ਪੰਜਾਬ

punjab

ETV Bharat / entertainment

ਅੱਜ ਆਨ-ਏਅਰ ਹੋਵੇਗਾ ਨਵਾਂ ਸ਼ੋਅ 'ਇੱਕ ਕੁੜੀ ਪੰਜਾਬ ਦੀ', ਮੁੱਖ ਭੂਮਿਕਾ 'ਚ ਨਜ਼ਰ ਆਵੇਗੀ ਤਨੀਸ਼ਾ ਮਹਿਤਾ - ਤਨੀਸ਼ਾ ਮਹਿਤਾ

New Show Ik Kudi Punjab Di: ਤਨੀਸ਼ਾ ਮਹਿਤਾ ਦਾ ਇੰਨੀ ਦਿਨੀਂ ਇੱਕ ਸ਼ੋਅ ਕਾਫੀ ਚਰਚਾ ਵਿੱਚ ਹੈ, ਜਿਸ ਦਾ ਨਾਂ ਇੱਕ ਕੁੜੀ ਪੰਜਾਬ ਦੀ ਹੈ, ਇਹ ਸ਼ੋਅ ਅੱਜ ਆਨ-ਏਅਰ ਕੀਤਾ ਜਾਵੇਗਾ।

ik Kudi Punjab Di
ik Kudi Punjab Di

By ETV Bharat Entertainment Team

Published : Nov 21, 2023, 1:37 PM IST

ਚੰਡੀਗੜ੍ਹ: ਜੀਟੀਵੀ ਦਾ ਇੱਕ ਹੋਰ ਨਵਾਂ ਅਤੇ ਪੰਜਾਬੀਅਤ ਵੰਨਗੀਆਂ ਨਾਲ ਅੋਤ ਪੋਤ ਚਰਚਿਤ ਸ਼ੋਅ 'ਇਕ ਕੁੜੀ ਪੰਜਾਬ ਦੀ' ਅੱਜ ਆਨ-ਏਅਰ ਹੋਣ ਜਾ ਰਿਹਾ ਹੈ, ਜਿਸ ਵਿੱਚ ਟੈਲੀਵਿਜ਼ਨ ਦੀ ਦੁਨੀਆ ਦੇ ਮੰਨੇ-ਪ੍ਰਮੰਨੇ ਚਿਹਰੇ ਅਵਿਨੇਸ਼ ਰੇਖੀ ਅਤੇ ਤਨੀਸ਼ਾ ਮਹਿਤਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ।

'ਡੋਮ ਐਂਟਰਟੇਨਮੈਂਟ' ਦੇ ਬੈਨਰ ਅਧੀਨ ਨਿਰਮਿਤ ਕੀਤੇ ਜਾ ਰਹੇ ਇਸ ਸੀਰੀਅਲ ਦਾ ਵਿਸ਼ਾ ਪੰਜਾਬੀ ਬੈਕਡਰਾਪ ਸੰਬੰਧਤ ਕਹਾਣੀਸਾਰ ਆਧਾਰਿਤ ਹੈ, ਜਿਸ ਦੇ ਸ਼ੁਰੂਆਤੀ ਪੜਾਅ ਦੀ ਜਿਆਦਾਤਰ ਸ਼ੂਟਿੰਗ ਪੰਜਾਬ ਦੇ ਇਤਿਹਾਸਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਇਲਾਵਾ ਚੰਡੀਗੜ੍ਹ ਅਤੇ ਮਨੀ ਮਾਂਜਰਾ ਇਲਾਕਿਆਂ ਵਿੱਚ ਪੂਰੀ ਕੀਤੀ ਗਈ ਹੈ।

