ਮੁੰਬਈ: ਬਾਲੀਵੁੱਡ ਅਦਾਕਾਰਾ ਤੱਬੂ ਨਿਰਮਾਤਾ ਰੀਆ ਕਪੂਰ ਦੀ ਫਿਲਮ 'ਦਿ ਕਰੂ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ ਦਾ ਸ਼ੈਡਿਊਲ ਖਤਮ ਹੋਣ ਤੋਂ ਬਾਅਦ ਤੱਬੂ ਨੇ ਕਾਮੇਡੀਅਨ ਕਪਿਲ ਸ਼ਰਮਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਤੱਬੂ ਨੇ ਫੋਟੋ ਦੇ ਨਾਲ ਕੈਪਸ਼ਨ ਦਿੱਤਾ 'ਆਪ ਆਏ ਬਹਾਰ ਆਈ'। ਦਰਅਸਲ ਕਪਿਲ ਇਸ ਫਿਲਮ 'ਚ ਖਾਸ ਭੂਮਿਕਾ 'ਚ ਨਜ਼ਰ ਆਉਣਗੇ।
ਤੱਬੂ ਨੇ ਆਪਣੀ ਆਉਣ ਵਾਲੀ ਕਾਮੇਡੀ ਫਿਲਮ 'ਦਿ ਕਰੂ' ਦਾ ਪਹਿਲਾਂ ਸ਼ੈਡਿਊਲ ਪੂਰਾ ਕਰ ਲਿਆ ਹੈ। ਆਉਣ ਵਾਲੀ ਫਿਲਮ 'ਚ ਕਾਮੇਡੀਅਨ ਕਪਿਲ ਸ਼ਰਮਾ ਵੀ ਖਾਸ ਭੂਮਿਕਾ 'ਚ ਨਜ਼ਰ ਆਉਣਗੇ। 20 ਜੂਨ ਨੂੰ ਅਦਾਕਾਰਾ ਨੇ ਕਪਿਲ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ ਅਤੇ ਫਿਲਮ ਦਾ ਹਿੱਸਾ ਬਣਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਸੀ। ਉਨ੍ਹਾਂ ਨੇ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ 'ਆਪ ਆਏ ਬਹਾਰ ਆਈ। ਇਸ ਫਿਲਮ ਦਾ ਹਿੱਸਾ ਬਣਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਕਪਿਲ ਦਾ ਧੰਨਵਾਦ। ਤੁਹਾਡੇ ਸ਼ੋਅ ਵਿੱਚ ਆਉਣ ਤੋਂ ਲੈ ਕੇ ਤੁਹਾਡੇ ਸਹਿ-ਸਟਾਰ ਦੇ ਤੌਰ 'ਤੇ ਕੰਮ ਕਰਨਾ ਬਹੁਤ ਵਧੀਆ ਅਨੁਭਵ ਹੈ'।
- ਆਦਿਪੁਰਸ਼ ਦੇ ਨਿਰਮਾਤਾਵਾਂ ਨੇ ਨੇਪਾਲ ਤੋਂ ਲਿਖਤੀ ਤੌਰ 'ਤੇ ਮੰਗੀ ਮੁਆਫੀ, ਮਾਂ ਸੀਤਾ ਨਾਲ ਜੁੜਿਆ ਹੈ ਪੂਰਾ ਮਾਮਲਾ
- Adipurush Collection Day 5: ਵਿਰੋਧ ਪ੍ਰਦਰਸ਼ਨਾਂ ਵਿਚਾਲੇ ਬਾਕਸ ਆਫਿਸ 'ਤੇ 'ਆਦਿਪੁਰਸ਼' ਦਾ ਸੰਘਰਸ਼ ਜਾਰੀ, ਪੰਜਵੇਂ ਦਿਨ ਕੀਤੀ ਮੁੱਠੀ ਭਰ ਕਮਾਈ
- ਅਮੀਸ਼ਾ ਪਟੇਲ ਦੀ ਅੱਜ ਰਾਂਚੀ ਕੋਰਟ 'ਚ ਹੋਵੇਗੀ ਪੇਸ਼ੀ, ਅਦਾਲਤ ਨੇ ਸਰੀਰਕ ਤੌਰ 'ਤੇ ਪੇਸ਼ ਹੋਣ ਦਾ ਦਿੱਤਾ ਸੀ ਹੁਕਮ