ਪੰਜਾਬ

punjab

ETV Bharat / entertainment

ਲੰਦਨ ਪੁੱਜੀ ਆਉਣ ਵਾਲੀ ਪੰਜਾਬੀ ਫਿਲਮ ‘ਐਨੀ ਹਾਓ ਮਿੱਟੀ ਪਾਓ’ ਦੀ ਟੀਮ, ਅਮਾਇਰਾ ਦਸਤੂਰ ਫਿਲਮ ਨਾਲ ਪੰਜਾਬੀ ਸਿਨੇਮਾ 'ਚ ਕਰੇਗੀ ਸ਼ਾਨਦਾਰ ਡੈਬਿਊ

Any How Mitti Pao: ਆਉਣ ਵਾਲੀ ਪੰਜਾਬੀ ਫਿਲਮ ‘ਐਨੀ ਹਾਓ ਮਿੱਟੀ ਪਾਓ’ ਦੀ ਪੂਰੀ ਟੀਮ ਲੰਦਨ ਪੁੱਜ ਚੁੱਕੀ ਹੈ, ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

By

Published : Jul 5, 2023, 3:46 PM IST

Punjabi film
Punjabi film

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਆਗਾਮੀ ਬਹੁ-ਚਰਚਿਤ ਫਿਲਮਾਂ ਵਿਚ ਸ਼ਾਮਿਲ ਹੋ ਚੁੱਕੀ ‘ਐਨੀ ਹਾਓ ਮਿੱਟੀ ਪਾਓ’ ਦੀ ਟੀਮ ਲੰਦਨ ਪੁੱਜ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਕਈ ਕਾਮਯਾਬ ਅਤੇ ਮਲਟੀਸਟਾਰਰ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਜਨਜੋਤ ਸਿੰਘ ਕਰ ਰਹੇ ਹਨ।

‘ਸਿੰਬਲਜ਼ ਇੰਟਰਟੇਨਮੈਂਟ’ ਅਤੇ ’ਵਿਰਾਸਤ ਫਿਲਮਜ਼’ ਦੇ ਬੈਨਰ ਹੇਠ ਨਿਰਮਾਤਾ ਉਪਕਾਰ ਸਿੰਘ ਦੁਆਰਾ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਮਸ਼ਹੂਰ ਲੇਖਕ ਜੱਸ ਗਰੇਵਾਲ ਕਰ ਰਹੇ ਹਨ, ਜੋ ਬਤੌਰ ਕਹਾਣੀ ਲੇਖਕ ਕਈ ਸਫ਼ਲ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਹਨ।

ਯੂਨਾਈਟਡ ਕਿੰਗਡਮ ਦੇ ਵੱਖ-ਵੱਖ ਹਿੱਸਿਆਂ ਵਿਚ ਅਗਲੇ ਕਈ ਦਿਨ੍ਹਾਂ ਤੱਕ ਸ਼ੂਟ ਕੀਤੀ ਜਾਣ ਵਾਲੀ ਇਸ ਫਿਲਮ ਦੇ ਜੇਕਰ ਕੁਝ ਖਾਸ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਵਿਚ ਸਭ ਤੋਂ ਅਹਿਮ ਹੈ ਇਸ ਸਿਨੇਮਾ ਦੇ ਮਸ਼ਹੂਰ ਲਾਈਨ ਨਿਰਮਾਤਾ ਅਤੇ ਅਦਾਕਾਰ ਜਰਨੈਲ ਸਿੰਘ ਦਾ ਇਕ ਹੋਰ ਨਵੀਂ ਸਿਨੇਮਾ ਸ਼ੁਰੂਆਤ ਵੱਲ ਵਧਣਾ, ਜੋ ਇਸ ਫਿਲਮ ਨਾਲ ਬਤੌਰ ਨਿਰਮਾਤਾ ਆਪਣੀ ਨਵੀਂ ਸਿਨੇਮਾ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ।

ਫਿਲਮ ‘ਐਨੀ ਹਾਓ ਮਿੱਟੀ ਪਾਓ’ ਦਾ ਪੋਸਟਰ

ਇਸ ਤੋਂ ਇਲਾਵਾ ਇਸ ਫਿਲਮ ਵਿਚ ਲੀਡ ਅਦਾਕਾਰਾ ਦੇ ਤੌਰ 'ਤੇ ਪਹਿਲੀ ਵਾਰ ਪੰਜਾਬੀ ਸਿਨੇਮਾ ਸਕਰੀਨ 'ਤੇ ਨਜ਼ਰ ਆਵੇਗੀ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਅਮਾਇਰਾ ਦਸਤੂਰ, ਜੋ ਹਿੰਦੀ ਸਿਨੇਮਾ ਦੀਆਂ ਮੌਜੂਦਾ ਸਮੇਂ ਦੀਆਂ ਚਰਚਿਤ ਅਦਾਕਾਰਾਂ ਵਿਚ ਆਪਣਾ ਨਾਂ ਦਰਜ ਕਰਵਾ ਚੁੱਕੀ ਹੈ ਅਤੇ ਕਈ ਵੱਡੇ ਪ੍ਰੋਜੈਕਟ ਇੰਨ੍ਹੀਂ ਦਿਨ੍ਹੀਂ ਕਰ ਰਹੀ ਹੈ।

