ਪੰਜਾਬ

punjab

ETV Bharat / entertainment

ਪੰਜਾਬੀ ਫਿਲਮ ‘ਸਿੱਧਾ’ ਦੀ ਸ਼ੂਟਿੰਗ ਹੋਈ ਸ਼ੁਰੂ, ਮਹੱਤਵਪੂਰਨ ਭੂਮਿਕਾ ’ਚ ਨਜ਼ਰ ਆਉਣਗੇ ਅਦਾਕਾਰ ਮਹਾਵੀਰ ਭੁੱਲਰ - pollywood latest news

ਨਿਰਦੇਸ਼ਕ ਪ੍ਰਵੀਨ ਮਹਿਰਾ ਆਪਣੇ ਦਰਸ਼ਕਾਂ ਲਈ ਪੰਜਾਬੀ ਫਿਲਮ 'ਸਿੱਧਾ' ਲੈ ਕੇ ਆ ਰਹੇ ਹਨ, ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

Punjabi film Siddha
Punjabi film Siddha

By

Published : May 16, 2023, 1:32 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਅਲੱਗ ਕੰਟੈਂਟ ਆਧਾਰਿਤ ਫਿਲਮਾਂ ਬਣਾਉਣ ਲਈ ਲਗਾਤਾਰ ਯਤਨਸ਼ੀਲ ਨਿਰਮਾਤਾ-ਨਿਰਦੇਸ਼ਕ ਪ੍ਰਵੀਨ ਮਹਿਰਾ ਵੱਲੋਂ ਬਣਾਈ ਜਾ ਰਹੀ ਹੈ, ਉਨ੍ਹਾਂ ਦੀ ਨਵੀਂ ਫਿਲਮ 'ਸਿੱਧਾ' ਸ਼ੂਟਿੰਗ 'ਤੇ ਪੁੱਜ ਗਈ ਹੈ, ਜਿਸ ਵਿਚ ਨਵੇਂ ਚਿਹਰਿਆਂ ਤੋਂ ਇਲਾਵਾ ਮਹਾਵੀਰ ਭੁੱਲਰ ਵੀ ਕਾਫ਼ੀ ਅਹਿਮ ਅਤੇ ਪ੍ਰਭਾਵੀ ਭੂਮਿਕਾ ਵਿਚ ਨਜ਼ਰ ਆਉਣਗੇ।

ਪੰਜਾਬ ਦੇ ਵਪਾਰਿਕ ਜ਼ਿਲ੍ਹਾ ਲੁਧਿਆਣਾ ਦੇ ਆਸਪਾਸ ਫ਼ਿਲਮਾਈ ਜਾ ਰਹੀ ਇਸ ਫਿਲਮ ਵਿਚ ਜੌਲੀ ਵਰਮਾ, ਬਲਜੀਤ ਮਾਹਲਾ, ਹਨੀ ਵਾਲੀਆ ਆਦਿ ਕਈ ਮੰਝੇ ਹੋਏ ਐਕਟਰ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ। ਪੂਰੀ ਟੀਮ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।

ਪੰਜਾਬੀ ਫਿਲਮ ‘ਸਿੱਧਾ’ ਦੀ ਸ਼ੂਟਿੰਗ ਹੋਈ ਸ਼ੁਰੂ

ਹਾਲ ਹੀ ਵਿਚ ਬਣਾਈ ਅਤੇ ਰਿਲੀਜ਼ ਹੋਣ ਜਾ ਰਹੀ ਆਪਣੀ ਇੱਕ ਹੋਰ ਫਿਲਮ 'ਕਲਾਕਾਰ' ਨੂੰ ਲੈ ਕੇ ਸਰਾਹਣਾ ਪ੍ਰਾਪਤ ਕਰ ਰਹੇ ਨਿਰਦੇਸ਼ਕ ਪ੍ਰਵੀਨ ਅਨੁਸਾਰ ਯੁਵਮ ਫਿਲਮਜ਼ ਦੇ ਬੈਨਰ ਹੇਠ ਬਣੀ ਉਨ੍ਹਾਂ ਦੀ ਇਹ ਨਵੀਂ ਫਿਲਮ ਇਕ ਐਸੇ ਸਿੱਧੇ ਸਾਧੇ ਨੌਜਵਾਨ 'ਤੇ ਆਧਾਰਿਤ ਹੈ, ਜਿਸ ਨੂੰ ਆਪਣੇ ਸਿੱਧੇਪਣ ਕਾਰਨ ਬਹੁਤ ਹੀ ਸਮਾਜਿਕ, ਆਰਥਿਕ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

