ਪੰਜਾਬ

punjab

ETV Bharat / entertainment

Swara Bhasker Pregnancy: ਜਲਦ ਹੀ ਸਵਰਾ ਭਾਸਕਰ ਦੇ ਘਰ ਗੂੰਜਣਗੀਆਂ ਕਿਲਕਾਰੀਆਂ, ਵਿਆਹ ਦੇ ਕੁੱਝ ਮਹੀਨੇ ਬਾਅਦ ਦਿੱਤੀ ਖੁਸ਼ਖਬਰੀ - ਸਵਰਾ ਭਾਸਕਰ ਬਣੀ ਮਾਂ

Swara Bhasker Pregnancy: ਸਵਰਾ ਭਾਸਕਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਖਬਰ ਲਗਾਤਾਰ ਵਾਇਰਲ ਹੋ ਰਹੀ ਸੀ ਕਿ ਉਹ ਗਰਭਵਤੀ ਹੈ ਅਤੇ ਅਗਲੇ ਮਹੀਨੇ ਹੀ ਬੱਚੇ ਦਾ ਜਨਮ ਹੋਣ ਵਾਲਾ ਹੈ। ਹੁਣ ਇਸ ਬਾਰੇ ਅਦਾਕਾਰਾ ਨੇ ਖੁਦ ਖੁਸ਼ੀ ਸਾਂਝੀ ਕੀਤੀ ਹੈ।

Swara Bhasker Pregnancy
Swara Bhasker Pregnancy

By

Published : Jun 6, 2023, 12:49 PM IST

Updated : Jun 6, 2023, 1:07 PM IST

ਹੈਦਰਾਬਾਦ: ਸਵਰਾ ਭਾਸਕਰ ਨੇ ਹਾਲ ਹੀ ਵਿੱਚ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਵਿਆਹ ਕੀਤਾ ਸੀ ਅਤੇ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ ਸੀ। ਹੁਣ ਉਸ ਨੂੰ ਲੈ ਕੇ ਇੱਕ ਹੋਰ ਖਬਰ ਆਈ ਹੈ, ਹਾਲ ਹੀ ਵਿੱਚ ਇਹ ਖਬਰ ਅੱਗ ਵਾਂਗ ਫੈਲ ਗਈ ਕਿ ਸਵਰਾ ਮਾਂ ਬਣਨ ਵਾਲੀ ਹੈ। ਸਵਰਾ ਭਾਸਕਰ ਦੇ ਗਰਭਵਤੀ ਹੋਣ ਦੀ ਖਬਰ ਲਗਾਤਾਰ ਵਾਇਰਲ ਹੋ ਰਹੀ ਹੈ। ਲੋਕ ਕਹਿ ਰਹੇ ਹਨ ਕਿ ਇਸ ਜੋੜੇ ਦੇ ਘਰ ਜਲਦੀ ਹੀ ਕਿਲਕਾਰੀ ਗੂੰਜਣ ਵਾਲੀ ਹੈ। ਪਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਬਿਲਕੁੱਲ ਸੱਚ ਹੈ, ਕਿਉਂਕਿ ਹੁਣ ਅਦਾਕਾਰਾ ਨੇ ਖੁਦ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਉਹ ਮਾਂ ਬਣਨ ਜਾ ਰਹੀ ਹੈ।

ਸਵਰਾ ਭਾਸਕਰ ਦੀ ਪੋਸਟ: ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਤਸਵੀਰਾਂ ਦੀ ਲੜੀ ਨਾਲ ਸਾਂਝਾ ਕੀਤਾ ਹੈ ਕਿ ਉਹ ਮਾਂ ਬਣਨ ਜਾ ਰਹੀ ਹੈ, ਅਦਾਕਾਰਾ ਨੇ ਲਿਖਿਆ ਹੈ ਕਿ 'ਕਈ ਵਾਰ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਜਾਂਦਾ ਹੈ, ਮੁਬਾਰਕ, ਸ਼ੁਕਰਗੁਜ਼ਾਰ, ਉਤਸ਼ਾਹਿਤ, ਜਦੋਂ ਅਸੀਂ ਇੱਕ ਪੂਰੀ ਨਵੀਂ ਦੁਨੀਆਂ ਵਿੱਚ ਕਦਮ ਰੱਖਦੇ ਹਾਂ...@fahadzirarahmad।' ਇਸ ਦੇ ਨਾਲ ਹੀ ਤਸਵੀਰਾਂ ਵਿੱਚ ਅਦਾਕਾਰਾ ਬੇਬੀ ਬੰਪ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਹੁਣ ਜਦੋਂ ਅਦਾਕਾਰਾ ਨੇ ਪ੍ਰੈਗਨੈਂਸੀ ਦੀਆਂ ਤਸਵੀਰਾਂ ਸ਼ੇਅਰ ਕਰਕੇ ਮਾਂ ਬਣਨ ਦਾ ਐਲਾਨ ਕੀਤਾ ਹੈ ਤਾਂ ਲੋਕ ਉਸ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਸਵਰਾ ਅਤੇ ਫਹਾਦ ਹਮੇਸ਼ਾ ਤੋਂ ਹੀ ਸੋਸ਼ਲ ਮੀਡੀਆ 'ਤੇ ਟ੍ਰੋਲ ਦੇ ਚਹੇਤੇ ਰਹੇ ਹਨ। ਵਿਆਹ ਦੇ ਸਮੇਂ ਵੀ ਲੋਕਾਂ ਨੇ ਸਵਰਾ ਦਾ ਉਹ ਟਵੀਟ ਵਾਇਰਲ ਕਰ ਦਿੱਤਾ ਸੀ ਜਿਸ 'ਚ ਜਨਮਦਿਨ ਦੇ ਸੰਦੇਸ਼ 'ਚ ਸਵਰਾ ਨੇ ਆਪਣੇ ਹੋਣ ਵਾਲੇ ਪਤੀ ਨੂੰ ਭਰਾ ਕਹਿ ਕੇ ਸੰਬੋਧਨ ਕੀਤਾ ਸੀ। ਦੱਸ ਦੇਈਏ ਕਿ ਫਹਾਦ ਅਹਿਮਦ ਅਤੇ ਸਵਰਾ ