ਚੰਡੀਗੜ੍ਹ: ਕੈਨੇਡੀਅਨ ਪੀਰੀਅਡ ਫਿਲਮ 'ਕੈਲੋਰੀ’ ਦਾ ਇਕ ਵਿਸ਼ੇਸ਼ ਸ਼ੈਡਿਊਲ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ ਉਤੇ ਸੰਪੂਰਨ ਕਰ ਲਿਆ ਗਿਆ ਹੈ, ਜਿਸ ਦੌਰਾਨ ਬਾਲੀਵੁੱਡ ਅਦਾਕਾਰਾ ਅਨੁਪਮ ਖੇਰ 'ਤੇ ਕਈ ਅਹਿਮ ਦ੍ਰਿਸ਼ਾਂ ਦਾ ਫ਼ਿਲਮਾਂਕਣ ਪੂਰਾ (Anupam Kher wraps up Calorie film) ਕੀਤਾ ਗਿਆ ਹੈ।
ਕੈਨੇਡਾ ਸਿਨੇਮਾ ਖੇਤਰ ਵਿਚ ਦਿੱਗਜ ਫਿਲਮਕਾਰ ਵੱਲੋਂ ਵਿਲੱਖਣ ਪਹਿਚਾਣ ਰੱਖਦੇ ਇਸ਼ਾ ਮਜ਼ਾਇਰਾ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਸੱਚੀ ਕਹਾਣੀ ਸਾਰ ਆਧਾਰਿਤ ਫਿਲਮ ਦਾ ਨਿਰਮਾਣ ਜੋਏ ਬਾਲਾਸ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਸਫ਼ਲ ਕੈਨੇਡੀਅਨ ਫਿਲਮਾਂ ਨਾਲ ਬਤੌਰ ਨਿਰਮਾਤਾ ਜੁੜੇ ਰਹੇ ਹਨ।
ਉਕਤ ਸ਼ੂਟਿੰਗ ਸ਼ੈਡਿਊਲ ਅਧੀਨ ਫਿਲਮ ਦੇ ਕਈ ਖਾਸ ਦ੍ਰਿਸ਼ਾਂ ਦਾ ਫ਼ਿਲਮਾਂਕਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਇੱਥੋਂ ਦੇ ਆਸ-ਪਾਸ ਦੀਆਂ ਕਈ ਪੁਰਾਤਨ ਜਗਾਵ੍ਹਾਂ ਆਦਿ ਵਿਖੇ ਵੀ ਮੁਕੰਮਲ ਕੀਤਾ (Anupam Kher wraps up Calorie film) ਗਿਆ ਹੈ, ਜਿਸ ਵਿਚ ਹਿੱਸਾ ਲੈਣ ਲਈ ਅਦਾਕਾਰ ਅਨੁਪਮ ਖੇਰ ਉਚੇਚੇ ਤੌਰ 'ਤੇ ਮੁੰਬਈ ਤੋਂ ਇੱਥੇ ਪੁੱਜੇ।
