ਪੰਜਾਬ

punjab

ETV Bharat / entertainment

Film Sarkari Qatl Aam: ਇਸ ਹਿੰਦੀ ਫਿਲਮ ਦੀ ਪੰਜਾਬ 'ਚ ਸ਼ੁਰੂ ਹੋਵੇਗੀ ਸ਼ੂਟਿੰਗ, ਵਿਕਰਮ ਸੰਧੂ ਕਰਨਗੇ ਨਿਰਦੇਸ਼ਨ - bollywood latest news

Sarkari Qatl Aam: ਨਵੀਂ ਹਿੰਦੀ ਫਿਲਮ 'ਸਰਕਾਰੀ ਕਤਲੇਆਮ' ਦੀ ਸ਼ੂਟਿੰਗ ਪੰਜਾਬ ਵਿੱਚ ਅਗਲੇ ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ, ਇਸ ਫਿਲਮ ਦਾ ਨਿਰਦੇਸ਼ਨ ਵਿਕਰਮ ਸੰਧੂ ਕਰ ਰਹੇ ਹਨ।

Hindi Film Sarkari Qatl Aam
Hindi Film Sarkari Qatl Aam

By ETV Bharat Entertainment Team

Published : Nov 6, 2023, 3:02 PM IST

Updated : Nov 6, 2023, 3:57 PM IST

ਚੰਡੀਗੜ੍ਹ: ਬਾਲੀਵੁੱਡ ਨਾਲ ਪਿਛਲੇ ਲੰਮੇਂ ਸਮੇਂ ਤੋਂ ਜੁੜੇ ਨੌਜਵਾਨ ਨਿਰਦੇਸ਼ਕ ਵਿਕਰਮ ਸਿੰਘ ਸੰਧੂ ਵੱਲੋਂ ਆਪਣੀ ਨਵੀਂ ਹਿੰਦੀ ਫਿਲਮ 'ਸਰਕਾਰੀ ਕਤਲੇਆਮ' ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਸ਼ੂਟਿੰਗ ਦਾ ਆਗਾਜ਼ ਅਗਲੇ ਦਿਨ੍ਹਾਂ ‘ਚ ਪੰਜਾਬ ਤੋਂ ਕੀਤਾ ਜਾਵੇਗਾ।

'ਵੀ.ਐਸ ਫਿਲਮਜ਼' ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫਿਲਮ ਵਿੱਚ ਧਾਰਮਿਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਹੋਣਹਾਰ ਅਦਾਕਾਰ ਸਿਮਰ ਕਬੱਡੀ ਵੀ ਕਾਫ਼ੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਉਨ੍ਹਾਂ ਇਸੇ ਪ੍ਰੋਜੈਕਟ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਲ 1984 ਵਿੱਚ ਦਿੱਲੀ ਵਿਖੇ ਸਾਹਮਣੇ ਆਈਆਂ ਤ੍ਰਾਸਦੀਆਂ ਦੀ ਭਾਵਪੂਰਨ ਕਹਾਣੀ ਬਿਆਨ ਕਰਦੀ ਇਸ ਫਿਲਮ ਵਿੱਚ ਉਹ ਪਹਿਲੀ ਵਾਰ ਨੈਗੇਟਿਵ ਕਿਰਦਾਰ ਅਦਾ ਕਰਨ ਜਾ ਰਹੇ ਹਨ, ਜੋ ਉਨ੍ਹਾਂ ਵੱਲੋਂ ਹੁਣ ਤੱਕ ਨਿਭਾਈਆਂ ਭੂਮਿਕਾਵਾਂ ਨਾਲੋਂ ਇਕਦਮ ਅਲਹਦਾ ਹੈ।

ਉਨ੍ਹਾਂ ਦੱਸਿਆ ਕਿ ਸੱਚੀਆਂ ਘਟਿਤ ਹੋਈਆਂ ਹਾਲਾਤਾਂ ਦੀ ਭਾਵਪੂਰਨ ਗਾਥਾ ਬਿਆਨ ਕਰਦੀ ਇਸ ਫਿਲਮ ਵਿਚ ਹਿੰਦੀ ਸਿਨੇਮਾ ਦੇ ਕਈ ਨਾਮਵਰ ਐਕਟਰਜ਼ ਵੀ ਕਾਫੀ ਮਹੱਤਵਪੂਰਨ ਰੋਲਜ਼ ਨਿਭਾਉਣ ਜਾ ਰਹੇ ਹਨ, ਜਿੰਨ੍ਹਾਂ ਵਿਚ ਦੀਪ ਰਾਣਾ, 'ਦਿ ਕਪਿਲ ਸ਼ਰਮਾ ਸ਼ੋਅ' ਫੇਮ ਮਸ਼ਹੂਰ ਕਾਮੇਡੀਅਨ ਅਲੀ ਅਸਗਰ ਤੋਂ ਇਲਾਵਾ 'ਕ੍ਰਾਈਮ ਪਟਰੋਲ' ਜਿਹੇ ਕਈ ਵੱਡੇ ਸੀਰੀਅਲਜ਼ ਦਾ ਹਿੱਸਾ ਰਹੇ ਗੁਲਸ਼ਨ ਪਾਂਡੇ ਆਦਿ ਵੀ ਸ਼ੁਮਾਰ ਹਨ।

