ਪੰਜਾਬ

punjab

ETV Bharat / entertainment

First Poster Of Carry On Jatta 3: ਕੱਲ੍ਹ ਰਿਲੀਜ਼ ਹੋਵੇਗਾ 'ਕੈਰੀ ਆਨ ਜੱਟਾ 3' ਦਾ ਧਮਾਕੇਦਾਰ ਪਹਿਲਾਂ ਪੋਸਟਰ, ਫਿਲਮ ਇਸ ਦਿਨ ਹੋਵੇਗੀ ਰਿਲੀਜ਼ - punjabi entertainment news

First Poster Of Carry On Jatta 3: ਪੰਜਾਬੀ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਦਾ ਪਹਿਲਾਂ ਪੋਸਟਰ 4 ਅਪ੍ਰੈਲ ਨੂੰ ਰਿਲੀਜ਼ ਹੋ ਜਾਵੇਗਾ।

First Poster Of Carry On Jatta 3
First Poster Of Carry On Jatta 3

By

Published : Apr 3, 2023, 5:23 PM IST

ਚੰਡੀਗੜ੍ਹ: ਗਿੱਪੀ ਗਰੇਵਾਲ ਦੀ 'ਕੈਰੀ ਆਨ ਜੱਟਾ 3' ਸਾਲ ਦੇ ਬਹੁਤ ਹੀ ਉਡੀਕੀਆਂ ਜਾ ਰਹੀਆਂ ਪੰਜਾਬੀਆਂ ਦੀਆਂ ਫਿਲਮਾਂ ਵਿੱਚੋਂ ਇੱਕ ਹੈ। ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਪਹਿਲਾਂ ਹੀ ਹੋ ਚੁੱਕਿਆ ਹੈ, ਹੁਣ ਫਿਲਮ ਦਾ ਪਹਿਲਾਂ ਪੋਸਟਰ 4 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ ਹੁਣ ਜਦੋਂ ਇਸਦਾ ਪਹਿਲਾ ਪੋਸਟਰ ਲੁੱਕ ਰਿਲੀਜ਼ ਹੋਣ ਵਾਲਾ ਹੈ, ਇਸਨੇ ਸਿਨੇਮਾਂ ਪ੍ਰੇਮੀਆਂ ਦੀਆਂ ਉਮੀਦਾਂ ਅਤੇ ਖੁਸ਼ੀ ਵਿੱਚ ਵਾਧਾ ਕੀਤਾ ਹੈ।

First Poster Of Carry On Jatta 3

ਪਿਛਲੇ ਕਾਫੀ ਸਮੇਂ ਤੋਂ ਗਿੱਪੀ ਗਰੇਵਾਲ ਇਹ ਸੰਕੇਤ ਦੇ ਰਹੇ ਸਨ ਕਿ ਫਿਲਮ ਦਾ ਪਹਿਲਾ ਪੋਸਟਰ ਲੁੱਕ ਜਲਦ ਹੀ ਰਿਲੀਜ਼ ਕੀਤਾ ਜਾਵੇਗਾ ਅਤੇ ਅੱਜ 3 ਅਪ੍ਰੈਲ ਨੂੰ ਆਖਰਕਾਰ ਇਸ ਫਿਲਮ ਦੇ ਪਹਿਲੇ ਪੋਸਟਰ ਦੀ ਤਰੀਕ ਅਤੇ ਸਮੇਂ ਦਾ ਐਲਾਨ ਕਰ ਦਿੱਤਾ ਗਿਆ ਹੈ। 'ਕੈਰੀ ਆਨ ਜੱਟਾ 3' ਦੀ ਪਹਿਲੀ ਝਲਕ ਕੱਲ੍ਹ ਯਾਨੀ ਕਿ 4 ਅਪ੍ਰੈਲ ਨੂੰ ਸਵੇਰੇ 9 ਵਜੇ ਰਿਲੀਜ਼ ਹੋਵੇਗੀ।

ਇਹ ਖਬਰ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੀ ਸੋਸ਼ਲ ਮੀਡੀਆ ਸਟੋਰੀ 'ਤੇ ਸ਼ੇਅਰ ਕੀਤੀ ਹੈ। ਉਸਨੇ ਰੁਪਿੰਦਰ ਰੂਪੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਿੰਨੂ ਢਿੱਲੋਂ, ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ, ਸੋਨਮ ਬਾਜਵਾ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ, ਨਰੇਸ਼ ਕਥੂਰੀਆ ਅਤੇ ਨਾਸਿਰ ਚਿਨਯੋਤੀ ਸਮੇਤ ਇੱਕ ਤਸਵੀਰ ਪੋਸਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ "ਕੈਰੀ ਆਨ ਜੱਟਾ 3 ਫਸਟ ਲੁੱਕ ਕੱਲ੍ਹ ਸਵੇਰੇ 9 ਵਜੇ।"

ਇਸ ਤੋਂ ਪਹਿਲਾਂ ਫਿਲਮ ਦਾ ਇੱਕ ਐਲਾਨ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਇਸ ਵਿੱਚ ਫਿਲਮਾਂ ਦੇ ਸਾਰੇ ਮੁੱਖ ਪਾਤਰ ਇੱਕ ਨੀਲੇ ਫਿਲਟਰ ਨਾਲ ਢੱਕੇ ਹੋਏ ਸਨ, ਕੇਂਦਰ ਵਿੱਚ ਫਿਲਮ ਦਾ ਸਿਰਲੇਖ ਹੈ ਅਤੇ ਇਸਦੇ ਆਲੇ ਦੁਆਲੇ ਮਸ਼ਹੂਰ ਡਾਇਲਾਗ ਹਨ "ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ", "ਸਾਡਾ ਕੁੱਤਾ ਕੁੱਤਾ ਤੁਹਾਡਾ ਕੁੱਤਾ ਟੌਮੀ।" ਇਸ ਪੋਸਟਰ ਨੇ ਵੀ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਸੀ।

ਸਮੀਪ ਕੰਗ ਦੁਆਰਾ ਨਿਰਦੇਸ਼ਤ 'ਕੈਰੀ ਆਨ ਜੱਟਾ 3', ਫਿਲਮ 29 ਜੂਨ 2023 ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਇੱਕ ਆਊਟ ਐਂਡ ਆਊਟ ਕਾਮੇਡੀ ਡਰਾਮਾ ਹੈ। ਫਿਲਮ ਦੀਆਂ ਪਹਿਲੀਆਂ ਦੋ ਕਿਸ਼ਤਾਂ ਨੇ ਦਰਸ਼ਕਾਂ ਤੋਂ ਬਹੁਤ ਪਿਆਰ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਸੀ ਅਤੇ ਬਾਕਸ ਆਫਿਸ 'ਤੇ ਤੂਫਾਨ ਲਿਆ ਦਿੱਤਾ ਸੀ। ਤੀਜੀ ਕਿਸ਼ਤ ਤੋਂ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਹੈ। ਤੁਹਾਨੂੰ ਦੱਸ ਦਈਏ ਕਿ ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 2' ਨੇ ਬਾਕਸ ਆਫਿਸ ਉਤੇ 57.67 ਕਰੋੜ ਦੀ ਕਮਾਈ ਕੀਤੀ ਸੀ, 2012 ਵਿੱਚ ਰਿਲੀਜ਼ ਹੋਈ ਕੈਰੀ ਆਨ ਜੱਟਾ ਨੇ 18 ਕਰੋੜ ਦੀ ਕਮਾਈ ਕੀਤੀ ਸੀ।

ਇਹ ਵੀ ਪੜ੍ਹੋ:Sonam Bajwa Beach video: ਬੀਚ 'ਤੇ ਸੋਨਮ ਬਾਜਵਾ ਨੇ ਚਮਕਦੀ ਡਰੈੱਸ 'ਚ ਦਿਖਾਈ ਹੌਟਨੈੱਸ, ਪ੍ਰਸ਼ੰਸਕ ਬੋਲੇ-'ਹਾਏ ਗਰਮੀ'

ABOUT THE AUTHOR

...view details