ਪੰਜਾਬ

punjab

ETV Bharat / entertainment

ਲਓ ਜੀ...ਪ੍ਰਸ਼ੰਸਕਾਂ ਨੂੰ ਹਸਾਉਣ ਆ ਰਹੀ ਹੈ ਤੱਬੂ, ਕਰੀਨਾ ਕਪੂਰ ਅਤੇ ਕ੍ਰਿਤੀ ਸੈਨਨ, ਪੜ੍ਹੋ ਫਿਲਮ ਦਾ ਵੇਰਵਾ - ਤੱਬੂ ਦੀ ਫਿਲਮ

ਹੁਣ ਕਰੀਨਾ ਕਪੂਰ ਖਾਨ, ਤੱਬੂ ਅਤੇ ਕ੍ਰਿਤੀ ਸੈਨਨ ਦੀ ਤਿਕੜੀ ਨਜ਼ਰ ਆਉਣ ਵਾਲੀ ਹੈ। ਇਹ ਏਅਰਲਾਈਨ ਇੰਡਸਟਰੀ 'ਤੇ ਆਧਾਰਿਤ ਇਕ ਕਾਮੇਡੀ ਫਿਲਮ ਹੈ।

Etv Bharat
Etv Bharat

By

Published : Nov 9, 2022, 12:17 PM IST

ਹੈਦਰਾਬਾਦ:ਬਾਲੀਵੁੱਡ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਫਿਲਮ 'ਵੀਰੇ ਦੀ ਵੈਡਿੰਗ' ਵਰਗੀਆਂ ਹਿੱਟ ਫਿਲਮਾਂ ਦੇਣ ਵਾਲੀ ਏਕਤਾ ਕਪੂਰ ਅਤੇ ਰੀਆ ਕਪੂਰ ਇਕ ਵਾਰ ਫਿਰ ਤੋਂ ਧਮਾਲਾਂ ਪਾਉਣ ਆ ਰਹੀਆਂ ਹਨ। ਇਸ ਜੋੜੀ ਦੀ ਨਵੀਂ ਫਿਲਮ 'ਦ ਕਰੂ' ਦਾ ਐਲਾਨ ਕੀਤਾ ਗਿਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਫਿਲਮ 'ਚ ਕਰੀਨਾ ਕਪੂਰ ਖਾਨ, ਤੱਬੂ ਅਤੇ ਕ੍ਰਿਤੀ ਸੈਨਨ ਦੀ ਤਿਕੜੀ ਨਜ਼ਰ ਆਉਣ ਵਾਲੀ ਹੈ। ਫਿਲਮ ਮੇਕਰਸ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ ਹੈ ਅਤੇ ਇਕ ਮੈਗਜ਼ੀਨ ਦੇ ਕਵਰ ਪੇਜ 'ਤੇ ਕਰੀਨਾ ਕਪੂਰ ਖਾਨ, ਤੱਬੂ ਅਤੇ ਕ੍ਰਿਤੀ ਸੈਨਨ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਹ ਏਅਰਲਾਈਨਜ਼ 'ਤੇ ਆਧਾਰਿਤ ਕਾਮੇਡੀ ਫਿਲਮ ਹੈ।

ਕਰੀਨਾ ਕਪੂਰ ਖ਼ਾਨ ਉਤਸ਼ਾਹਿਤ ਹੋ ਗਈ: ਰੀਆ ਕਪੂਰ ਨੇ ਇਸ ਨਵੀਂ ਫਿਲਮ ਦਾ ਐਲਾਨ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਕੀਤਾ ਹੈ। ਇਸ ਦੇ ਨਾਲ ਹੀ ਫਿਲਮ 'ਦਿ ਕਰੂ' ਨੂੰ ਲੈ ਕੇ ਕਰੀਨਾ ਕਪੂਰ ਖਾਨ ਨੇ ਕਿਹਾ ਹੈ, 'ਵੀਰੇ ਦੀ ਵੈਡਿੰਗ ਮੇਰੇ ਦਿਲ 'ਚ ਖਾਸ ਜਗ੍ਹਾ ਰੱਖਦੀ ਹੈ, ਰੀਆ ਅਤੇ ਏਕਤਾ ਨਾਲ ਕੰਮ ਕਰਨਾ ਬਹੁਤ ਸ਼ਾਨਦਾਰ ਹੈ, ਇਸ ਲਈ ਜਦੋਂ ਰੀਆ ਆਪਣਾ ਨਵਾਂ ਪ੍ਰੋਜੈਕਟ ਸ਼ੁਰੂ ਕਰਦੀ ਹੈ। The Crew 'Crew' ਦਾ ਮਤਲਬ ਇਹ ਵੀ ਹੈ ਕਿ ਮੈਨੂੰ ਦੋ ਬਿਹਤਰੀਨ ਅਦਾਕਾਰਾਂ ਤੱਬੂ ਅਤੇ ਕ੍ਰਿਤੀ ਨਾਲ ਸਕ੍ਰੀਨ ਸ਼ੇਅਰ ਕਰਨ ਦਾ ਮੌਕਾ ਮਿਲੇਗਾ, ਮੈਂ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ, ਹੁਣ ਮੈਨੂੰ ਇਸ ਫਿਲਮ ਦਾ ਇੰਤਜ਼ਾਰ ਹੋ ਰਿਹਾ ਹੈ।

ਫਿਲਮ ਦੀ ਕਹਾਣੀ ਕੀ ਹੈ ਅਤੇ ਇਹ ਕਦੋਂ ਰਿਲੀਜ਼ ਹੋਵੇਗੀ:ਫਿਲਮ ਮੇਕਰਸ ਨੇ ਫਿਲਮ ਦਾ ਐਲਾਨ ਕੀਤਾ ਹੈ ਕਿ ਦਿ ਕਰੂ ਸਾਲ 2023 ਵਿੱਚ ਰਿਲੀਜ਼ ਹੋਵੇਗੀ। ਜੇਕਰ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਫਿਲਮ ਤਿੰਨ ਔਰਤਾਂ 'ਤੇ ਆਧਾਰਿਤ ਹੈ ਜੋ ਫਲਾਈਟ 'ਚ ਕਰੂ ਦਾ ਕੰਮ ਕਰਦੀਆਂ ਹਨ। ਤਿੰਨੋਂ ਦਿਨ ਰਾਤ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਬਾਅਦ ਵਿਚ ਤਿੰਨੋਂ ਜਾਲ ਵਿਚ ਫਸ ਜਾਂਦੀਆਂ ਹਨ। ਇਸ ਦੇ ਜਾਲ ਦੇ ਅੰਦਰ ਹੀ ਸਾਰੀ ਕਹਾਣੀ ਦਾ ਸਾਰ ਹੈ। ਫਿਲਮ 'ਚ ਕਾਮੇਡੀ ਦਾ ਵੀ ਰੰਗ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ:KBC 14: ਜਦੋਂ ਬਿੱਗ ਬੀ ਨੇ ਦੱਸਿਆ ਕਿ ਕਿਸ ਮੁੱਦੇ 'ਤੇ ਬੋਮਨ ਅਤੇ ਅਨੁਪਮ ਵਿੱਚ ਹੁੰਦੀ ਸੀ ਬਹਿਸ

ABOUT THE AUTHOR

...view details