ਫਰੀਦਕੋਟ: ਦੁਨੀਆਂ ਭਰ ਵਿੱਚ ਚਰਚਿਤ ਧਾਰਮਿਕ ਸ਼ਖਸ਼ੀਅਤ ਵੱਜੋਂ ਜਾਣੀ ਜਾਂਦੀ ਜਯਾ ਕਿਸ਼ੋਰੀ ਅਤੇ ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਰੱਖਦੇ ਦੋ ਮਸ਼ਹੂਰ ਗਾਇਕ ਜੱਸੀ ਗਿੱਲ ਅਤੇ ਗੁਰਨਾਜ਼ਰ ਇੱਕ ਵਿਸ਼ੇਸ਼ ਧਾਰਮਿਕ ਪ੍ਰੋਜੋਕਟ ਰਾਹੀ ਪਹਿਲੀ ਵਾਰ ਇਕੱਠੇ ਹੋਏ ਹਨ। ਉਨ੍ਹਾਂ ਵੱਲੋ ਅਪਣਾ ਪਹਿਲਾ ਧਾਰਮਿਕ ਗੀਤ 'ਸੋ ਦੁਖੁ ਕੈਸਾ ਪਾਵੇ' ਅੱਜ ਦਰਸ਼ਕਾਂ ਸਨਮੁਖ ਕਰ ਦਿੱਤਾ ਗਿਆ ਹੈ। ਇਸ ਸੰਗ਼ੀਤਕ ਪ੍ਰੋਜੋਕਟ ਦਾ ਸੰਗੀਤ ਗੌਰਵ ਅਤੇ ਕਾਰਤਿਕ ਦੀ ਹੋਣਹਾਰ ਸੰਗ਼ੀਤਕਾਰ ਜੋੜੀ ਦੁਆਰਾ ਤਿਆਰ ਕੀਤਾ ਗਿਆ, ਜਦਕਿ ਇਸ ਦੇ ਬੋਲ ਗੁਰਨਾਜ਼ਰ ਅਤੇ ਮਨ ਮਨਦੀਪ ਨੇ ਲਿਖੇ ਹਨ ਅਤੇ ਵੀਡੀਓ ਨਿਰਦੇਸ਼ਨ ਨਿਤੇਸ਼ ਵੱਲੋਂ ਕੀਤਾ ਗਿਆ ਹੈ।
ਧਾਰਮਿਕ ਗੀਤ 'ਸੋ ਦੁਖੁ ਕੈਸਾ ਪਾਵੇ' ਹੋਇਆ ਰਿਲੀਜ਼, ਇਸ ਗੀਤ ਰਾਹੀ ਪਹਿਲੀ ਵਾਰ ਇਕੱਠੇ ਹੋਏ ਜੱਸੀ ਗਿੱਲ, ਗੁਰਨਾਜ਼ਰ ਅਤੇ ਜਯਾ ਕਿਸ਼ੋਰੀ
Jassi Gill: ਜਯਾ ਕਿਸ਼ੋਰੀ ਅਤੇ ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਰੱਖਦੇ ਦੋ ਮਸ਼ਹੂਰ ਗਾਇਕ ਜੱਸੀ ਗਿੱਲ ਅਤੇ ਗੁਰਨਾਜ਼ਰ ਦਾ ਧਾਰਮਿਕ ਗੀਤ 'ਸੋ ਦੁਖੁ ਕੈਸਾ ਪਾਵੇ' ਰਿਲੀਜ਼ ਹੋ ਗਿਆ ਹੈ।
Published : Nov 26, 2023, 2:16 PM IST
ਸੰਗ਼ੀਤਕ ਗਲਿਆਰਿਆਂ ਵਿੱਚ ਆਕਰਸ਼ਨ ਅਤੇ ਉਤਸੁਕਤਾ ਦਾ ਕੇਂਦਰ ਬਿੰਦੂ ਬਣੇ ਇਸ ਧਾਰਮਿਕ ਗੀਤ ਨੂੰ ਲੈ ਕੇ ਗਾਇਕ ਜੱਸੀ ਗਿੱਲ ਅਤੇ ਜਯਾ ਕਿਸ਼ੋਰੀ ਦੇ ਪ੍ਰਸ਼ੰਸਕਾਂ ਵਿੱਚ ਜਿੱਥੇ ਖੁਸ਼ੀ ਅਤੇ ਉਤਸੁਕਤਾ ਪਾਈ ਜਾ ਰਹੀ ਹੈ, ਉਥੇ ਹੀ ਇਸ ਸੰਗ਼ੀਤਕ ਪ੍ਰੋਜੋਕਟ ਨਾਲ ਜੁੜੇ ਬਤੌਰ ਗੀਤਕਾਰ ਗੁਰਨਾਜ਼ਰ ਵੀ ਮਾਣ ਅਤੇ ਸਕੂਨ ਮਹਿਸੂਸ ਕਰ ਰਹੇ ਹਨ। ਉਨਾਂ ਨੇ ਇਸ ਸਬੰਧੀ ਅਪਣੇ ਮਨ ਦੀਆਂ ਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਫੁੱਲ ਭੇਂਟ ਕਰਨ ਦੇ ਯਤਨਾਂ ਵਜੋਂ ਰਿਲੀਜ਼ ਕੀਤੇ ਇਸ ਧਾਰਮਿਕ ਗੀਤ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਲਈ ਅਸੀ ਸਾਰਿਆਂ ਨੇ ਅਪਣੀਆਂ ਸੰਗ਼ੀਤਕ ਜਿੰਮੇਵਾਰੀਆਂ ਨੂੰ ਅੰਜ਼ਾਮ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਸਦੇ ਮੱਦੇਨਜਰ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਇਹ ਗੀਤ ਸਾਰਿਆਂ ਨੂੰ ਪਸੰਦ ਆਵੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਡੇ ਤਿੰਨਾਂ ਦੇ ਸੰਗ਼ੀਤਕ ਸੁਮੇਲ ਅਧੀਨ ਬਣਿਆ ਇਹ ਧਾਰਮਿਕ ਟਰੈਕ ਅਲੱਗ ਸੰਗ਼ੀਤਕ ਪ੍ਰੋਜੋਕਟ ਹੈ, ਜਿਸ ਨੂੰ ਲੰਬੀ ਰਿਆਜ਼ ਪ੍ਰਕਿਰੀਆਂ ਅਤੇ ਕਈ ਮਹੀਨਿਆਂ ਦੀ ਤਿਆਰੀ ਬਾਅਦ ਸਾਹਮਣੇ ਲਿਆਂਦਾ ਗਿਆ ਹੈ। ਉਨਾਂ ਨੇ ਦੱਸਿਆ ਕਿ ਇਸ ਗੀਤ ਨੂੰ ਦੇਸ਼ ਭਰ ਤੋਂ ਇਲਾਵਾ ਵਿਸ਼ਵ ਪੱਧਰ 'ਤੇ ਵੀ ਜਾਰੀ ਕੀਤਾ ਗਿਆ ਹੈ।