ਫਰੀਦਕੋਟ: ਪੰਜਾਬੀ ਸਿਨੇਮਾਂ ਦੀ ਅਪਕਮਿੰਗ ਅਤੇ ਬਹੁਚਰਚਿਤ ਫ਼ਿਲਮਾਂ ਵਿਚ ਸ਼ੁਮਾਰ ਕਰਵਾਉਂਦੀ ਫਿਲਮ ‘ਤੁਫ਼ੰਗ’ ਦਾ ਨਵਾਂ ਅਤੇ ਦੂਜਾ ਗੀਤ ‘ਤੇਰੀ ਮੈਂ ਹੋ ਗਈ’ ਕੱਲ 3 ਜੁਲਾਈ ਨੂੰ ਵੱਖ ਵੱਖ ਪਲੇਟਫ਼ਾਰਮਜ਼ ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਗੀਤ ਨੂੰ ਮਸ਼ਹੂਰ ਅਤੇ ਨੌਜਵਾਨ ਗਾਇਕ Jass Manak ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਤੇ ਸਕਰੀਨਪਲੇ ਲੇਖ਼ਨ ਧੀਰਜ਼ ਕੇਦਾਰਨਾਥ ਰਤਨ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ‘ਸਾਡੀ ਲਵ ਸਟੋਰੀ’, ਇਸ਼ਕ ਗਰਾਰੀ ਆਦਿ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
Punjabi Film Tufang: ਕੱਲ ਰਿਲੀਜ਼ ਹੋਵੇਗਾ ਅਪਕਮਿੰਗ ਪੰਜਾਬੀ ਫ਼ਿਲਮ ‘ਤੁਫੰਗ’ ਦਾ ਨਵਾ ਗੀਤ, ਫ਼ਿਲਮ ਹੋਵੇਗੀ ਇਸ ਦਿਨ ਰਿਲੀਜ਼ - ਗਾਇਕ ਗੁਰੀ
ਪੰਜਾਬੀ ਸਿਨੇਮਾਂ ਦੀ ਅਪਕਮਿੰਗ ਅਤੇ ਬਹੁਚਰਚਿਤ ਫ਼ਿਲਮਾਂ ਵਿਚ ਸ਼ੁਮਾਰ ਕਰਵਾਉਂਦੀ ਫਿਲਮ ‘ਤੁਫ਼ੰਗ’ ਦਾ ਨਵਾਂ ਅਤੇ ਦੂਜਾ ਗੀਤ ‘ਤੇਰੀ ਮੈਂ ਹੋ ਗਈ’ ਕੱਲ 3 ਜੁਲਾਈ ਨੂੰ ਵੱਖ ਵੱਖ ਪਲੇਟਫ਼ਾਰਮਜ਼ ਤੇ ਰਿਲੀਜ਼ ਕੀਤਾ ਜਾ ਰਿਹਾ ਹੈ।
ਧੀਰਜ਼ ਕੇਦਾਰਨਾਥ ਰਤਨ ਦੁਆਰਾ ਇਨ੍ਹਾਂ ਫਿਲਮਾਂ ਦਾ ਕੀਤਾ ਜਾ ਚੁੱਕਾ ਨਿਰਦੇਸ਼ਨ:ਬਤੌਰ ਲੇਖਕ ਪੰਜਾਬੀ ਸਿਨੇਮਾਂ ਖੇਤਰ ਵਿਚ ਵੱਖਰੀ ਅਤੇ ਸਫ਼ਲ ਪਹਿਚਾਣ ਰੱਖਦੇ ਹੋਣਹਾਰ ਨਿਰਦੇਸ਼ਕ ਅਤੇ ਲੇਖ਼ਕ ਦੇ ਤੌਰ 'ਤੇ ਧੀਰਜ਼ ਕੇਦਾਰਨਾਥ ਰਤਨ ਨੇ ਮੇਲ ਕਰਾਦੇ ਰੱਬਾ, ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2, ਬੈਸਟ ਆਫ਼ ਲੱਕ, ਰੋਮਿਓ ਰਾਂਝਾ, ਅੰਬਰਸਰੀਆਂ, ਸਰਦਾਰ ਜੀ 2, ਕਪਤਾਨ, ਤਾਰਾ ਮੀਰਾ, ਲਾਈਏ ਜੇ ਯਾਰੀਆਂ, ਲਾਟੂ, ਸੰਨ ਆਫ਼ ਮਨਜੀਤ ਸਿੰਘ, ਅਸ਼ਕੇ, ਇਸ ਤੋਂ ਇਲਾਵਾ ਕੁਨਾਲ ਦੇਸ਼ਮੁੱਖ ਨਾਲ ਸ਼ਿੱਦਤ, ਧਰਮਿੰਦਰ-ਬੋਬੀ ਦਿਓਲ ਅਤੇ ਸੰਨੀ ਦਿਓਲ ਸਟਾਰਰ ‘ਯਮਲਾ ਪਗਲਾ ਦੀਵਾਨਾ ਆਦਿ ਵਰਗੀਆਂ ਕਈ ਹਿੰਦੀ ਅਤੇ ਕਾਮਯਾਬ ਫ਼ਿਲਮਾਂ ਦਾ ਹਿੱਸਾ ਰਹੇ ਹਨ। ਹੁਣ ਉਹ ਕਾਫ਼ੀ ਲੰਮੇ ਸਮੇਂ ਬਾਅਦ ਫ਼ਿਲਮ ਤੁਫ਼ੰਗ ਦੁਆਰਾ ਆਪਣੀ ਨਵੀਂ ਨਿਰਦੇਸ਼ਨ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਨਿਰਮਾਤਾ ਕੇ.ਵੀ ਢਿੱਲੋਂ ਵੱਲੋਂ ਨਿਰਮਿਤ ਕੀਤੀ ਗਈ ਇਸ ਰੋਮਾਂਟਿਕ-ਐਕਸ਼ਨ ਅਤੇ ਡਰਾਮਾ ਫ਼ਿਲਮ ਵਿਚ ਗਾਇਕ ਗੁਰੀ, ਰੁਖ਼ਸਾਰ ਢਿੱਲੋਂ, ਜਗਜੀਤ ਸੰਧੂ ਲੀਡ ਭੂਮਿਕਾਵਾਂ ਅਦਾ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਫ਼ਿਲਮ ਦੀ ਸਟਾਰਕਾਸਟ ਵਿਚ ਹਰਪ੍ਰੀਤ ਬੈਂਸ, ਬਲਜਿੰਦਰ ਬੈਂਸ, ਮਹਾਵੀਰ ਭੁੱਲਰ, ਮਿੰਟੂ ਕਾਪਾ, ਬਲਵਿੰਦਰ ਬੁਲਟ, ਕਰਨਵੀਰ ਕੁਲਾਰ, ਅਰਸ਼ ਹੁੰਦਲ, ਜੈਸਮੀਨ ਕੌਰ ਆਦਿ ਵੀ ਸ਼ਾਮਿਲ ਹਨ।
- ਮੁੰਬਈ ਵਿਖੇ ਅੱਜ ਸ਼ਾਮ ਖੇਡੇ ਜਾ ਰਹੇ ਨਾਟਕ ‘ਤੇਰੇ ਮੇਰੇ ਸਪਨੇ’ ਦਾ ਹਿੱਸਾ ਬਣਨਗੇ ਵਿੰਦੂ ਦਾਰਾ ਸਿੰਘ, ਇਹ ਸਿਤਾਰੇ ਵੀ ਨਿਭਾਉਣੇਗੇ ਅਹਿਮ ਭੂਮਿਕਾ
- ਪੰਜਾਬੀ ਓਟੀਟੀ ਸੀਰੀਜ਼ ‘ਯਾਰ ਚੱਲੇ ਬਾਹਰ’ 'ਚ ਕੰਮ ਕਰ ਚੁੱਕੀ ਅਦਾਕਾਰਾ ਜੋਤ ਅਰੋੜਾ ਹੁਣ ਕਈ ਅਹਿਮ ਪ੍ਰੋਜੈਕਟਾਂ 'ਚ ਆਵੇਗੀ ਨਜ਼ਰ
- Animal Postponed: ਰਣਬੀਰ ਕਪੂਰ ਦੀ ਫਿਲਮ Animal ਦੀ ਰਿਲੀਜ਼ ਡੇਟ ਆਈ ਸਾਹਮਣੇ, ਹੁਣ ਇਸ ਮਹੀਨੇ ਹੋਵੇਗੀ ਰਿਲੀਜ਼
ਜੁਲਾਈ ਦੀ ਇਸ ਤਰੀਕ ਨੂੰ ਰਿਲੀਜ਼ ਹੋਵੇਗੀ ਫ਼ਿਲਮ ਤੁਫ਼ੰਗ: ਫ਼ਿਲਮ ਤੁਫ਼ੰਗ ਦੇ ਐੇਕਸ਼ਨ ਨਿਰਦੇਸ਼ਕ ਸ਼ਿਆਮ ਕੌਸ਼ਲ, ਕੋਰਿਓਗ੍ਰਾਫ਼ਰ ਰਿਚੀ ਬਰਟਨ, ਡਾਇਲਾਗ ਲੇਖ਼ਕ ਗੁਰਪ੍ਰੀਤ ਭੁੱਲਰ, ਸਿਨੇਮਾਟੋਗ੍ਰਾਫ਼ਰ ਸਪਨ ਨਰੂਲਾ, ਐਡੀਟਰ ਹਾਰਦਿਕ ਸਿੰਘ ਰੀਨ, ਪ੍ਰੋਡੋਕਸ਼ਨ ਡਿਜਾਈਨਰ ਵਿਜੇ ਡਲਗਚ ਹਨ। ਉਕਤ ਫ਼ਿਲਮ ਦਾ ਰਿਲੀਜ਼ ਹੋਣ ਜਾ ਰਿਹਾ ਇਹ ਦੂਸਰਾ ਗੀਤ ਹੈ। ਇਸ ਫਿਲਮ ਦਾ ਪਹਿਲਾ ਗੀਤ ਗਲੋਕ ਬੀਤੇ ਦਿਨੀ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਕਰਨ ਰੰਧਾਵਾਂ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਸੀ। ਇਸੇ ਮਹੀਨੇ 21 ਜੁਲਾਈ ਨੂੰ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਐਕਸ਼ਨ ਅਤੇ ਰੋਮਾਂਟਿਕ ਬੇਸਡ ਇਸ ਫ਼ਿਲਮ ਦਾ ਸ਼ਾਨਦਾਰ ਐਕਸ਼ਨ ਇਸਦਾ ਖਾਸ ਆਕਰਸ਼ਨ ਹੋਵੇਗਾ। ਇਸ ਫਿਲਮ ਦੇ ਖਤਰਨਾਕ ਫਾਈਟ ਦ੍ਰਿਸ਼ਾਂ ਨੂੰ ਹਿੰਦੀ ਸਿਨੇਮਾਂ ਦੇ ਉਚਕੋਟੀ ਐਕਸ਼ਨ ਕੋਰਿਓਗ੍ਰਾਫ਼ਰਜ਼ ਵਜੋਂ ਸ਼ੁਮਾਰ ਕਰਵਾਉਂਦੇ ਸਿਆਮ ਕੌਸ਼ਲ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜੋ ਬਹੁਤ ਗਿਣਿਆ ਚੁਣੀਆਂ ਫ਼ਿਲਮਾਂ ਨਾਲ ਜੁੜਨਾ ਪਸੰਦ ਕਰਦੇ ਹਨ।