ਫਰੀਦਕੋਟ: ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਆਨ ਸਟ੍ਰੀਮ ਹੋਈ ਪੰਜਾਬੀ ਫਿਲਮ 'ਡਰੀਮਲੈਂਡ' ਨੂੰ ਇੰਨੀ ਦਿਨੀ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਦਾ ਗਾਣਾ 'ਇਸ਼ਕ ਬੇਜ਼ੁਬਾਨ' 13 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ, ਜੋ ਪੰਜਾਬੀ ਸਿਨੇਮਾਂ ਦੇ ਚਰਚਿਤ ਅਦਾਕਾਰ ਰਾਜ ਸਿੰਘ ਝਿੰਜਰ 'ਤੇ ਫਿਲਮਾਇਆਂ ਗਿਆ ਹੈ। ਰਾਜ ਸਿੰਘ ਝਿੰਜਰ ਫਿਲਮ 'ਡਰੀਮਲੈਂਡ' ਵਿੱਚ ਲੀਡ ਭੂਮਿਕਾ ਅਦਾ ਕਰ ਰਹੇ ਹਨ। ‘ਅਰਸ਼ ਸੰਧੂ ਅਤੇ ਬਰਾਊਨ ਸਟਾਰਿੰਗ ਰਿਕਾਰਡਜ਼’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਡਿੰਪਲ ਭੁੱਲਰ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਦਾ ਲੇਖਣ ਰਾਜ ਸਿੰਘ ਝਿੰਜਰ ਅਤੇ ਗੁਰਦੀਪ ਮਨਾਲੀਆ ਵੱਲੋਂ ਕੀਤਾ ਗਿਆ ਹੈ।
Raj Singh Jhinger: ਇਸ ਦਿਨ ਰਿਲੀਜ਼ ਹੋਵੇਗਾ ਪੰਜਾਬੀ ਫਿਲਮ 'ਡਰੀਮਲੈਂਡ' ਦਾ ਗੀਤ 'ਇਸ਼ਕ ਬੇਜ਼ੁਬਾਨ', ਰਾਜ ਸਿੰਘ ਝਿੰਜਰ ਆਉਣਗੇ ਨਜ਼ਰ - Punjabi Film Dreamlad
Punjabi Film Dreamlad: ਪੰਜਾਬੀ ਫਿਲਮ 'ਡਰੀਮਲੈਂਡ' ਦਾ ਗੀਤ 'ਇਸ਼ਕ ਬੇਜ਼ੁਬਾਨ' ਕੱਲ੍ਹ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਗੀਤ 'ਚ ਅਦਾਕਾਰ ਰਾਜ ਸਿੰਘ ਝਿੰਜਰ ਨਜ਼ਰ ਆਉਣਗੇ।
By ETV Bharat Entertainment Team
Published : Dec 12, 2023, 10:44 AM IST
|Updated : Dec 12, 2023, 12:06 PM IST
ਪੰਜਾਬੀ ਫਿਲਮ 'ਡਰੀਮਲੈਂਡ' ਦੀ ਸਟਾਰਕਾਸਟ: 'ਬਰਾਊਨ ਸਟਾਰਿੰਗ ਰਿਕਾਰਡਜ਼' ਦੇ ਆਪਣੇ ਪਲੇਟਫਾਰਮ 'ਤੇ ਰਿਲੀਜ਼ ਹੋ ਰਹੀ ਇਸ ਦਿਲਚਸਪ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ, ਤਾਂ ਇਸ ਵਿੱਚ ਰਾਜ ਸਿੰਘ ਝਿੰਜਰ, ਗੁਰਦੀਪ ਸਿੰਘ ਮਨਾਲੀਆ, ਸਨੀ ਕਾਹਲੋਂ, ਰਮਨ ਸ਼ੇਰਗਿੱਲ, ਰਵਨੀਤ ਕੌਰ, ਜਤਿੰਦਰ ਜਤਿਨ ਸ਼ਰਮਾ, ਨਵਦੀਪ ਰਾਪੁਰੀ, ਦੀਪ ਮਨਦੀਪ, ਸਤਵੰਤ ਕੌਰ, ਅਮਨ ਬਲ, ਗੱਗ ਬਰਾੜ੍ਹ, ਹਰਦੀਪ ਡੀ ਰਾਜ, ਰਾਜ ਜੋਸ਼ੀ, ਰਮਨ, ਸੰਤੋਸ਼ ਗਿੱਲ ਅਤੇ ਅਰਸ਼ ਮਾਂਗਟ ਆਦਿ ਜਿਹੇ ਮੰਝੇ ਹੋਏ ਸਿਨੇਮਾ ਅਤੇ ਥੀਏਟਰ ਨਾਲ ਜੁੜੇ ਚਿਹਰੇ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।
ਪੰਜਾਬੀ ਫਿਲਮ 'ਡਰੀਮਲੈਂਡ' ਦੇ ਹੁਣ ਤੱਕ ਨੌ ਐਪੀਸੋਡ ਪ੍ਰਸਾਰਿਤ ਹੋ ਚੁੱਕੇ ਹਨ, ਜਿੰਨਾਂ ਸਾਰਿਆਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਨੂੰ ਦੇਖਦਿਆ ਉਤਸ਼ਾਹ ਵਿੱਚ ਆਈ ਪੂਰੀ ਟੀਮ ਇਸ ਫਿਲਮ ਨੂੰ ਲੈ ਕੇ ਪੂਰੀ ਮਿਹਨਤ ਕਰ ਰਹੀ ਹੈ, ਜਿਸ ਦੀ ਲੜੀ ਵਜੋ ਹੀ ਸਾਹਮਣੇ ਆਉਣ ਜਾ ਰਿਹਾ ਗਾਣਾ 'ਇਸ਼ਕ ਬੇਜ਼ੁਬਾਨ' ਕੱਲ੍ਹ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਆਵਾਜ਼ ਗਾਇਕ ਰਾਜ ਸਹੋਤਾ ਨੇ ਦਿੱਤੀ ਹੈ ਅਤੇ ਇਸ ਦੇ ਬੋਲ ਕਾਫਿਰ ਨੇ ਲਿਖੇ ਹਨ ਅਤੇ ਸੰਗੀਤ ਰਾਜ ਢਿੱਲੋ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਫਿਲਮ ਅਤੇ ਰਿਲੀਜ਼ ਹੋ ਰਹੇ ਗਾਣੇ ਸਬੰਧੀ ਗੱਲ ਕਰਦਿਆਂ ਫਿਲਮ ਦੇ ਲੇਖ਼ਕ ਅਤੇ ਲੀਡਿੰਗ ਕਿਰਦਾਰ ਨਿਭਾਅ ਰਹੇ ਅਦਾਕਾਰ ਰਾਜ ਸਿੰਘ ਝਿੰਜ਼ਰ ਨੇ ਕਿਹਾ ਕਿ ਦਰਸ਼ਕ ਇਸ ਫਿਲਮ ਨਾਲ ਜੁੜੇ ਗਾਣਿਆਂ ਦੀ ਕਾਫ਼ੀ ਮੰਗ ਕਰ ਰਹ ਸਨ, ਜਿੰਨਾਂ ਦੀ ਉਤਸੁਕਤਾ ਅਤੇ ਦਿੱਤੇ ਜਾ ਰਹੇ ਪਿਆਰ ਨੂੰ ਦੇਖਦਿਆ ਇਸ ਵਿਸ਼ੇਸ਼ ਗਾਣੇ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।