ਪੰਜਾਬ

punjab

ETV Bharat / entertainment

ਪੰਜਾਬੀ ਫ਼ਿਲਮ ਨੀ ਮੈਂ ਸੱਸ ਕੁੱਟਣੀ ਦਾ ਸੀਕਵਲ ਮਾਰਚ ਮਹੀਨੇ ਹੋਵੇਗਾ ਸਿਨੇਮਾਘਰਾਂ 'ਚ ਰਿਲੀਜ਼, ਫ਼ਸਟ ਲੁੱਕ ਹੋਇਆ ਜਾਰੀ

Ni Main Sass Kuttni 2: 'ਨੀ ਮੈਂ ਸੱਸ ਕੁੱਟਣੀ' ਦੀ ਸਫ਼ਲਤਾ ਤੋਂ ਬਾਅਦ ਹੁਣ ਜਲਦ ਹੀ ਇਸ ਫਿਲਮ ਦੇ ਸੀਕਵਲ 'ਨੀ ਮੈਂ ਸੱਸ ਕੁੱਟਣੀ 2' ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਇਹ ਸੀਕਵਲ 1 ਮਾਰਚ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਜਾਵੇਗਾ।

Ni Main Sass Kuttni 2
Ni Main Sass Kuttni 2

By ETV Bharat Entertainment Team

Published : Jan 14, 2024, 2:26 PM IST

ਫਰੀਦਕੋਟ: ਸਾਲ 2022 ਵਿੱਚ ਰਿਲੀਜ਼ ਹੋਈ 'ਨੀ ਮੈਂ ਸੱਸ ਕੁੱਟਣੀ' ਸੁਪਰ-ਡੁਪਰ ਹਿੱਟ ਫਿਲਮਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੀ ਸੀ। ਇਸ ਫਿਲਮ ਦੀ ਸਫ਼ਲਤਾ ਨੂੰ ਦੇਖਦਿਆਂ ਫਿਲਮ ਦੇ ਨਿਰਮਾਤਾਵਾਂ ਵੱਲੋ ਹੁਣ ਇਸ ਫਿਲਮ ਦੇ ਸੀਕਵਲ 'ਨੀ ਮੈਂ ਸੱਸ ਕੁੱਟਣੀ 2' ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਫਿਲਮ ਦਾ ਫ਼ਸਟ ਲੁੱਕ ਅੱਜ ਜਾਰੀ ਕਰ ਦਿੱਤਾ ਗਿਆ ਹੈ।

'ਬਨਵੈਤ ਫ਼ਿਲਮਜ' ਵੱਲੋਂ ਬਣਾਏ ਗਏ ਇਸ ਫਿਲਮ ਦੇ ਪਹਿਲੇ ਭਾਗ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਵੱਲੋਂ ਕੀਤਾ ਗਿਆ ਸੀ, ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਦੀ ਸਟਾਰ ਕਾਸਟ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਅਨੀਤਾ ਦੇਵਗਨ, ਤਨਵੀ ਨਾਗੀ, ਅਕਸ਼ਿਤਾ ਸ਼ਰਮਾਂ ਆਦਿ ਸ਼ਾਮਿਲ ਰਹੇ ਹਨ। ਪਰਿਵਾਰਕ ਡਰਾਮਾ ਅਤੇ ਕਾਮੇਡੀ 'ਤੇ ਬਣਾਈ ਗਈ ਇਹ ਫ਼ਿਲਮ ਸਾਲ 2022 ਦੀ ਹਾਈਐਸਟ ਗਰੋਸਿੰਗ ਪੰਜਾਬੀ ਫਿਲਮਾਂ ਵਿੱਚ ਅਪਣੀ ਮੌਜੂਦਗੀ ਦਰਜ਼ ਕਰਵਾਉਣ 'ਚ ਕਾਮਯਾਬ ਰਹੀ ਸੀ ਅਤੇ ਸੈਮੀ ਬਜਟ ਬਣੀ ਇਸ ਫ਼ਿਲਮ ਨੇ ਵਰਲਡ-ਵਾਈਡ ਕਰੀਬ 12 ਕਰੋੜ ਦਾ ਬਿਜਨੇਸ ਕਾਰੋਬਾਰ ਕਰਨ ਦਾ ਸਿਹਰਾ ਵੀ ਹਾਸਿਲ ਕੀਤਾ ਸੀ। ਇਸ ਕਰਕੇ ਉਤਸ਼ਾਹਿਤ ਹੋਏ ਫ਼ਿਲਮ ਦੇ ਨਿਰਮਾਣ ਹਾਊਸ ਵੱਲੋ ਉਸੇ ਸਮੇਂ ਹੀ ਇਸ ਫਿਲਮ ਦੇ ਸੀਕਵਲ ਦਾ ਐਲਾਨ ਕਰ ਦਿੱਤਾ ਗਿਆ ਸੀ, ਜੋ ਲੰਬੇ ਇੰਤਜ਼ਾਰ ਦੇ ਬਾਅਦ ਰਿਲੀਜ ਲਈ ਤਿਆਰ ਹੈ ।

