ਪੰਜਾਬ

punjab

ETV Bharat / entertainment

ਸਵੀਤਾਜ ਬਰਾੜ ਨੇ ਮਾਂ ਨਾਲ ਸਾਂਝੀ ਕੀਤੀ ਬੇਹੱਦ ਖੂਬਸੂਰਤ ਫੋਟੋ, ਭੁਲੇਖੇ 'ਚ ਪਾਏ ਪ੍ਰਸ਼ੰਸਕ, ਬੋਲੇ-ਮਾਂ ਕੌਣ ਆ, ਬੇਟੀ ਕੌਣ ਆ?

ਪੰਜਾਬ ਦੇ ਦਿੱਗਜ ਮਰਹੂਮ ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਨੇ ਹਾਲ ਹੀ ਵਿੱਚ ਆਪਣੀ ਮਾਂ ਬਲਵਿੰਦਰ ਕੌਰ ਨਾਲ ਫੋਟੋ ਸਾਂਝੀ ਕੀਤੀ ਹੈ, ਫੋਟੋ ਨੂੰ ਦੇਖ ਕੇ ਪ੍ਰਸ਼ੰਸਕ ਭੁਲੇਖੇ ਵਿੱਚ ਪੈ ਗਏ ਹਨ, ਉਹ ਮਾਂ ਅਤੇ ਬੇਟੀ ਦੀ ਪਹਿਚਾਣ ਨਹੀਂ ਕਰ ਪਾ ਰਹੇ ਹਨ।

Sweetaj Brar
Sweetaj Brar

By

Published : Jul 19, 2023, 1:30 PM IST

ਚੰਡੀਗੜ੍ਹ:ਕਿਹਾ ਜਾਂਦਾ ਹੈ ਕਿ ਔਰਤਾਂ ਦੀ ਉਮਰ ਤੇਜ਼ੀ ਨਾਲ ਵੱਧਦੀ ਹੈ ਅਤੇ ਔਰਤਾਂ ਵੀ ਅਕਸਰ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੀਆਂ ਹਨ ਕਿ ਉਹ ਆਪਣੀ ਉਮਰ ਤੋਂ ਜ਼ਿਆਦਾ ਦਿਖਾਈ ਦਿੰਦੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਔਰਤਾਂ ਨੂੰ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਉਮਰ ਰੁਕ ਗਈ ਹੈ। ਅਸੀਂ ਤੁਹਾਨੂੰ ਇੱਕ ਔਰਤ ਅਤੇ ਉਸ ਦੀ ਬੇਟੀ ਦੀ ਤਸਵੀਰ ਦਿਖਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਹਾਡਾ ਦਿਮਾਗ ਘੁੰਮ ਜਾਵੇਗਾ ਅਤੇ ਤੁਸੀਂ ਅੰਦਾਜ਼ਾ ਨਹੀਂ ਲਗਾ ਪਾਓਗੇ ਕਿ ਮਾਂ ਕੌਣ ਹੈ ਅਤੇ ਬੇਟੀ ਕੌਣ ਹੈ।

