ਚੰਡੀਗੜ੍ਹ:ਪੰਜਾਬੀ ਸਿਨੇਮਾ ’ਚ ਨਿਵੇਕਲੇ ਅਤੇ ਅਰਥ ਭਰਪੂਰ ਕੰਟੈਂਟ ਆਧਾਰਿਤ ਫਿਲਮਾਂ ਨੂੰ ਮਿਲ ਰਹੀ ਸਫ਼ਲਤਾ ਅਤੇ ਸਰਾਹਣਾ ਤੋਂ ਉਤਸ਼ਾਹਿਤ ਹੋਏ ਨਵ ਨਿਰਮਾਤਾ ਹੁਣ ਮੇਨ ਸਟਰੀਮ ਫਿਲਮਾਂ ਤੋਂ ਅਲਹਦਾ ਸਿਨੇਮਾ ਦੀ ਸਿਰਜਨਾ ਨੂੰ ਪਹਿਲ ਦਿੰਦੇ ਨਜ਼ਰ ਆ ਰਹੇ ਹਨ, ਜਿਸ ਦੀ ਲੜ੍ਹੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ ‘ਅੱਕੜ ਬੱਕੜ ਬੰਬੇ ਬੋ’ ਹੈ, ਜਿਸ ਦੀ ਰਸਮੀ ਘੋਸ਼ਣਾ ਉਪਰੰਤ ਸ਼ੂਟਿੰਗ ਦਾ ਆਗਾਜ਼ ਕਰ ਦਿੱਤਾ ਗਿਆ ਹੈ।
ਅੱਕੜ ਬੱਕੜ ਬੰਬੇ ਬੋ ਦੀ ਸ਼ੂਟਿੰਗ ਸ਼ੁਰੂ ਇੰਨ੍ਹੀ ਦਿਨ੍ਹੀਂ ਪੰਜਾਬੀ ਫਿਲਮ ‘ਬੱਲੇ ਓ ਚਲਾਕ ਸੱਜਣਾਂ’ ਦਾ ਨਿਰਮਾਣ ਕਰ ਰਹੇ ਵੈਨਕੂਵਰ ਕੈਨੇਡਾ ਆਧਾਰਿਤ ਨਿਰਮਾਤਾ ਪਰਮ ਸਿੱਧੂ ਵੱਲੋਂ ਇਸ ਫਿਲਮ ਨੂੰ ਆਪਣੇ ਘਰੇਲੂ ਬੈਨਰ ਅਧੀਨ ਬਣਾਇਆ ਜਾ ਰਿਹਾ ਹੈ, ਜਿਸ ਦੇ ਮੁਕੰਮਲ ਹੋ ਜਾਣ ਤੋਂ ਬਾਅਦ ਇਸ ਦੀ ਪੋਸਟ ਪ੍ਰੋਡੋਕਸ਼ਨ ਦੇ ਕਾਰਜ ਇੰਨ੍ਹੀਂ ਦਿਨ੍ਹੀਂ ਤੇਜ਼ੀ ਨਾਲ ਜਾਰੀ ਹਨ।
ਅੱਕੜ ਬੱਕੜ ਬੰਬੇ ਬੋ ਦੀ ਸ਼ੂਟਿੰਗ ਸ਼ੁਰੂ ‘ਪਰਮ ਸਿੱਧੂ ਅਤੇ ਵਾਸਕ ਸਿਨੇਵਿਜ਼ਨਸ’ ਦੀ ਪੇਸ਼ਕਸ਼ ਇਸ ਫਿਲਮ ਦਾ ਨਿਰਦੇਸ਼ਨ ਰੋਇਲ ਸਿੰਘ ਕਰ ਰਹੇ ਹਨ, ਜੋ ‘ਬੱਲੇ ਓ ਚਲਾਕ ਸੱਜਣਾਂ’ ਦੇ ਵੀ ਨਿਰਦੇਸ਼ਕ ਹਨ, ਜਿੰਨ੍ਹਾਂ ਦੀਆਂ ਹਾਲੀਆ ਨਿਰਦੇਸ਼ਿਤ ਫਿਲਮਾਂ ਵਿਚ ‘ਸਰੰਡਰ’, ‘ਲਾਟਰੀ’ ਆਦਿ ਸ਼ਾਮਿਲ ਰਹੀਆਂ ਹਨ।
ਪੰਜਾਬ ਦੇ ਪੁਰਾਤਨ ਵਿਰਸੇ, ਕਦਰਾਂ ਕੀਮਤਾਂ ਅਤੇ ਪੁਰਾਣੇ ਸਮੇਂ ਦੀਆਂ ਆਪਸੀ ਸਾਂਝਾ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿਚ ਵਿਕਰਮ ਚੌਹਾਨ, ਪ੍ਰਭ ਗਰੇਵਾਲ, ਅਮਰ ਨੂਰੀ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਕਰਮ ਕੌਰ, ਪਰਮਿੰਦਰ ਗਿੱਲ, ਗੁਰਪ੍ਰੀਤ ਤੋਤੀ ਆਦਿ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਹੋਰ ਕਈ ਨਾਮਵਰ ਚਿਹਰੇ ਵੀ ਇਸ ਵਿਚ ਅਹਿਮ ਕਿਰਦਾਰਾਂ ਵਿਚ ਹਨ।
- Ashish Vidyarthi: ਆਸ਼ੀਸ਼ ਵਿਦਿਆਰਥੀ ਕਿਉਂ ਹੋਏ ਆਪਣੀ ਪਹਿਲੀ ਪਤਨੀ ਤੋਂ ਅਲੱਗ? ਵੀਡੀਓ ਸ਼ੇਅਰ ਕਰਕੇ ਅਦਾਕਾਰ ਨੇ ਦੱਸੇ ਇਹ ਕਾਰਨ
