ਹੈਦਰਾਬਾਦ :ਸਾਉਥ ਫਿਲਮ ਇੰਡਸਟਰੀ ਤੋਂ ਬੂਰੀ ਖਬਰ ਹੈ। ਟਾਲੀਵੁੱਡ ਦੇ ਅਦਾਕਾਰ ਨਦਾਮੁਰੀ ਤਾਰਕ ਰਤਨ ਦੇ ਬਾਅਦ ਤਾਮਿਲ ਦੇ ਮਸ਼ਹੂਰ ਕਾਮੇਡੀਅਨ ਮਾਇਲਸਾਮੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਚੇਨਈ ਦੇ ਵਿਰੁਗਮਪਕਮ ਵਿੱਚ ਆਪਣੇ ਘਰ 'ਤੇ ਅਚਾਨਕ ਦਿਲ ਦਾ ਦੌਰਾ ਪੈਣ ਤੋਂ ਬਾਅਦ ਮਾਇਲਸਾਮੀ ਨੂੰ ਪੋਰੁਰ ਰਾਮਚਂਦ੍ਰ ਹਸਪਤਾਲ ਲਿਜਾਇਆ ਗਿਆ। ਉੱਥੇ ਉਨ੍ਹਾਂ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਪਹਿਲਾ ਹੀ ਹੋ ਚੁੱਕੀ ਹੈ। ਰਮੇਸ਼ ਮਨੋ ਬਾਲਾ ਅਤੇ ਹੋਰ ਲੋਕਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।
ਜਾਣਕਾਰੀ ਮੁਤਾਬਿਕ ਮਾਇਲਸਾਮੀ ਸਾਲਿਗ੍ਰਾਮਮ ਵਿੱਚ ਰਹਿ ਰਹੇ ਸੀ। ਇਸ ਦੌਰਾਨ ਉਨ੍ਹਾਂ ਦੀ ਅਚਾਨਕ ਸਿਹਤ ਖਰਾਬ ਹੋਣ 'ਤੇ ਪਰਿਵਾਰ ਦੇ ਲੋਕ ਉਨ੍ਹਾਂ ਨੂੰ ਚੇਨੱਈ ਦੇ ਬੇਰੁਰ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ। ਜਿੱਥੇ ਅਦਾਕਾਰ ਦੀ ਜਾਂਚ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਤੋਂ ਪਹਿਲਾ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮਾਇਲਸਾਮੀ ਦੇ ਦਿਹਾਂਤ ਨਾਲ ਤਾਮਿਲ ਸਿਨੇਮਾਂ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ।
ਅਦਾਕਾਰ ਬਾਰੇ ਜਾਣਕਾਰੀ : ਮਾਇਲਸਾਮੀ ਇਰੋਡ ਜ਼ਿਲ੍ਹੇ ਦੇ ਸਤਿਆਮਂਗਲਮ ਦੇ ਰਹਿਣ ਵਾਲੇ ਸੀ। ਉਨ੍ਹਾਂ ਦਾ ਜਨਮ 2 ਅਕਤੂਬਰ 1965 ਨੂੰ ਹੋਇਆ ਸੀ। ਉਹ ਇੱਕ ਕਾਮੇਡੀਅਨ ਦੇ ਨਾਲ-ਨਾਲ ਸਮਾਜਿਕ ਕੰਮ ਵੀ ਕਰਦੇ ਸੀ। ਉਨ੍ਹਾਂ ਨੇ ਸਾਲ 1984 ਵਿੱਚ ਫਿਲਮ ਸ਼ਾਨ ਡ੍ਰੀਮਸ ਵਿੱਚ ਡੇਬਿਓ ਕੀਤਾ ਸੀ। ਇਸ ਤੋਂ ਬਾਅਦ 1985 ਵਿੱਚ ਆਈ ਫਿਲਮ ਕਨਿਰਾਸੀ ਵਿੱਚ ਉਨ੍ਹਾਂ ਨੇ ਇੱਕ ਡਿਲੀਵਰੀ ਬਾਏ ਦੀ ਭੂਮਿਕਾ ਨਿਭਾਈ ਸੀ।
ਮਾਇਲਸਾਮੀ ਨੇ ਵਿਵੇਕ ਅਤੇ ਵਡਿਵੇਲੁਸਹਿਤ ਹਾਸਰਸ ਕਲਾਕਾਰਾਂ ਦੇ ਨਾਲ 200 ਤੋਂ ਜਿਆਦਾ ਫਿਲਮਾਂ ਵਿੱਚ ਕੰਮ ਕੀਤਾ ਹੈ। ਮਾਇਲਸਾਮੀ ਨੇ ਕੰਚਨਾ (2011), ਵੇਦਾਲਮ(2015), ਗਿਲੀ(2004), ਵੀਰਮ(2014), ਕੰਚਨਾ-2(2015),ਕਸੁ ਮੇਲਾ ਕਸੁ(2018) ਸਮੇਤ ਕਈ ਫਿਲਮਾਂ ਵਿੱਚ ਮੁੱਖ ਭੁਮਿਕਾਂ ਨਿਭਾਈ। ਕਾਮੇਡੀਅਨ ਨੇ 2021 ਦੇ ਵਿਧਾਨ ਸਭਾ ਚੋਣਾਂ ਵਿੱਚ ਵਿਰੁਗਂਬਕਮ ਨਿਰਵਚਨ ਖੇਤਰ ਤੋਂ ਉਮੀਦਵਾਰ ਦੇ ਰੂਪ ਵਿੱਚ ਚੋਣਾਂ ਵੀ ਲੜੀਆਂ ਸੀ। ਫਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਟੀਵੀ ਸ਼ੋ ਵੀ ਕੀਤੇ ਸੀ।
ਇਹ ਵੀ ਪੜ੍ਹੋ :-Jawan New Release Date: ਜਵਾਨ ਦੀ ਧਮਾਲ ਦੇਖਣ ਲਈ ਕਰਨਾ ਪਵੇਗਾ ਹੋਰ ਇੰਤਜ਼ਾਰ, ਦੇਖੋ ਕੀ ਹੈ ਨਵੀਂ ਰਿਲੀਜ਼ ਡੇਟ