  1. ਅਮਿਤਾਭ ਬੱਚਨ ਅਤੇ ਅਨੁਸ਼ਕਾ ਨੇ ਬਿਨ੍ਹਾਂ ਹੈਲਮੇਟ ਤੋਂ ਕੀਤੀ ਬਾਈਕ 'ਤੇ ਸਵਾਰੀ, ਮੁੰਬਈ ਪੁਲਿਸ ਕਰੇਗੀ ਕਾਰਵਾਈ
  2. Vicky Kaushal Birthday: 'ਮਸਾਣ' ਤੋਂ ਲੈ ਕੇ 'ਗੋਬਿੰਦਾ ਨਾਮ ਮੇਰਾ' ਤੱਕ, ਵਿੱਕੀ ਕੌਸ਼ਲ ਦੇ ਸਭ ਤੋਂ ਵਧੀਆ ਪ੍ਰਦਰਸ਼ਨਾਂ 'ਤੇ ਮਾਰੋ ਇੱਕ ਨਜ਼ਰ
  3. 'ਜਿੰਦੇ ਕੁੰਡੇ ਲਾ ਲਓ' ਫਿਲਮ ਨਾਲ ਪਹਿਲੀ ਵਾਰ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰੀ ਪੈਣਗੇ ਹਰਦੀਪ ਗਰੇਵਾਲ-ਇਹਾਨਾ ਢਿੱਲੋਂ

ਉਨ੍ਹਾਂ ਦੱਸਿਆਂ ਕਿ ਭੋਲਾ-ਭਾਲਾ ਅਤੇ ਸਿੱਧਾ ਹੋਣ ਕਾਰਨ ਹਰ ਇਕ ਦੇ ਮਜ਼ਾਕ ਦਾ ਪਾਤਰ ਬਣਨ ਵਾਲੇ ਇਸ ਲੀਡ ਪਾਤਰ ਦਾ ਕਿਰਦਾਰ ਉਹ ਖੁਦ ਪਲੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕਿਰਦਾਰ ਨੂੰ ਜੀਣਾ ਅਤੇ ਬਾਖੂਬੀ ਚਿਤਰਨ ਕਰਨਾ ਉਨਾਂ ਲਈ ਆਸਾਨ ਨਹੀਂ ਸੀ, ਪਰ ਫਿਰ ਵੀ ਉਨ੍ਹਾਂ ਆਪਣੇ ਵੱਲੋਂ ਪੂਰੀ ਤਿਆਰੀ ਅਤੇ ਮਿਹਨਤ ਕੀਤੀ ਹੈ। ਪਰ ਇਸ ਫਿਲਮ ਰਾਹੀਂ ਨਾਂਹ ਪੱਖੀ ਸੋਚਾਂ ਨੂੰ ਲੋਕਮਨ੍ਹਾਂ ’ਚ ਕੱਢਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸ ਵਿਚ ਦਿਲਚਸਪ ਪਰਸਥਿਤੀਆਂ ਅਤੇ ਭਾਵਨਾਤਮਕਾਂ ਦੋਨੋਂ ਹੀ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।

ਪੰਜਾਬੀ ਫਿਲਮ ‘ਸਿੱਧਾ’ ਦੀ ਸ਼ੂਟਿੰਗ ਹੋਈ ਸ਼ੁਰੂ

ਪੰਜਾਬੀ ਸਿਨੇਮਾ ਅਤੇ ਇੰਟਰਟੇਨਮੈਂਟ ਜਗਤ ਵਿਚ ਬਹੁਮੁੱਖੀ ਸ਼ਖ਼ਸ਼ੀਅਤ ਵਜੋਂ ਤੇਜ਼ੀ ਨਾਲ ਵੱਖਰੀ ਪਹਿਚਾਣ ਸਥਾਪਿਤ ਕਰ ਰਹੇ ਨਿਰਮਾਤਾ-ਨਿਰਦੇਸ਼ਕ ਪ੍ਰਵੀਨ ਬਤੌਰ ਸੰਗੀਤਕਾਰ ਅਤੇ ਅਦਾਕਾਰ ਵੀ ਆਪਣੀ ਚੰਗੇਰਾ ਸਥਾਨ ਬਣਾਉਣ ਅਤੇ ਪਹਿਚਾਣ ਦਾਇਰਾ ਹੋਰ ਵਿਸ਼ਾਲ ਕਰਨ ਵੱਲ ਵੱਧ ਰਹੇ ਹਨ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਕਈ ਗੀਤ ਲੋਕਪ੍ਰਿਯਤਾ ਅਤੇ ਕਾਮਯਾਬੀ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ। ਇਸ ਤੋਂ ਇਲਾਵਾ ਪ੍ਰਤਿਭਾਵਾਨ ਅਤੇ ਨਵ ਗਾਇਕਾ ਨੂੰ ਵੀ ਸੰਗੀਤਕ ਗੁਰ ਦੇਣ ਵਿਚ ਵੀ ਉਹ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

ABOUT THE AUTHOR

...view details