ਪ੍ਰਸਾਰਿਤ ਹੋਣ ਤੋਂ ਪਹਿਲਾਂ ਉਤਸੁਕਤਾ ਦਾ ਕੇਂਦਰ ਬਿੰਦੂ ਬਣੇ ਇਸ ਸੀਰੀਅਲ ਵਿੱਚ ਅਦਾਕਾਰ ਜੈਦੀਪ ਸਿੰਘ ਵੀ ਪ੍ਰਮੁੱਖ ਭੂਮਿਕਾ ਨਿਭਾਉਣਗੇ, ਜੋ 'ਰੁਦਰ', 'ਪਵਿੱਤਰ ਭਾਗਿਆ', 'ਇਸ਼ਕ ਪਰ ਜ਼ੋਰ ਨਹੀਂ' ਅਤੇ ਹੋਰ ਬਹੁਤ ਸਾਰੇ ਟੀ.ਵੀ ਪ੍ਰੋਜੈਕਟਾਂ ਵਿੱਚ ਪ੍ਰਭਾਵੀ ਕਿਰਦਾਰ ਅਦਾ ਕਰ ਚੁੱਕੇ ਹਨ।

ਉਨ੍ਹਾਂ ਤੋਂ ਇਲਾਵਾ ਮਨੀਸ਼ ਖੰਨਾ, ਕੀਰਤੀ ਸਿੰਘ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਮਨੋਜ ਚੰਦੀਲਾ ਵੀ ਇਸ ਸ਼ੋਅ ਦਾ ਹਿੱਸਾ ਹੋਣਗੇ, ਜਿੰਨ੍ਹਾਂ ਨੂੰ 'ਕਿਸ ਦੇਸ਼ ਮੈਂ ਹੈ ਮੇਰਾ ਦਿਲ', 'ਸਾਥ ਨਿਭਾਨਾ ਸਾਥੀਆ', 'ਦਿਲ ਦੋਸਤੀ ਡਾਂਸ', 'ਯੇ ਹੈ ਮੁਹੱਬਤੇਂ', 'ਮਿੱਟੀ ਕੀ ਬੰਨੋ', 'ਸਵਰਾਗਿਨੀ', 'ਬੇਪਨਾਹ ਪਿਆਰ', 'ਮੈਡਮ ਸਰ' ਆਦਿ ਵਰਗੇ ਸ਼ੋਅ ਵਿੱਚ ਆਪਣੀਆਂ ਸ਼ਾਨਦਾਰ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ।

ਓਧਰ ਸ਼ੋਅ ਵਿਚ ਮੁੱਖ ਲੀਡ ਕਿਰਦਾਰ ਨਿਭਾ ਰਹੀ ਅਦਾਕਾਰਾ ਤਨੀਸ਼ਾ ਮਹਿਤਾ ਵੀ ਆਪਣੇ ਇਸ ਸੀਰੀਅਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜਿਸ ਨੇ ਦੱਸਿਆ ਕਿ ਪੰਜਾਬਣ ਮੁਟਿਆਰ ਦਾ ਰੋਲ ਪਲੇ ਕਰਨਾ ਉਸ ਲਈ ਇੱਕ ਸੁਫ਼ਨੇ ਦੇ ਸੱਚ ਹੋ ਜਾਣ ਵਾਂਗ ਹੈ, ਕਿਉਂਕਿ ਅਜਿਹੀ ਭੂਮਿਕਾ ਕਰਨ ਦੀ ਤਾਂਘ ਉਸਦੇ ਮਨ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਰਹੀ ਹੈ।

ਉਨਾਂ ਦੱਸਿਆ ਕਿ ਪੰਜਾਬ ਦੇ ਖੇਤਾਂ-ਟਿੱਬਿਆਂ, ਲਹਿਰਾਉਂਦੀਆਂ ਫ਼ਸਲਾਂ ਦਰਮਿਆਨ ਅਤੇ ਰਜਵਾੜਾਸ਼ਾਹੀ ਇਮਾਰਤਾਂ ਵਿੱਚ ਸ਼ੂਟਿੰਗ ਕਰਨਾ ਉਸ ਲਈ ਬਹੁਤ ਹੀ ਯਾਦਗਾਰੀ ਤਜ਼ਰਬਾ ਰਿਹਾ ਹੈ, ਜਿਸ ਦੌਰਾਨ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦਾ ਉਸ ਨੇ ਬਹੁਤ ਹੀ ਸਨੇਹ ਮਾਣਿਆ।

ABOUT THE AUTHOR

...view details