ਚੰਡੀਗੜ੍ਹ:ਪੰਜਾਬੀ ਸਿਨੇਮਾ ਦੀ ਜੋੜੀ ਲੇਖਕ ਅਤੇ ਅਦਾਕਾਰ ਡਾ. ਸਤੀਸ਼ ਕੁਮਾਰ ਵਰਮਾ ਅਤੇ ਉਹਨਾਂ ਦੇ ਬੇਟੇ ਅਦਾਕਾਰ ਅਤੇ ਗਾਇਕ ਪਰਮੀਸ਼ ਵਰਮਾ ਪੰਜਾਬੀ ਸਿਨੇਮਾ ਵਿੱਚ ਵੱਖਰੇ ਤਰ੍ਹਾਂ ਦੇ ਵਿਸ਼ੇ ਨੂੰ ਲੈ ਕੇ ਆ ਰਹੇ ਹਨ। ਉਹਨਾਂ ਦੀ ਨਵੀਂ ਫਿਲਮ 'ਮੈਂ ਤੇ ਬਾਪੂ'।
ਜ਼ਿਕਰਯੋਗ ਹੈ ਕਿ ਇਹ ਜੋੜੀ ਅਸਲੀ ਜ਼ਿੰਦਗੀ ਵਿੱਚ ਪਿਉ ਪੁੱਤਰ ਤਾਂ ਹਨ ਹੀ ਸਗੋਂ ਫਿਲਮ ਵਿੱਚ ਵੀ ਇਹ ਜੋੜੀ ਪਿਉ ਪੁੱਤਰ ਦਾ ਕਿਰਦਾਰ ਨਿਭਾਉਣਗੇ। ਫਿਲਮ ਦਾ ਟ੍ਰਲੇਰ 3 ਅਪ੍ਰੈਲ ਨੂੰ ਰਿਲੀਜ਼ ਹੋਇਆ। ਫਿਲਮ ਸਿਨੇਮਾਘਰਾਂ ਵਿੱਚ 22 ਅਪ੍ਰੈਲ ਨੂੰ ਆ ਜਾਵੇਗੀ।
ਕੌਣ ਹਨ ਡਾ. ਸਤੀਸ਼ ਕੁਮਾਰ ਵਰਮਾ: ਤੁਹਾਨੂੰ ਦੱਸ ਦਈਏ ਕਿ ਡਾ. ਸਤੀਸ਼ ਕੁਮਾਰ ਵਰਮਾ ਇੱਕ ਚੰਗੇ ਨਾਟਕਕਾਰ ਹਨ ਅਤੇ ਉਹਨਾਂ ਨੇ ਨਾਟਕ ਦਾ ਵਿਸ਼ਲੇਸ਼ਣ ਵੀ ਕੀਤਾ ਹੈ। ਡਾ. ਪਿਛਲੇ ਜਿਹੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੇਵਾ ਮੁਕਤ ਹੋਏ ਹਨ। ਉਹਨਾਂ ਨੇ ਯੂਨੀਵਰਸਿਟੀ ਵਿੱਚ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਬਤੀਤ ਕੀਤੇ ਹਨ। ਡਾ. ਅੱਜ ਵੀ ਯੂਨੀਵਰਸਿਟੀ ਦੇ ਕਈ ਵਿਦਿਆਰਥੀਆਂ ਨੂੰ ਪੀਐੱਚਡੀ ਕਰਵਾ ਰਹੇ ਹਨ।
ਫਿਲਮ ਬਾਰੇ:ਫਿਲਮ ਵਿੱਚ ਪਿਉ ਅਤੇ ਪੁੱਤਰ ਦੇ ਹਾਸੇ ਮਜ਼ਾਕ ਅਤੇ ਅਨੌਖੇ ਰਿਸ਼ਤੇ ਨੂੰ ਬਿਆਨ ਕੀਤਾ ਹੈ, ਫਿਲਮ ਵਿੱਚ ਮਜ਼ਾਕ ਤੋਂ ਇਲਾਵਾ ਸੀਰੀਅਸ ਭਾਗ ਵੀ ਹਨ। ਫਿਲਮ ਵਿੱਚ ਕਈ ਸਟਾਰ ਕਲਾਕਾਰ ਹਨ।
ਇਹ ਵੀ ਪੜ੍ਹੋ:17 ਅਪ੍ਰੈਲ ਨੂੰ ਆਲੀਆ ਭੱਟ ਤੇ ਰਣਬੀਰ ਕਪੂਰ ਦਾ ਵਿਆਹ, ਜਾਣੋ ਕਿੱਥੇ ਹੋਵੇਗਾ ਵਿਆਹ