- Salman Khan: ਇਸ ਵਿਦੇਸ਼ੀ ਸੁੰਦਰੀ ਨੇ ਕੀਤਾ ਸਲਮਾਨ ਨੂੰ ਵਿਆਹ ਲਈ ਪਰਪੋਜ਼, 'ਭਾਈਜਾਨ' ਨੇ ਦਿੱਤਾ ਇਹ ਜੁਆਬ
- Cannes 2023: ਅਨੁਸ਼ਕਾ ਸ਼ਰਮਾ ਨੇ ਕੀਤਾ ਕਾਨਸ ਡੈਬਿਊ, ਖੂਬਸੂਰਤ ਡਰੈੱਸ 'ਚ ਰੈੱਡ ਕਾਰਪੇਟ 'ਤੇ ਦਿਖਾਇਆ ਜਲਵਾ
ਪੰਜਾਬ, ਚੰਡੀਗੜ੍ਹ ਨੇੜ੍ਹਲੇ ਇਲਾਕਿਆਂ ਵਿਚ ਸ਼ੂਟ ਕੀਤੀ ਜਾਣ ਵਾਲੀ ਇਸ ਫਿਲਮ ਦੇ ਕੈਮਰਾਮੈਨ ਰੋਬਿਨ ਕਾਲੜ੍ਹਾ ਹਨ, ਜਦਕਿ ਇਸ ਦੇ ਨਿਰਮਾਣ ਕਾਰਜਾਂ ਨੂੰ ਮੁਕੰਮਲ ਕਰਵਾਉਣ ਅਤੇ ਇਸ ਨੂੰ ਸੋਹਣਾ ਮੁਹਾਂਦਰਾ ਦੇਣ ਵਿਚ ਵਿਸ਼ਾਲ ਕੌਸ਼ਿਕ, ਗੁਰੂ ਗੁਰਭੇਜ ਆਦਿ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਅੱਕੜ ਬੱਕੜ ਬੰਬੇ ਬੋ ਦੀ ਸ਼ੂਟਿੰਗ ਸ਼ੁਰੂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖੇਤਰ ਵਿਚ ਪੰਜਾਬੀਅਤ ਵੰਨਗੀਆਂ ਨੂੰ ਪ੍ਰਫੁੱਲਤਾ ਦੇਣ ਵਿਚ ਪਿਛਲੇ ਲੰਮੇਂ ਸਮੇਂ ਤੋਂ ਅਹਿਮ ਯੋਗਦਾਨ ਪਾ ਰਹੇ ਅਤੇ ਉਥੋਂ ਦੀਆਂ ਸਿਰਕੱਢ ਪੰਜਾਬੀ ਸ਼ਖ਼ਸ਼ੀਅਤਾਂ ਵਿਚ ਸ਼ਾਮਿਲ ਨਿਰਮਾਤਾ ਪਰਮ ਸਿੱਧੂ ਅਨੁਸਾਰ ਰਿਲੀਜ਼ ਹੋਣ ਜਾ ਰਹੀ ਉਨ੍ਹਾਂ ਦੀ ਪਹਿਲੀ ਫਿਲਮ ਦੀ ਤਰ੍ਹਾਂ ਇਹ ਨਵੀਂ ਫਿਲਮ ਵੀ ਕਮਰਸ਼ੀਅਲ ਪੱਖਾਂ ਤੋਂ ਪੂਰੀ ਤਰ੍ਹਾਂ ਦੂਰ ਹੋਵੇਗੀ, ਕਿਉਂਕਿ ਬਤੌਰ ਨਿਰਮਾਤਾ ਉਨ੍ਹਾਂ ਦਾ ਉਦੇਸ਼ ਆਪਣੀ ਜਨਮ ਭੂਮੀ ਅਤੇ ਇਸ ਨਾਲ ਜੁੜ੍ਹੇ ਸਿਨੇਮਾ ਲਈ ਸੇਵਾ ਕਰਨਾ ਮੁੱਖ ਹੈ, ਤਾਂ ਕਿ ਆਪਣੀਆਂ ਅਸਲ ਜੜ੍ਹਾਂ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਫਿਰ ਉਹ ਚਾਹੇ ਵਤਨ ਦੀ ਹੋਵੇ ਜਾਂ ਫਿਰ ਵਿਦੇਸ਼ ਵਸੇਂਦੀ ਨੂੰ ਆਪਣੇ ਪੁਰਾਣੇ ਕਲਚਰ ਨਾਲ ਜੋੜਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਕਿਸੇ ਸਮੇਂ ਸੋਨੇ ਦੀ ਚਿੜ੍ਹੀ ਮੰਨੇ ਜਾਂਦੇ ਪੰਜਾਬ ਅਤੇ ਉਸ ਸਮੇਂ ਦੇ ਮੰਜ਼ਰ ਨੂੰ ਮੁੜ ਜੀਵੰਤ ਕਰਦੀ ਇਹ ਫਿਲਮ ਹਰ ਵਰਗ ਦੇ ਦਰਸ਼ਕਾਂ ਨੂੰ ਪਸੰਦ ਆਵੇਗੀ, ਜਿਸ ਦੀ ਕਹਾਣੀ, ਨਿਰਦੇਸ਼ਨ ਦੇ ਨਾਲ ਨਾਲ ਗੀਤ, ਸੰਗੀਤ ਪੱਖਾਂ 'ਤੇ ਵੀ ਪੂਰੀ ਮਿਹਨਤ ਕੀਤੀ ਜਾ ਰਹੀ ਹੈ।