੁਹਾਡੇ ਦਿਮਾਗ ਵਿੱਚ ਇਹ ਗੱਲ ਆਉਂਦੀ ਹੋਣੀ ਹੈ ਕਿ ਇਸ ਦਿੱਗਜ ਗੀਤਕਾਰ ਨੂੰ ਪਹਿਲਾਂ ਬ੍ਰੇਕ ਕਦੋਂ ਅਤੇ ਕਿਵੇਂ ਮਿਲਿਆ ?
ਕਿਵੇਂ ਸ਼ੁਰੂ ਹੋਇਆ ਲਿਖਣ ਦਾ ਸਿਲਸਿਲਾ:ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਗੀਤਕਾਰ ਦੱਸਦੇ ਸਨ ਕਿ ਉਹਨਾਂ ਨੂੰ ਲਿਖਣ ਦਾ ਸ਼ੌਂਕ ਉਹਨਾਂ ਦੇ ਗੁਆਂਢ ਵਿੱਚ ਰਹਿੰਦੇ ਇੱਕ 16 ਸਾਲਾਂ ਦੇ ਨੌਜਵਾਨ ਤੋਂ ਪਿਆ। ਉਹ ਦੱਸਦੇ ਸਨ ਕਿ ਉਸ ਸਮੇਂ ਉਹਨਾਂ ਦੀ ਉਮਰ ਸਿਰਫ਼ 10-12 ਸਾਲ ਸੀ ਅਤੇ ਉਹਨਾਂ ਦੇ ਗੁਆਂਢ ਵਿੱਚ ਰਹਿੰਦਾ ਨੌਜਵਾਨ ਉਸ ਨੂੰ ਸ਼ੇਅਰ ਸੁਣਾਇਆ ਕਰਦਾ ਸੀ। ਉਸ ਨੌਜਵਾਨ ਨੂੰ ਸੁਣ ਕੇ ਗੀਤਕਾਰ ਨੂੰ ਵੀ ਲੱਗਿਆ ਕਿ ਇਹ ਕੰਮ ਤਾਂ ਉਹ ਵੀ ਕਰ ਸਕਦੇ ਹਨ। ਬਸ ਫਿਰ ਕੀ ਸੀ, ਗੀਤਕਾਰ ਨੇ ਸ਼ੇਅਰ ਰਚਨੇ ਸ਼ੁਰੂ ਕਰ ਦਿੱਤੇ। ਪਰ ਦਿਲਚਸਪ ਗੱਲ ਇਹ ਸੀ ਕਿ ਗੀਤਕਾਰ ਆਪਣੇ ਸ਼ੇਅਰ ਲਿਖਣ ਬਾਰੇ ਕਿਸੇ ਨੂੰ ਵੀ ਦੱਸਿਆ ਨਹੀਂ ਕਰਦੇ ਸਨ। ਫਿਰ 16-17 ਸਾਲ ਦੀ ਉਮਰ ਤੱਕ ਗੀਤਕਾਰ ਕਾਫੀ ਸੋਹਣਾ ਲਿਖਣ ਲੱਗ ਪਏ। ਜਦੋਂ ਵੀ ਉਹ ਲੋਕਾਂ ਨੂੰ ਕੁੱਝ ਸੁਣਾਉਂਦੇ ਤਾਂ ਲੋਕ ਉਸਦੀ ਰਚਨਾ ਦੀ ਤਾਰੀਫ਼ ਕਰਦੇ। ਫਿਰ ਜਦੋਂ ਗੀਤਕਾਰ ਨੇ ਲੋਕਾਂ ਤੋਂ ਸਲਾਹ ਲੈਣੀ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹ ਫਿਲਮਾਂ ਵਿੱਚ ਵੀ ਆਪਣੇ ਗੀਤ ਦੇ ਸਕਦੇ ਹਨ।
- Dev Kohli Death News: ਗੀਤਕਾਰ ਦੇਵ ਕੋਹਲੀ ਦਾ 81 ਸਾਲ ਦੀ ਉਮਰ 'ਚ ਹੋਇਆ ਦੇਹਾਂਤ, 100 ਤੋਂ ਵੱਧ ਫਿਲਮਾਂ ਲਈ ਲਿਖੇ ਸਨ ਗੀਤ
- Mastaney Box Office Collection: ਲੋਕਾਂ ਨੂੰ ਖੁਸ਼ ਕਰਨ 'ਚ ਸਫ਼ਲ ਰਹੀ ਫਿਲਮ 'ਮਸਤਾਨੇ', ਪਹਿਲੇ ਦਿਨ ਕੀਤੀ ਇੰਨੀ ਕਮਾਈ
- White Punjab First Look: ਪੰਜਾਬੀ ਫਿਲਮ ‘ਵਾਈਟ ਪੰਜਾਬ’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਗਾਇਕ ਕਾਕਾ ਕਰੇਗਾ ਸਿਲਵਰ ਸਕਰੀਨ 'ਤੇ ਸ਼ਾਨਦਾਰ ਡੈਬਿਊ