ਪੰਜਾਬ

punjab

ETV Bharat / entertainment

Film Ittan Da Ghar: ਨਿਰਦੇਸ਼ਕ ਤਾਜ ਨੇ ਕੀਤਾ ਆਪਣੀ ਨਵੀਂ ਫਿਲਮ 'ਇੱਟਾਂ ਦਾ ਘਰ' ਦਾ ਐਲਾਨ, ਨਿਸ਼ਾ ਬਾਨੋ ਅਤੇ ਬੱਬਲ ਰਾਏ ਸਮੇਤ ਇਹ ਅਦਾਕਾਰ ਆਉਣਗੇ ਨਜ਼ਰ - pollywood news

New Film Ittan Da Ghar: ਹਾਲ ਹੀ ਵਿੱਚ ਨਿਰਦੇਸ਼ਕ ਅਤੇ ਲੇਖਕ ਤਾਜ ਨੇ ਆਪਣੀ ਇੱਕ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦਾ ਨਾਂ 'ਇੱਟਾ ਦਾ ਘਰ' ਹੈ, ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

Film Ittan Da Ghar
Film Ittan Da Ghar

By ETV Bharat Punjabi Team

Published : Oct 19, 2023, 10:28 AM IST

ਚੰਡੀਗੜ੍ਹ:ਤਾਜ ਪੰਜਾਬੀ ਇੰਡਸਟਰੀ ਦੇ ਮਹਾਨ ਫਿਲਮ ਲੇਖਕਾਂ ਅਤੇ ਨਿਰਦੇਸ਼ਕਾਂ ਵਿੱਚੋਂ ਇੱਕ ਹੈ। ਤਾਜ ਦੁਆਰਾ ਲਿਖੀਆਂ ਫਿਲਮਾਂ ਦੀਆਂ ਕਹਾਣੀਆਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਉਸਨੇ 'ਲਵਰ' ਫਿਲਮ ਲਈ ਕਹਾਣੀ ਲਿਖੀ, ਜੋ ਪੰਜਾਬੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਫਿਲਮਾਂ ਵਿੱਚੋਂ ਇੱਕ ਬਣ ਗਈ ਹੈ। ਇਸ ਲਈ 'ਲਵਰ' ਲੇਖਕ ਜਲਦ ਹੀ ਆਪਣੇ ਦਰਸ਼ਕਾਂ ਲਈ ਬੈਕ ਟੂ ਬੈਕ ਪ੍ਰੋਜੈਕਟ ਲੈ ਕੇ ਆ ਰਿਹਾ ਹੈ।

ਜੀ ਹਾਂ...ਫਿਲਮ ਲੇਖਕ ਅਤੇ ਨਿਰਦੇਸ਼ਕ ਤਾਜ ਨੇ ਹਾਲ ਹੀ ਵਿੱਚ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਇਸ ਫਿਲਮ ਦਾ ਪਹਿਲਾਂ ਪੋਸਟਰ ਤਾਜ ਅਤੇ ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਸ ਫਿਲਮ ਦਾ ਸਿਰਲੇਖ 'ਇੱਟਾਂ ਦਾ ਘਰ' ਹੈ ਅਤੇ ਇਹ ਨਾਮ ਇਸ ਕਹਾਣੀ ਨੂੰ ਪੁਰਾਣੇ ਜ਼ਮਾਨੇ ਦੀ ਕਹਾਣੀ ਹੋਣ ਬਾਰੇ ਪ੍ਰਤੀਤ ਕਰਵਾਉਂਦਾ ਹੈ ਜਾਂ ਕਹਿ ਸਕਦੇ ਹਾਂ ਕਿ ਕਹਾਣੀ ਆਪਸੀ ਰਿਸ਼ਤਿਆਂ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ।

ਜਿਵੇਂ ਕਿ ਅਸੀਂ ਪੋਸਟਰ ਵਿੱਚ ਦੇਖ ਸਕਦੇ ਹਾਂ, ਇਸ ਫਿਲਮ ਦੀ ਕਹਾਣੀ ਤਾਜ ਦੁਆਰਾ ਲਿਖੀ ਗਈ ਹੈ ਅਤੇ ਫਿਲਮ ਦੇ ਨਿਰਦੇਸ਼ਕ ਵੀ ਤਾਜ ਹਨ। ਇਸ ਤੋਂ ਇਲਾਵਾ 'ਇੱਟਾਂ ਦਾ ਘਰ' 'ਫਾਇਰ ਮੋਨਿਕਾ ਮਲਟੀ ਮੀਡੀਆ' ਦੁਆਰਾ ਬਣਾਈ ਗਈ ਹੈ। ਫਿਲਮ ਦੀ ਖਾਸ ਰਿਲੀਜ਼ ਡੇਟ ਅਜੇ ਤੈਅ ਨਹੀਂ ਕੀਤੀ ਗਈ ਹੈ। ਪੋਸਟਰ 'ਚ ਲਿਖੇ ਮੁਤਾਬਕ 'ਇੱਟਾਂ ਦਾ ਘਰ' ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।

ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਬੱਬਲ ਰਾਏ, ਨਿਸ਼ਾ ਬਾਨੋ ਅਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ ਵਿੱਚ ਹੋਣਗੇ। ਇਨ੍ਹਾਂ ਤੋਂ ਇਲਾਵਾ ਮਲਕੀਤ ਰੌਣੀ ਵੀ ਸਹਾਇਕ ਕਿਰਦਾਰ ਵਿੱਚ ਨਜ਼ਰ ਆਉਣਗੇ।

ABOUT THE AUTHOR

...view details