ਹੈਦਰਾਬਾਦ: ਬਾਲੀਵੁੱਡ ਅਤੇ ਸਾਊਥ ਸਿਨੇਮਾ ਦੀ ਬੇਹੱਦ ਖੂਬਸੂਰਤ ਅਦਾਕਾਰਾ ਤਮੰਨਾ ਭਾਟੀਆ ਬੀਤੇ ਦਿਨਾਂ ਤੋਂ ਚਰਚਾ ਵਿੱਚ ਹੈ। ਅਦਾਕਾਰਾ ਨੂੰ ਹਾਲ ਹੀ ਵਿੱਚ ਰਿਲੀਜ਼ ਹੋਈ ਸਾਊਥ ਸੁਪਸਟਾਰ ਰਜਨੀਕਾਂਤ ਦੀ 600 ਕਰੋੜ ਰੁਪਏ ਤੋਂ ਜਿਆਦਾ ਕਮਾ ਚੁੱਕੀ ਫਿਲਮ 'ਜੇਲਰ' ਵਿੱਚ ਵੀ ਦੇਖਿਆ ਗਿਆ ਹੈ। ਫਿਲਮ 'ਜੇਲਰ' ਦੇ ਗੀਤ 'ਕਾਵਾਲਾ' ਵਿੱਚ ਤਮੰਨਾ ਦੀ ਖੂਬਸੂਰਤੀ ਉਤੇ ਫੈਨਜ਼ ਨੇ ਲਾਲ ਦਿਲ ਦੇ ਇਮੋਜੀ ਛੱਡੇ ਹਨ। ਨਾਲ ਹੀ ਫਿਲਮ ਦੀ ਕਾਮਯਾਬੀ ਦੇ ਵਿੱਚ ਵੀ ਤਮੰਨਾ ਭਾਟੀਆ ਮਾਲਦੀਵ (Tamannaah Bhatia on the beach) ਵਿੱਚ ਮਸਤੀ ਕਰਨ ਪਹੁੰਚੀ ਹੈ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਭਾਟੀਆ ਨੂੰ ਮੁੰਬਈ ਦੇ ਏਅਰਪੋਰਟ ਉਤੇ ਅਫਵਾਹ ਵਾਲੇ ਬੁਆਏਫ੍ਰੈਂਡ ਅਤੇ ਅਦਾਕਾਰ ਵਿਜੇ ਵਰਮਾ (Tamannaah Bhatia and vijay varma) ਨਾਲ ਦੇਖਿਆ ਗਿਆ ਸੀ। ਹੁਣ ਅਦਾਕਾਰਾ ਮਾਲਦੀਵ ਦੀਆਂ ਹੌਟ ਅਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੰਮ ਕਰ ਰਹੀ ਹੈ।
- Gippy Grewal: ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਨੂੰ ਇਸ ਅੰਦਾਜ਼ ਵਿੱਚ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ, ਸਾਂਝੀ ਕੀਤੀ ਰੁਮਾਂਟਿਕ ਵੀਡੀਓ
- Jawan Trailer OUT: ਲਓ ਜੀ...ਸ਼ਾਹਰੁਖ ਖਾਨ ਦੀ 'ਜਵਾਨ' ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦਮਦਾਰ ਲੁੱਕ 'ਚ ਨਜ਼ਰ ਆਇਆ ਕਿੰਗ ਖਾਨ
- Sukhee: 'ਸੁੱਖੀ' ਵਿਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ ਪੰਜਾਬੀ ਮੂਲ ਐਕਟਰ ਸੰਦੀਪ ਕਪੂਰ, ਸੋਨਲ ਜੋਸ਼ੀ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