ਪੰਜਾਬ

punjab

ETV Bharat / entertainment

ਪੰਜਾਬੀ ਫਿਲਮ 'ਜਿੰਦੇ ਕੁੰਡੇ ਲਾ ਲਓ’ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਹੋਏ ਸ਼ੁਰੂ, ਮਨਪ੍ਰੀਤ ਬਰਾੜ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ - ਗਾਇਕ ਹਰਦੀਪ ਗਰੇਵਾਲ

ਇਹਾਨਾ ਢਿੱਲੋਂ ਅਤੇ ਹਰਦੀਪ ਗਰੇਵਾਲ ਸਟਾਰਰ ਪੰਜਾਬੀ ਫਿਲਮ 'ਜਿੰਦੇ ਕੁੰਡੇ ਲਾ ਲਓ' ਦੇ ਪੋਸਟ ਪ੍ਰੋਡੋਕਸ਼ਨ ਕੰਮ ਸ਼ੁਰੂ ਹੋ ਗਏ ਹਨ, ਇਸ ਫਿਲਮ ਦਾ ਨਿਰਦੇਸ਼ਨ ਮਨਪ੍ਰੀਤ ਬਰਾੜ ਵੱਲੋਂ ਕੀਤਾ ਗਿਆ ਹੈ।

Punjabi film Jindey Kunde La Lao
Punjabi film Jindey Kunde La Lao

By

Published : Jul 13, 2023, 12:27 PM IST

ਚੰਡੀਗੜ੍ਹ:ਪੰਜਾਬੀ ਫਿਲਮਾਂ ਦੇ ਨਿਰਮਾਣ ਅਤੇ ਰਿਲੀਜ਼ ਦਾ ਸਿਲਸਿਲਾ ਇੰਨ੍ਹੀਂ ਦਿਨ੍ਹੀਂ ਕਾਫ਼ੀ ਜ਼ੋਰ ਫੜ੍ਹਦਾ ਨਜ਼ਰ ਆ ਰਿਹਾ ਹੈ, ਜਿਸ ਦੀ ਕੜ੍ਹੀ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ ‘ਜਿੰਦੇ ਕੁੰਡੇ ਲਾ ਲਓ’, ਜਿਸ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਇੰਨ੍ਹੀਂ ਦਿਨ੍ਹੀਂ ਤੇਜ਼ੀ ਨਾਲ ਸੰਪੂਰਨ ਕੀਤੇ ਜਾ ਰਹੇ ਹਨ।

‘ਇਹਾਨਾ ਢਿੱਲੋਂ ਮੂਵੀਜ਼’ ਅਤੇ ‘ਲਾਈਫ਼-ਲਾਈਨ ਗਰੁੱਪ’ ਦੇ ਬੈਨਰ ਹੇਠ ਬਣੀ ਇਸ ਵਿੱਚ ਫਿਲਮ ਹਰਦੀਪ ਢਿੱਲੋਂ ਅਤੇ ਇਹਾਨਾ ਢਿੱਲੋਂ ਲੀਡ ਭੂਮਿਕਾ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਮਿੰਟੂ ਕਾਪਾ, ਰਾਜ ਧਾਲੀਵਾਲ, ਸੰਦੀਪ ਪਤੀਲਾ, ਮਲਕੀਤ ਰੌਣੀ, ਜਸਪ੍ਰੀਤ ਢਿੱਲੋਂ, ਪ੍ਰਤੀਕ ਵਢੇਰਾ, ਜੱਗੀ ਧੂਰੀ, ਸੁਖਵਿੰਦਰ ਰਾਜ ਬੁੱਟਰ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ਫਿਲਮ ਦਾ ਕਹਾਣੀ ਲੇਖਨ ਅਮਨ ਸਿੱਧੂ ਦੁਆਰਾ ਕੀਤਾ ਗਿਆ ਹੈ, ਜਦਕਿ ਸੰਵਾਦ ਭਿੰਡੀ ਤੋਲਾਵਾਲ ਵੱਲੋਂ ਰਚੇ ਗਏ ਹਨ। ਦੇਸ਼, ਵਿਦੇਸ਼ ਵਿਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਇਸ ਕਾਮੇਡੀ-ਡਰਾਮਾ ਆਧਾਰਿਤ ਫਿਲਮ ਦੀ ਨਿਰਮਾਣ ਟੀਮ ਅਨੁਸਾਰ ਫਿਲਮ ਦਾ ਖਾਸ ਆਕਰਸ਼ਨ ਹਰਦੀਪ ਗਰੇਵਾਲ ਅਤੇ ਇਹਾਨਾ ਢਿੱਲੋਂ ਦੀ ਜੋੜੀ ਹੋਵੇਗੀ, ਜੋ ਪਹਿਲੀ ਵਾਰ ਇਕੱਠੇ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ।


