ਚੰਡੀਗੜ੍ਹ: ਪੰਜਾਬੀ ਫਿਲਮਾਂ ਦਾ ਸ਼ੌਂਕ ਰੱਖਣ ਵਾਲਿਆਂ ਲਈ ਸਾਲ 2023 ਕਾਫੀ ਜ਼ਬਰਦਸਤ ਹੋਣ ਵਾਲਾ ਹੈ, ਕਿਉਂਕਿ ਇਸ ਸਾਲ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ, ਬਹੁਤ ਸਾਰੀਆਂ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਕਈਆਂ ਦੀ ਇਸ ਮਹੀਨੇ ਹੋ ਗਈ ਹੈ। ਇਸੇ ਲੜੀ ਵਿੱਚ ਪੰਜਾਬੀ ਦੀ ਬੋਲਡ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਫਿਲਮ 'ਫੱਤੋ ਦੇ ਯਾਰ ਬੜੇ ਨੇ' ਹੈ, ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।
ਸ਼ੂਟਿੰਗ ਬਾਰੇ ਖੁਦ ਅਦਾਕਾਰਾ ਨੇ ਜਾਣਕਾਰੀ ਦਿੱਤੀ, ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ 'ਫੱਤੋ ਦੇ ਯਾਰ ਬੜੇ ਨੇ'। ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਦੀ ਇਸ ਫਿਲਮ ਨੂੰ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ, ਇਸ ਗੱਲ਼ ਦਾ ਸਬੂਤ ਇਸ ਪੋਸਟ ਉਤੇ ਕੀਤੇ ਕਮੈਂਟਸ ਹਨ, ਹਰ ਕੋਈ ਬਸ ਇਹੀ ਕਹਿ ਰਿਹਾ ਹੈ ਕਿ ਫਿਲਮ ਕਦੋਂ ਰਿਲੀਜ਼ ਹੋਵੇਗੀ। ਵੱਡੀ ਖਬਰ ਹੈ ਕਿ ਹਿਮਾਂਸ਼ੀ ਇੱਕ ਵੱਡੇ ਬਜਟ ਦੀ ਪੰਜਾਬੀ ਫਿਲਮ 'ਫੱਤੋ ਦੇ ਯਾਰ ਬੜੇ ਨੇ' ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ।