ਪੰਜਾਬ

punjab

ETV Bharat / entertainment

Raman Gill Upcoming Song: ਮਾਲਵਾ ਦੀ ਇਸ ਮਸ਼ਹੂਰ ਗਾਇਕਾ ਦੇ ਨਵੇਂ ਗਾਣੇ ਦਾ ਸ਼ੂਟ ਹੋਇਆ ਮੁਕੰਮਲ, ਜਲਦ ਹੋਵੇਗਾ ਰਿਲੀਜ਼ - punjabi songs 2023

Raman Gill New Song: ਮਸ਼ਹੂਰ ਪੰਜਾਬੀ ਗਾਇਕਾ ਰਮਨ ਗਿੱਲ ਨੇ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਗੀਤ ਜਲਦ ਹੀ ਵੱਖ-ਵੱਖ ਸ਼ੋਸਲ ਮੀਡੀਆ ਪਲੇਟਫਾਰਮਾਂ ਉਤੇ ਰਿਲੀਜ਼ ਕਰ ਦਿੱਤਾ ਜਾਵੇਗਾ।

Raman Gill new song
Raman Gill new song

By ETV Bharat Entertainment Team

Published : Dec 1, 2023, 2:59 PM IST

ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੀ ਹੈ ਗਾਇਕਾ ਰਮਨ ਗਿੱਲ, ਜਿੰਨਾਂ ਵੱਲੋਂ ਆਪਣੇ ਨਵੇਂ ਗਾਣੇ ਦਾ ਸ਼ੂਟ ਮੁਕੰਮਲ ਕਰ ਲਿਆ ਗਿਆ ਹੈ, ਜੋ ਜਲਦ ਵੱਖ-ਵੱਖ ਪਲੇਟਫ਼ਾਰਮ ਅਤੇ ਚੈਨਲ 'ਤੇ ਜਾਰੀ ਕੀਤਾ ਜਾ ਰਿਹਾ ਹੈ।

ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਫਿਲਮਾਏ ਗਏ ਉਕਤ ਮਿਊਜ਼ਿਕ ਵੀਡੀਓ ਵਿੱਚ ਮੰਨੇ ਪ੍ਰਮੰਨੇ ਸਿਨੇਮਾ ਅਤੇ ਟੈਲੀਵਿਜ਼ਨ ਐਕਟਰ ਸੁਖਬੀਰ ਸਿੰਘ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰੀ ਆਉਣਗੇ, ਜਿੰਨਾਂ ਅਨੁਸਾਰ ਦੇਸ਼ ਭਗਤੀ ਭਰੇ ਜਜ਼ਬਿਆਂ ਨਾਲ ਅੋਤ ਪੋਤ ਅਤੇ ਪੁਰਾਤਨ ਪੰਜਾਬ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਨੂੰ ਬਹੁਤ ਹੀ ਭਾਵਨਾਤਮਕ ਗਾਇਕੀ ਅਤੇ ਬੋਲਾਂ ਅਧੀਨ ਤਿਆਰ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਵੀਡੀਓ ਵੀ ਇਸ ਗਾਣੇ ਨੂੰ ਸੋਹਣੇ ਅਤੇ ਪ੍ਰਭਾਵੀ ਰੰਗ ਦੇਣ ਵਿੱਚ ਅਹਿਮ ਯੋਗਦਾਨ ਪਾਵੇਗਾ।

ਸੰਗੀਤਕ ਖੇਤਰ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਇਹ ਗਾਇਕਾ, ਜਿਸ ਵੱਲੋਂ ਆਪਣੇ ਉਕਤ ਗਾਣੇ ਵਿੱਚ ਖੁਦ ਫੀਚਰਿੰਗ ਵੀ ਕੀਤੀ ਗਈ ਹੈ, ਜਿੰਨਾਂ ਵੱਲੋਂ ਆਪਣੇ ਰਿਲੀਜ਼ ਹੋ ਚੁੱਕੇ ਪਹਿਲੇ ਗਾਣਿਆਂ ਵਿੱਚ ਕੀਤੀ ਪ੍ਰੋਫਾਰਮੈਂਸ ਨੂੰ ਵੀ ਕਾਫ਼ੀ ਲੋਕ ਸਲਾਹੁਤਾ ਮਿਲ ਚੁੱਕੀ ਹੈ।

ਹਾਲ ਹੀ ਵਿੱਚ ਕੈਨੇਡਾ ਦਾ ਸਫਲ ਗਾਇਕੀ ਦੌਰਾ ਕਰਕੇ ਵਾਪਸ ਪਰਤੀ ਇਸ ਬਾ-ਕਮਾਲ ਗਾਇਕਾ ਨੂੰ ਮਾਲਵਾ ਵਿੱਚ ਹੋਣ ਵਾਲੇ ਸੱਭਿਆਚਾਰਕ ਅਤੇ ਕਲਾ ਮੇਲਿਆਂ ਦੀ ਸ਼ਾਨ ਵੀ ਮੰਨਿਆ ਜਾਂਦਾ ਹੈ, ਜਿਸ ਵੱਲੋਂ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੇ ਗਏ ਸੰਗੀਤਕ ਸ਼ੋਅਜ਼ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।

ਮੂਲ ਰੂਪ ਵਿੱਚ ਮਾਲਵਾ ਖਿੱਤੇ ਅਧੀਨ ਆਉਂਦੇ 'ਭਗਤਾ ਭਾਈ ਕਾ' ਇਲਾਕੇ ਨਾਲ ਸੰਬੰਧਤ ਹੈ ਇਹ ਬੇਹਤਰੀਨ ਪੰਜਾਬੀ ਗਾਇਕਾ, ਜਿਸ ਦੇ ਹਾਲੀਆਂ ਗਾਇਕੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਸ ਦੇ ਹੁਣ ਤੱਕ ਗਾਏ ਅਤੇ ਸੰਗੀਤ ਮਾਰਕੀਟ ਵਿਚ ਜਾਰੀ ਹੋ ਚੁੱਕੇ ਗਾਣੇ ਪੁਰਾਤਨ ਪੰਜਾਬ ਦਾ ਰੰਗ ਬਾਖੂਬੀ ਬਿਆਨ ਕਰਨ ਸਫਲ ਰਹੇ ਹਨ, ਜਿੰਨਾਂ ਨੂੰ ਉਨਾਂ ਦੀ ਉਮਦਾ ਅਤੇ ਮਿਆਰੀ ਗਾਇਕੀ ਮੱਦੇਨਜ਼ਰ ਪੰਜਾਬ ਹੀ ਨਹੀਂ, ਬਲਕਿ ਵਿਦੇਸ਼ਾਂ ਦੇ ਵੀ ਕਈ ਮੇਲਿਆਂ ਵਿੱਚ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਪੰਜਾਬੀ ਸੰਗੀਤ ਦੇ ਨਾਲ-ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਬਤੌਰ ਗਾਇਕਾ ਕੁਝ ਨਵਾਂ ਨਿਵੇਕਲਾ ਕਰ ਗੁਜ਼ਰਨ ਦੀ ਤਾਂਘ ਰੱਖਦੀ ਇਹ ਗਾਇਕਾ ਆਪਣੇ ਕੁਝ ਹੋਰ ਗੀਤ ਲੈ ਕੇ ਵੀ ਸਰੋਤਿਆਂ ਦੇ ਦਰਸ਼ਕਾਂ ਸਨਮੁੱਖ ਹੋਵੇਗੀ, ਜਿੰਨਾਂ ਦੀ ਰਿਕਾਰਡਿੰਗ ਦਾ ਸਿਲਸਿਲਾ ਵੀ ਨਾਲੋਂ-ਨਾਲ ਜਾਰੀ ਹੈ।

ABOUT THE AUTHOR

...view details