ਇਸੇ ਸਮੇਂ ਫਿਲਮ ਵਿਚਲੇ ਅਹਿਮ ਪਹਿਲੂਆਂ ਅਤੇ ਆਪਣੇ ਕਿਰਦਾਰ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਮੇਨ ਸਟਰੀਮ ਫਿਲਮਾਂ ਤੋਂ ਕੁਝ ਅਲਹਦਾ ਫਿਲਮਾਂ ਅਤੇ ਚੁਣੌਤੀਪੂਰਨ ਕਿਰਦਾਰ ਕਰਨ ਦੇ ਯਤਨਾਂ ਵਜੋਂ ਹੀ ਸਾਹਮਣੇ ਆਵੇਗੀ ਉਨਾਂ ਦੀ ਇਹ ਫਿਲਮ, ਜਿਸ ਵਿਚ ਉਹ ਸਿੱਖ ਕਿਰਦਾਰ ਵਿਚ ਨਜ਼ਰ (Anupam Kher wraps up Calorie film) ਆਉਣਗੇ।
ਉਨ੍ਹਾਂ ਦੱਸਿਆ ਕਿ ਭਾਵਪੂਰਨ ਵਿਸ਼ੇ ਆਧਾਰਿਤ ਇਸ ਫਿਲਮ ਵਿੱਚ ਉਹ ਇਕ ਅਜਿਹੀ ਸਿੱਖ ਸ਼ਖ਼ਸੀਅਤ ਦਾ ਕਿਰਦਾਰ ਨਿਭਾ ਰਹੇ ਹਨ, ਜਿੰਨ੍ਹਾਂ ਵਲੋਂ ਆਪਣੀ ਸਾਰੀ ਜਿੰਦਗੀ ਦੂਜਿਆਂ ਦੀ ਸੇਵਾ ਵਿਚ ਲਗਾ ਦਿੱਤੀ ਗਈ, ਪਰ ਇਸ ਸੱਚ ਦੇ ਮਾਰਗ 'ਤੇ ਚੱਲਦਿਆਂ ਉਨ੍ਹਾਂ ਨੂੰ ਮਾਨਸਿਕ, ਆਰਥਿਕ, ਸਮਾਜਿਕ ਅਤੇ ਜਾਨ ਜ਼ੋਖਿਮ ਵਿਚ ਪਾਉਣ ਵਾਲੇ ਕਈ ਪੜ੍ਹਾਵਾਂ ਵਿਚੋਂ ਗੁਜ਼ਰਣਾ ਪਿਆ, ਪਰ ਇਸ ਦੇ ਬਾਵਜੂਦ ਉਨ੍ਹਾਂ ਹੌਂਸਲਾ ਨਹੀਂ ਹਾਰਿਆ ਅਤੇ ਹਰ ਪਰਸਥਿਤੀਆਂ ਦਾ ਦਲੇਰੀ ਨਾਲ ਸਾਹਮਣਾ ਕੀਤਾ।
ਉਨ੍ਹਾਂ ਦੱਸਿਆ ਕਿ ਕਹਾਣੀ ਨੂੰ ਸੱਚ ਦਾ ਰੂਪ ਦੇਣ ਲਈ ਕੈਨੇਡੀਅਨ ਨਿਰਮਾਣ ਹਾਊਸ ਵੱਲੋਂ ਕਾਫ਼ੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਹੀ ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਦੀਆਂ ਲੋਕੇਸ਼ਨਾਂ 'ਤੇ ਇਸ ਫਿਲਮ ਨੂੰ ਨੇਪਰ੍ਹੇ ਚਾੜਿਆ ਗਿਆ ਹੈ। ਹਿੰਦੀ ਸਿਨੇਮਾ ਖੇਤਰ ਵਿਚ ਕਈ ਦਹਾਕਿਆਂ ਦਾ ਸਫ਼ਲ ਸਫ਼ਰ ਹੰਢਾ ਰਹੇ ਅਦਾਕਾਰ ਅਨੁਪਮ ਖੇਰ ਨੇ ਦੱਸਿਆ ਕਿ ਇਹ ਫਿਲਮ ਉਨਾਂ ਦੇ ਕਰੀਅਰ ਦੀ 540ਵੀਂ ਫਿਲਮ ਹੈ, ਜਿਸ ਨਾਲ ਜੁੜਨ ਤੋਂ ਬਾਅਦ ਉਹ ਕਾਫ਼ੀ ਮਾਣ ਮਹਿਸੂਸ ਕਰ ਰਹੇ ਹਨ ਅਤੇ ਉਸ ਤੋਂ ਵੀ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਉਹ ਇਕ ਮਹਾਨ ਸਿੱਖ ਸ਼ਖ਼ਸ਼ੀਅਤ ਦੇ ਜੀਵਨ ਸਫ਼ਰ ਨੂੰ ਪ੍ਰਤੀਬਿੰਬ ਕਰਨ ਜਾ ਰਹੇ ਹਨ, ਜਿਸ ਨਾਲ ਉਹ ਆਪਣੇ ਆਪ 'ਤੇ ਬਹੁਤ ਹੀ ਫ਼ਖ਼ਰ ਮਹਿਸੂਸ ਕਰ ਰਹੇ ਹਨ।
ਬਾਲੀਵੁੱਡ ’ਚ ਵੱਡੇ ਨਾਂਅ ਵਜੋਂ ਸ਼ੁਮਾਰ ਕਰਵਾਉਣ ਦੇ ਬਾਵਜੂਦ ਆਫ਼ ਬੀਟ ਫਿਲਮਾਂ ਕਰਨ ਨੂੰ ਅੱਜ ਵੀ ਤਰਜ਼ੀਹ ਦੇਣਾ ਪਸੰਦ ਕਰ ਰਹੇ ਇਸ ਉਮਦਾ ਅਦਾਕਾਰ ਨੇ ਦੱਸਿਆ ਕਿ ਮੂਲ ਰੂਪ ਵਿਚ ਹਿਮਾਚਲ ਦੇ ਅਜਿਹੇ ਸੰਸਕਾਰੀ ਪਰਿਵਾਰ ਨਾਲ ਤਾਲੁਕ ਰੱਖਦਾ ਹਾਂ, ਜਿਸ ਨੇ ਕਦੀ ਵੀ ਆਪਣੀਆਂ ਜੜ੍ਹਾਂ ਨਾਲੋਂ ਟੁੱਟਣ ਅਤੇ ਦੂਰ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਪਿਤਾ ਪੁਰਖੀ ਮਿਲੇ ਇੰਨ੍ਹਾਂ ਗੁਣਾਂ ਨੂੰ ਹੁਣ ਵੀ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਦਾ ਹਾਂ।
ਉਕਤ ਸ਼ੂਟਿੰਗ ਸਿਲਸਿਲੇ ਅਧੀਨ ਧਾਰਮਿਕ ਨਗਰੀ ਪੁੱਜੇ ਹੋਏ ਅਦਾਕਾਰ ਨੇ ਵਾਹਗਾ ਬਾਰਡਰ ਵਿਖੇ ਹੁੰਦੀ ਪਰੇਡ ’ਚ ਵੀ ਸ਼ਮੂਲੀਅਤ ਕੀਤੀ, ਜਿਸ ਤੋਂ ਬਾਅਦ ਉਨਾਂ ਕੁਝ ਸਮਾਂ ਇੱਥੋਂ ਕੁਝ ਦੂਰੀ 'ਤੇ ਸਥਿਤ ਸ੍ਰੀ ਰਾਮ ਤੀਰਥ ਮੰਦਿਰ ਵਿਚ ਵੀ ਗੁਜ਼ਾਰਿਆ ਅਤੇ ਇੱਥੋਂ ਦੀ ਇਤਿਹਾਸਿਕ ਮਹੱਤਤਾ ਨੂੰ ਵੀ ਜਾਣਿਆ। ਉਨ੍ਹਾਂ ਦੱਸਿਆ ਕਿ ਜਲਦ ਹੀ ਉਨਾਂ ਦੀ ਇਕ ਹੋਰ ਵੱਡੀ ਅਤੇ ਬਿੱਗ ਸੈਟਅੱਪ ਪੀਰੀਅਡ ਫਿਲਮ ‘ਛੋਟਾ ਭੀਮ’ ਵੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿਚ ਬਹੁਤ ਹੀ ਪ੍ਰਭਾਵੀ ਕਿਰਦਾਰ ਉਨਾਂ ਵੱਲੋਂ ਅਦਾ ਕੀਤਾ ਗਿਆ ਹੈ।