ਚੰਡੀਗੜ੍ਹ: ਦੁਨੀਆ ਭਰ ਵਿੱਚ ਸਿੱਖ ਭਾਈਚਾਰਾ ਵਿਸਾਖੀ ਨੂੰ ਵੱਡੇ ਪੱਧਰ 'ਤੇ ਮਨਾਉਂਦਾ ਹੈ ਅਤੇ ਇਸ ਖਾਸ ਦਿਨ 'ਤੇ ਸਾਰੇ ਭਾਈਚਾਰੇ ਲਈ ਇੱਕ ਖਾਸ ਤੋਹਫ਼ਾ ਹੈ, ਜੀ ਹਾਂ... ਇਸ ਖੁਸ਼ੀ ਨੂੰ ਵਧਾਉਣ ਲਈ ਪੰਜਾਬੀ ਦੀ ਇੱਕ ਫਿਲਮ ਦਾ ਐਲਾਨ ਹੋਇਆ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਇਸ ਫਿਲਮ ਦਾ ਨਾਂ 'ਮੇਰਾ ਬਾਬਾ ਨਾਨਕ' ਹੈ ਅਤੇ ਇਹ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਪੋਸਟਰ ਵੀ ਰਿਲੀਜ਼ ਹੋ ਚੁੱਕਾ ਹੈ। ਫਿਲਮ ਦਾ ਪੋਸਟਰ ਤਾਂ ਸਾਹਮਣੇ ਆ ਚੁੱਕਾ ਹੈ ਪਰ ਕਹਾਣੀ ਅਜੇ ਸਾਹਮਣੇ ਨਹੀਂ ਆਈ ਹੈ। ਫਿਲਮ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਪ੍ਰਦਰਸ਼ਿਤ ਕਰੇਗੀ ਜੋ ਫਿਲਮ ਦੇ ਨਾਮ ਤੋਂ ਝਲਕਦਾ ਹੈ। ਇਹ ਦਰਸ਼ਕਾਂ ਨੂੰ ਵਿਸ਼ਵਾਸ ਨਾਲ ਜੋੜੇਗੀ ਅਤੇ ਧਾਰਮਿਕ ਦ੍ਰਿਸ਼ਟੀਕੋਣ ਰਾਹੀਂ ਦਿਲਾਂ ਨੂੰ ਛੂਹੇਗੀ। ਪੋਸਟਰ ਨੂੰ ਲੋਕਾਂ ਵੱਲੋਂ ਦਿਲ ਨੂੰ ਛੂਹਣ ਵਾਲੀਆਂ ਟਿੱਪਣੀਆਂ ਨਾਲ ਭਰਪੂਰ ਪਿਆਰ ਮਿਲ ਰਿਹਾ ਹੈ।
Film Mera Baba Nanak: ਇਸ ਵਿਸਾਖੀ ਉਤੇ ਹੋਵੇਗਾ ਧਮਾਕਾ, ਫਿਲਮ 'ਮੇਰਾ ਬਾਬਾ ਨਾਨਕ' ਦਾ ਪੋਸਟਰ ਹੋਇਆ ਰਿਲੀਜ਼
Film Mera Baba Nanak: ਪੰਜਾਬੀ ਦੀ ਇੱਕ ਹੋਰ ਨਵੀਂ ਫਿਲਮ 'ਮੇਰਾ ਬਾਬਾ ਨਾਨਕ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਆਉਣ ਵਾਲੀ ਵਿਸਾਖੀ 14 ਅਪ੍ਰੈਲ 2023 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ।
film Mera Baba Nanak
ਇਸ ਦੇ ਨਾਲ ਹੀ ਵਿਕਰਮਜੀਤ ਵਿਰਕ ਨੇ ਤਿੰਨ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ।ਫਿਲਮ ਦੀ ਸਟਾਰ ਕਾਸਟ ਵਿੱਚ ਅਮਨਮੀਤ ਸਿੰਘ, ਵਿਕਰਮਜੀਤ ਵਿਰਕ, ਹਰਸ਼ਜੋਤ ਕੌਰ, ਹਰਪ੍ਰੀਤ ਬੈਂਸ, ਕੁਲ ਸਿੱਧੂ, ਮਿੰਟੂ ਕਾਪਾ, ਮਹਾਬੀਰ ਭੁੱਲਰ, ਤਰਸੇਮ ਪਾਲ, ਮਲਕੀਤ ਰੌਣੀ, ਸੀਮਾ ਕੌਸ਼ਲ, ਅਨੀਤਾ ਮੀਤ, ਵਰਿੰਦਰ ਵਸ਼ਿਸ਼ਟ, ਰਣਦੀਪ ਭੰਗੂ, ਅੰਮ੍ਰਿਤਪਾਲ ਬਿੱਲਾ, ਜਸਬੀਰ ਜੀ , ਨਿਮਰਤ ਪ੍ਰਤਾਪ ਸਿੰਘ, ਗੁਰਸੇਵਕ ਮੰਡੇਰ ਅਤੇ ਦਿਲਨੂਰ ਏਂਜਲ ਹਨ ਫਿਲਮ ਅਮਨਮੀਤ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ।ਫਿਲਮ ਦੇ ਗੀਤਕਾਰ ਅਮਰਦੀਪ ਸਿੰਘ ਗਿੱਲ, ਦੀਪ ਅਟਵਾਲ ਅਤੇ ਅਮਰ ਜਲਾਲ ਹਨ। ਬੈਕਗਰਾਉਂਡ ਸਕੋਰ ਜੈਦੇਵ ਕੁਮਾਰ ਦੁਆਰਾ ਦਿੱਤਾ ਗਿਆ ਹੈ ਅਤੇ ਸੰਗੀਤ ਮਨਪਾਲ ਸਿੰਘ, ਜਸਕੀਰਤ ਸਿੰਘ ਅਤੇ ਭਾਈ ਮੰਨਾ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ। ਡੀਓਪੀ ਕਾਰਤਿਕ ਕੇ ਅਤੇ ਇਸਨੂੰ ਹਾਰਦਿਕ ਸਿੰਘ ਰੀਨ ਦੁਆਰਾ ਸੰਪਾਦਿਤ ਕੀਤਾ ਗਿਆ ਹੈ।
Last Updated : Mar 11, 2023, 1:16 PM IST