Ni Main Sass Kuttni 2
Ni Main Sass Kuttni 2

1 ਮਾਰਚ 2024 ਨੂੰ ਰਿਲੀਜ਼ ਕੀਤਾ ਜਾ ਰਿਹਾ ਸੀਕਵਲ 'ਨੀ ਮੈਂ ਸੱਸ ਕੁੱਟਨੀ 2' ਦਾ ਨਿਰਮਾਣ ਸਾਰੇਗਾਮਾ ਅਤੇ ਬਨਵੈਤ ਫ਼ਿਲਮਜ਼ ਦੇ ਨਾਲ-ਨਾਲ ਯੁਡਲੀ ਫ਼ਿਲਮਜ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਗਿਆ ਹੈ। ਇਸ ਸੀਕਵਲ ਦਾ ਲੇਖਣ ਅਤੇ ਨਿਰਦੇਸ਼ਨ ਮੋਹਿਤ ਬਨਵੈਤ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਨਿਰਮਾਤਾ ਦੇ ਤੌਰ 'ਤੇ ਕਈ ਬਿੱਗ ਸੈਟਅੱਪ ਅਤੇ ਚਰਚਿਤ ਫਿਲਮਾਂ ਨਾਲ ਜੁੜੇ ਰਹਿ ਚੁੱਕੇ ਹਨ ਅਤੇ ਇਸ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਇੱਕ ਨਵੀਂ ਅਤੇ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ ।

Ni Main Sass Kuttni 2

ਚੰਡੀਗੜ੍ਹ ਅਤੇ ਮੁਹਾਲੀ ਦੇ ਇਲਾਕਿਆਂ ਵਿੱਚ ਫਿਲਮਾਂਈ ਗਈ ਫਿਲਮ 'ਨੀ ਮੈਂ ਸੱਸ ਕੁੱਟਣੀ' 'ਚ ਸ਼ਾਮਲ ਰਹਿ ਚੁੱਕੇ ਸਿਤਾਰਿਆਂ ਦੇ ਨਾਲ-ਨਾਲ 'ਨੀ ਮੈਂ ਸੱਸ ਕੁੱਟਣੀ 2' 'ਚ ਕੁਝ ਹੋਰ ਕਲਾਕਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿੰਨਾਂ ਵਿੱਚ ਅਨੀਤਾ ਦੇਵਗਨ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਅਕਸ਼ਿਤਾ ਸ਼ਰਮਾਂ, ਮਲਕੀਤ ਰੌਣੀ, ਮਹਿਤਾਬ ਵਿਰਕ, ਤਨਵੀ ਨਾਗੀ, ਰੂਪੀ ਰੁਪਿੰਦਰ, ਸੁਖਵਿੰਦਰ ਰਾਜ ਅਤੇ ਰਵਿੰਦਰ ਮੰਡ ਸ਼ਾਮਿਲ ਹਨ।

ABOUT THE AUTHOR

...view details