ਉਕਤ ਫਿਲਮ ਵਿਚ ਲੀਡ ਐਕਟਰ ਦੇ ਤੌਰ 'ਤੇ ਹਰੀਸ਼ ਵਰਮਾ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਕਰਮਜੀਤ ਅਨਮੋਲ ਅਤੇ ਪੰਜਾਬੀ ਸਿਨੇਮਾ ਦੇ ਕਈ ਹੋਰ ਦਿੱਗਜ ਐਕਟਰ ਅਹਿਮ ਕਿਰਦਾਰ ਪਲੇ ਕਰਦੇ ਵਿਖਾਈ ਦੇਣਗੇ। ਹੁਣ ਜੇਕਰ ਇਸ ਫਿਲਮ ਦੇ ਨਿਰਦੇਸ਼ਕ ਜਨਜੋਤ ਸਿੰਘ ਦੇ ਹਾਲੀਆ ਫਿਲਮ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ ਉਨਾਂ ਵੱਲੋਂ ਨਿਰਦੇਸ਼ਿਤ ਕੀਤੀਆਂ ‘ਚੱਲ ਮੇਰਾ ਪੁੱਤ’, ‘ਚੱਲ ਮੇਰਾ 2’ ਅਤੇ 'ਚੱਲ ਮੇਰਾ ਪੁੱਤ 3’ ਇਸ ਸਿਨੇਮਾ ਦੀ ਅਤਿ ਕਾਮਯਾਬ ਅਤੇ ਉਚ ਸਿਨੇਮਾ ਕਾਰੋਬਾਰ ਕਰਨ ਵਾਲੀਆਂ ਫਿਲਮਾਂ ਵਿਚ ਸ਼ਾਮਿਲ ਰਹੀਆਂ ਹਨ।

ਇਸ ਤੋਂ ਇਲਾਵਾ ਇੰਨ੍ਹੀਂ ਦਿਨ੍ਹੀਂ ਉਨਾਂ ਵੱਲੋਂ ਇਕ ਹੋਰ ਸ਼ਾਨਦਾਰ ਫਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ 2’ ਦਾ ਵੀ ਨਿਰਦੇਸ਼ਨ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਵੀ ਲੰਦਨ ਅਤੇ ਆਸਪਾਸ ਸੰਪੂਰਨ ਕੀਤੀ ਗਈ ਹੈ। ਉਕਤ ਫਿਲਮ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਕਾਮੇਡੀ ਅਤੇ ਦਿਲਚਸਪ ਕਹਾਣੀ ਅਧਾਰਿਤ ਇਸ ਫਿਲਮ ਵਿਚ ਪਿਆਰ ਅਤੇ ਇਮੋਸ਼ਨ ਦੇ ਰੰਗ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।

ਫਿਲਮ ਦੇ ਲੇਖਕ ਜੱਸ ਗਰੇਵਾਲ ਵੀ ਆਪਣੀ ਇਸ ਨਵੀਂ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਇਸ ਤੋਂ ਪਹਿਲਾਂ ‘ਜੱਟ ਜੇਮਜ਼ ਬਾਂਡ’, ‘ਰੱਬ ਦਾ ਰੇਡਿਓ‘, ਰੱਬ ਦਾ ਰੇਡਿਓ 2’, ‘ਦਾਣਾ ਪਾਣੀ’, ‘ਸਾਹਿਬ ਬਹਾਦੁਰ’, ‘ਬੰਬੂਕਾਟ’, ‘ਬਾਈਲਾਰਸ’ ‘ਅਫ਼ਸਰ’, ‘ਫ਼ਰਾਰ’ ਆਦਿ ਜਿਹੀਆਂ ਕਈ ਅਰਥਭਰਪੂਰ ਅਤੇ ਸਫ਼ਲ ਫਿਲਮਾਂ ਦਾ ਲੇਖਕ ਦੇ ਤੌਰ 'ਤੇ ਹਿੱਸਾ ਰਹੇ ਹਨ।

ਉਨਾਂ ਵੱਲੋਂ ਲੇਖਕ ਦੇ ਤੌਰ ਨਿਰਦੇਸ਼ਕ ਜਨਜੋਤ ਸਿੰਘ ਨਾਲ ਬਿਠਾਏ ਜਾ ਰਹੇ ਇਸ ਪਲੇਠੇ ਸੁਮੇਲ ਦੇ ਬੇਹਤਰੀਨ ਮੁਹਾਂਦਰੇ ਨਾਲ ਸਾਹਮਣੇ ਆਉਣ ਨੂੰ ਲੈ ਕੇ ਦਰਸ਼ਕਾਂ ਵਿਚ ਵੀ ਹੁਣੇ ਤੋਂ ਹੀ ਇਸ ਪ੍ਰੋਜੈਕਟ ਪ੍ਰਤੀ ਖਾਸੀ ਉਤਸੁਕਤਾ ਦਿਖਾਈ ਜਾ ਰਹੀ ਹੈ।

ABOUT THE AUTHOR

...view details