ਜੀ ਹਾਂ...ਅਸੀਂ ਪੰਜਾਬੀ ਦੇ ਦਿੱਗਜ ਮਰਹੂਮ ਗਾਇਕ ਰਾਜ ਬਰਾੜ ਦੀ ਬੇਟੀ ਅਤੇ ਅਦਾਕਾਰਾ ਸਵੀਤਾਜ ਬਰਾੜ ਅਤੇ ਸਵੀਤਾਜ ਦੀ ਮਾਂ ਬਲਵਿੰਦਰ ਕੌਰ ਦੀ ਗੱਲ ਕਰ ਰਹੇ ਹਾਂ। ਹਾਲ ਹੀ ਵਿੱਚ ਸਵੀਤਾਜ ਬਰਾੜ ਨੇ ਆਪਣੀ ਮਾਂ ਨਾਲ ਇੱਕ ਬੇਹੱਦ ਖੂਬਸੂਰਤ ਫੋਟੋ ਸਾਂਝੀ ਕੀਤੀ ਹੈ, ਫੋਟੋਆਂ ਨੂੰ ਦੇਖ ਕੇ ਪ੍ਰਸ਼ੰਸਕ ਉਲਝਣ ਵਿੱਚ ਪੈ ਗਏ ਹਨ, ਕੁੱਝ ਲੋਕ ਦੋਨਾਂ ਨੂੰ ਭੈਣਾਂ ਕਹਿ ਰਹੇ ਹਨ ਅਤੇ ਕੁੱਝ ਅਦਾਕਾਰਾ ਤੋਂ ਪੁੱਛ ਰਹੇ ਹਨ ਕਿ ਮਾਂ ਕੌਣ ਹੈ ਅਤੇ ਬੇਟੀ ਕੌਣ ਹੈ। ਕਿਉਂਕਿ ਫੋਟੋ ਵਿੱਚ ਸਵੀਤਾਜ ਦੀ ਮਾਂ ਬਹੁਤ ਜਵਾਨ ਲੱਗ ਰਹੀ ਹੈ। ਸਵੀਤਾਜ ਦੀ ਉਮਰ 25 ਸਾਲ ਅਤੇ ਉਸ ਦੀ ਮਾਂ ਦੀ ਉਮਰ ਲਗਭਗ 50 ਸਾਲ ਹੈ। ਪਰ ਫੋਟੋ ਨੂੰ ਦੇਖ ਕੇ ਕੋਈ ਵੀ ਕਹਿ ਨਹੀਂ ਸਕਦਾ ਕਿ ਅਦਾਕਾਰਾ ਦੀ ਮਾਂ ਦੀ ਉਮਰ 50 ਸਾਲ ਹੈ।

ਹੁਣ ਜੇਕਰ ਤਸਵੀਰਾਂ ਵਿੱਚ ਪਾਏ ਕੱਪੜਿਆਂ ਦੀ ਗੱਲ ਕਰੀਏ ਤਾਂ ਸਵੀਤਾਜ ਨੇ ਤਸਵੀਰਾਂ ਵਿੱਚ ਲਾਲ ਸੂਟ ਪਾ ਰੱਖਿਆ ਹੈ, ਉਸ ਦੇ ਨਾਲ ਅਦਾਕਾਰਾ ਨੇ ਹਲਕਾ ਹਲਕਾ ਮੇਕਅੱਪ ਵੀ ਕਰ ਰੱਖਿਆ ਹੈ, ਇਸ ਤੋਂ ਇਲਾਵਾ ਬਰਾੜ ਦੇ ਗਲ਼ ਵਿੱਚ ਪਾਇਆ ਹਾਰ ਉਸ ਦੀ ਸੁੰਦਰਤਾ ਵਿੱਚ ਵਾਧਾ ਕਰ ਰਿਹਾ ਹੈ। ਹੁਣ ਇਥੇ ਜੇਕਰ ਅਦਾਕਾਰਾ ਦੀ ਮਾਂ ਦੀ ਗੱਲ ਕਰੀਏ ਤਾਂ ਬਲਵਿੰਦਰ ਕੌਰ ਨੇ ਚਿੱਟੇ ਸੂਟ ਨਾਲ ਹਲਕੇ ਹਰੇ ਰੰਗ ਦੀ ਚੰਨੀ ਲਈ ਹੋਈ ਹੈ, ਇਸ ਉਤੇ ਉਸ ਨੇ ਹਲਕਾ-ਹਲਕਾ ਮੇਕਅੱਪ ਵੀ ਕੀਤਾ ਹੈ। ਨਾਲ ਹੀ ਖੂਬਸੂਰਤ ਝੁਮਕੇ ਵੀ ਪਾਏ ਹੋਏ ਹਨ।

ਹੁਣ ਇਥੇ ਸਵੀਤਾਜ ਬਰਾੜ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਹਾਲ ਹੀ ਵਿੱਚ ਗਾਇਕ ਸਿੰਗਾ ਨਾਲ ਫਿਲਮ 'ਮਾਈਨਿੰਗ' ਵਿੱਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਅਦਾਕਾਰਾ ਨੂੰ ਮਾਡਲ ਦੇ ਤੌਰ ਉਤੇ ਜੌਰਡਨ ਸੰਧੂ ਦੇ ਗੀਤ 'ਮੁੰਡਾ ਸਰਦਾਰਾਂ' ਵਿੱਚ ਵੀ ਦੇਖਿਆ ਗਿਆ ਸੀ। ਗੀਤ ਵਿੱਚ ਬਰਾੜ ਦੀ ਕਾਫੀ ਤਾਰੀਫ਼ ਹੋਈ ਸੀ।

ABOUT THE AUTHOR

...view details