ਚੰਡੀਗੜ੍ਹ:ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਦੀ ਪੰਜਾਬੀ ਫਿਲਮ 'ਮਸਤਾਨੇ' ਲਗਾਤਾਰ ਚੰਗਾ ਪ੍ਰਦਰਸ਼ਨ ਕਰਦੀ ਨਜ਼ਰ ਆ ਰਹੀ ਹੈ। 15 ਕਰੋੜ ਦੇ ਬਜਟ ਉਤੇ ਬਣੀ ਇਸ ਫਿਲਮ ਨੇ ਪੰਜ ਦਿਨਾਂ ਵਿੱਚ ਲੋਕਾਂ ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਮਜ਼ਬੂਰ ਕੀਤਾ ਹੈ। ਫਿਲਮ ਨੂੰ ਬਹੁਤ ਹੀ ਚੰਗੀਆਂ ਪ੍ਰਤੀਕਿਰਿਆ ਮਿਲ ਰਹੀਆਂ ਹਨ। ਹੁਣ ਇਥੇ ਫਿਲਮ ਦੇ ਪੰਜਵੇਂ ਦਿਨ ਦੇ ਅੰਕੜੇ ਸਾਹਮਣੇ ਆ ਗਏ ਹਨ, ਜੋ ਕਹਿ ਰਹੇ ਹਨ ਕਿ ਫਿਲਮ ਵਰਕਿੰਗ ਵਾਲੇ ਦਿਨਾਂ ਵਿੱਚ ਵੀ ਚੰਗਾ ਕਾਰੋਬਾਰ ਕਰ ਰਹੀ ਹੈ।
ਫਿਲਮ ਨੇ ਪੰਜ ਦਿਨਾਂ ਵਿੱਚ ਕੀਤੀ ਇੰਨੀ ਕਮਾਈ: ਸੈਕਨਿਲਕ ਮੁਤਾਬਕ ਫਿਲਮ ਨੇ ਪੰਜ ਦਿਨਾਂ ਵਿੱਚ 12.46 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ ਨੇ ਪਹਿਲੇ ਦਿਨ 2.4 ਕਰੋੜ, ਦੂਜੇ ਦਿਨ 3 ਕਰੋੜ, ਤੀਜੇ ਦਿਨ ਭਾਵ ਕਿ ਐਤਵਾਰ ਨੂੰ 3.8 ਕਰੋੜ, ਚੌਥੇ ਦਿਨ 1.76 ਕਰੋੜ ਅਤੇ ਪੰਜਵੇਂ ਦਿਨ 1.5 ਕਰੋੜ ਦੀ ਚੰਗੀ ਕਮਾਈ ਕੀਤੀ ਹੈ। ਹੁਣ ਇਥੇ ਫਿਲਮ ਦਾ ਸਾਰਾ ਕਲੈਕਸ਼ਨ 12.46 ਕਰੋੜ ਹੋ ਗਿਆ ਹੈ। ਇਹ ਸਿਰਫ਼ ਭਾਰਤ ਦਾ ਕਲੈਕਸ਼ਨ ਹੈ, ਜੇਕਰ ਪੂਰੀ ਦੁਨੀਆਂ ਦੇ ਕਲੈਕਸ਼ਨ ਬਾਰੇ ਗੱਲ ਕਰੀਏ ਤਾਂ ਫਿਲਮ ਨੇ ਵਰਲਡ ਵਾਈਡ 25 ਕਰੋੜ ਦੀ ਕਮਾਈ ਕਰ ਲਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਵਰਕਿੰਗ ਦਿਨ ਚੱਲ ਰਹੇ ਹਨ, ਇਹਨਾਂ ਦਿਨਾਂ ਵਿੱਚ ਕਮਾਈ ਦਾ ਪੱਧਰ ਘੱਟਣਾ ਆਮ ਗੱਲ ਹੈ।
- Mastaney Box Office Collection: ਲੋਕਾਂ ਨੂੰ ਖੁਸ਼ ਕਰਨ 'ਚ ਸਫ਼ਲ ਰਹੀ ਫਿਲਮ 'ਮਸਤਾਨੇ', ਪਹਿਲੇ ਦਿਨ ਕੀਤੀ ਇੰਨੀ ਕਮਾਈ
- Mastaney Box Office Collection 2: ਲੋਕਾਂ ਦੇ ਦਿਲਾਂ 'ਤੇ ਛਾਅ ਰਹੀ ਹੈ ਪੰਜਾਬੀ ਫਿਲਮ 'ਮਸਤਾਨੇ', ਦੂਜੇ ਦਿਨ ਕੀਤੀ ਇੰਨੀ ਕਮਾਈ
- Mastaney Box Office Collection 3: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਆ ਰਹੀ ਲੋਕਾਂ ਨੂੰ ਪਸੰਦ, ਜਾਣੋ ਫਿਲਮ ਨੇ ਤੀਜੇ ਦਿਨ ਕਿੰਨੀ ਕੀਤੀ ਕਮਾਈ
- Mastaney Box Office Collection Day 4: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਫਿਲਮ 'ਮਸਤਾਨੇ', ਚੌਥੇ ਦਿਨ ਕੀਤੀ ਇੰਨੀ ਕਮਾਈਇਹਨਾਂ ਦਿਨਾਂ ਵਿੱਚ ਕਮਾਈ ਦਾ ਪੱਧਰ ਘੱਟਣਾ ਆਮ ਗੱਲ ਹੈ।