ਉਨ੍ਹਾਂ ਦੱਸਿਆ ਕਿ ਫਿਲਮ ਨਿਰਦੇਸ਼ਕ ਵਿਕਰਮ ਸੰਧੂ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਨਾਲ-ਨਾਲ ਪਠਾਨਕੋਟ, ਜੰਮੂ ਵਿਖੇ ਸੰਪੂਰਨ ਕੀਤੀ ਜਾਵੇਗੀ, ਜਿਸ ਤੋਂ ਇਲਾਵਾ ਕੁਝ ਅਹਿਮ ਦ੍ਰਿਸ਼ ਦਾ ਫ਼ਿਲਮਾਂਕਣ ਲੰਦਨ ਦੀਆਂ ਵੱਖ-ਵੱਖ ਲੋਕੇਸ਼ਨਜ 'ਤੇ ਵੀ ਪੂਰਾ ਕੀਤਾ ਜਾਵੇਗਾ।

ਅਦਾਕਾਰ ਸਿਮਰ ਅਨੁਸਾਰ ਫਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਗੀਤ-ਸੰਗੀਤ ਵੀ ਬਹੁਤ ਹੀ ਉਮਦਾ ਰੱਖਿਆ ਜਾ ਰਿਹਾ ਹੈ, ਜਿਸ ਸੰਬੰਧੀ ਗੀਤਾਂ ਨੂੰ ਸੰਗੀਤਬੱਧ ਨਾਮੀ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਕਰ ਰਹੇ ਹਨ ਅਤੇ ਪਿੱਠਵਰਤੀ ਆਵਾਜ਼ਾਂ ਹਿੰਦੀ ਅਤੇ ਪੰਜਾਬੀ ਦੇ ਨਾਮਵਰ ਗਾਇਕਾਂ ਵੱਲੋਂ ਦਿੱਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਹਾਲਾਂਕਿ ਉਕਤ ਕਹਾਣੀ ਸਾਰ ਨਾਲ ਆਧਾਰਿਤ ਪਹਿਲਾਂ ਵੀ ਕਈ ਹਿੰਦੀ ਅਤੇ ਪੰਜਾਬੀ ਫਿਲਮਾਂ ਸਾਹਮਣੇ ਆ ਚੁੱਕੀਆਂ ਹਨ। ਪਰ ਇਸ ਫਿਲਮ ਵਿੱਚ ਬਿਲਕੁਲ ਜੁਦਾ ਪਰਸਥਿਤੀਆਂ ਨੂੰ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਤਰੋਤਾਜ਼ਗੀ ਭਰੇ ਕਹਾਣੀ ਦੇ ਰੰਗ ਵੇਖਣ ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਫਿਲਮ ਦੇ ਹਰ ਪੱਖ ਨੂੰ ਬੇਹਤਰੀਨ ਰੱਖਣ ਲਈ ਨਿਰਦੇਸ਼ਕ ਵਿਕਰਮ ਸੰਧੂ ਕਾਫੀ ਮਿਹਨਤ ਕਰ ਰਹੇ ਹਨ, ਜਿੰਨ੍ਹਾਂ ਦੁਆਰਾ ਕਾਫੀ ਸਮੇਂ ਦੀ ਰਿਸਰਚ ਅਤੇ ਵਾਪਰੀਆਂ ਪਰਸਥਿਤੀਆਂ ਦੇ ਬਾਅਦ ਇਸ ਫਿਲਮ ਨੂੰ ਸੈੱਟ 'ਤੇ ਲਿਜਾਇਆ ਜਾ ਰਿਹਾ ਹੈ।

Last Updated : Nov 6, 2023, 3:57 PM IST

ABOUT THE AUTHOR

...view details