ਇਸ ਦੇ ਨਾਲ ਹੀ ਇਸ ਫਿਲਮ ਨਾਲ ਅਦਾਕਾਰਾ ਇਹਾਨਾ ਢਿੱਲੋਂ ਬਤੌਰ ਨਿਰਮਾਤਰੀ ਵੀ ਇਕ ਨਵੀਂ ਸਿਨੇਮਾ ਪਾਰੀ ਦੀ ਸ਼ੁਰੂਆਤ ਕਰੇਗੀ, ਜੋ ਇਸ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਉਨ੍ਹਾਂ ਦੱਸਿਆ ਕਿ ਮੰਨੋਰੰਜਨ ਨਾਲ ਭਰਪੂਰ ਇਸ ਪਰਿਵਾਰਿਕ ਫਿਲਮ ਨੂੰ ਤਕਨੀਕੀ ਪੱਖੋਂ ਵੀ ਉੱਚ-ਦਰਜੇ ਦਾ ਬਣਾਉਣ ਲਈ ਪੂਰੀ ਮਿਹਨਤ ਕੀਤੀ ਜਾ ਰਹੀ ਹੈ ਤਾਂ ਕਿ ਇਸ ਫਿਲਮ ਦਾ ਹਰ ਪੱਖ ਉਮਦਾ ਰੂਪ ਵਿਚ ਦਰਸ਼ਕਾਂ ਦੀ ਹਰ ਕਸੌਟੀ 'ਤੇ ਖਰਾ ਉਤਰ ਸਕੇ।


ਉਨ੍ਹਾਂ ਦੱਸਿਆ ਕਿ ਫਿਲਮ ਦਾ ਬੈਕ-ਡਰਾਪ ਠੇਠ ਪੇਂਡੂ ਰੱਖਿਆ ਗਿਆ ਹੈ, ਜਿਸ ਵਿਚ ਪੰਜਾਬੀਅਤ ਵੰਨਗੀਆਂ ਅਤੇ ਪੁਰਾਤਨ ਪੰਜਾਬ ਦੇ ਕਈ ਰੰਗ ਵੇਖਣ ਨੂੰ ਮਿਲਣਗੇ। ਪੰਜਾਬੀ ਸਿਨੇਮਾ ਦੇ ਪ੍ਰਤਿਭਾਵਾਨ ਨਵ ਨਿਰਦੇਸ਼ਕਾਂ ਵਿਚ ਸ਼ਾਮਿਲ ਅਤੇ ਇਸ ਫਿਲਮ ਨਾਲ ਇਸ ਖਿੱਤੇ ਵਿਚ ਹੋਰ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਰਹੇ ਮਨਪ੍ਰੀਤ ਬਰਾੜ ਦੇ ਫਿਲਮ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ ਉਹ ਐਸੋਸੀਏਟ ਨਿਰਦੇਸ਼ਕ ਦੇ ਤੌਰ 'ਤੇ ਕਈ ਵੱਡੀਆਂ ਪੰਜਾਬੀ ਫਿਲਮਾਂ ਨਾਲ ਜੁੜੇ ਰਹੇ ਹਨ, ਜਿੰਨ੍ਹਾਂ ਵੱਲੋਂ ਅਪਣੀ ਪਹਿਲੀ ਫਿਲਮ ‘15 ਲੱਖ ਕਦੋਂ ਆਊਗਾ’ ਨਾਲ ਇਸ ਖੇਤਰ ਵਿਚ ਆਜ਼ਾਦ ਨਿਰਦੇਸ਼ਕ ਦੇ ਤੌਰ 'ਤੇ ਕਦਮ ਧਰਾਈ ਕੀਤੀ ਗਈ, ਇਸ ਤੋਂ ਬਾਅਦ ਉਨ੍ਹਾਂ ਵੱਲੋਂ ਹਾਲ ਹੀ ਨਿਰਦੇਸ਼ਿਤ ਕੀਤੀ ਗਈ ‘ਹੇਟਰਜ਼’ ਵੀ ਦਰਸ਼ਕਾਂ ਅਤੇ ਆਲੋਚਕਾ ਵੱਲੋਂ ਖਾਸੀ ਪਸੰਦ ਕੀਤੀ ਗਈ ਹੈ।

ਉਨ੍ਹਾਂ ਦੀ ਆਗਾਮੀ ਯੋਜਨਾਵਾਂ ਵਿਚ ਰੋਸ਼ਨ ਪ੍ਰਿੰਸ ਦੀ ਨਿਰਦੇਸ਼ਨ ਵਿਚ ਬਣ ਰਹੀ ਅਤੇ ਕੈਨੇਡਾ ਵਿਖੇ ਫਿਲਮਾਈ ਗਈ ਆਉਣ ਵਾਲੀ ਪੰਜਾਬੀ ਤੋਂ ਇਲਾਵਾ ਉਨ੍ਹਾਂ ਵੱਲੋਂਂ ਨਿਰਦੇਸ਼ਿਤ ਕੀਤੀ ਜਾ ਰਹੀ ਇਕ ਹੋਰ ਵੱਡੀ ਫਿਲਮ ‘ਚੱਲ ਝੂਠਾ’ ਵੀ ਸ਼ਾਮਿਲ ਹੈ, ਜਿਸ ਨੂੰ ਰਾਜੀਵ ਸਿੰਗਲਾ ਪ੍ਰੋਡੋਕਸ਼ਨ ਵੱਲੋਂ ਨਿਰਮਿਤ ਕੀਤਾ ਜਾ ਰਿਹਾ ਹੈ।

ABOUT THE AUTHOR

...view details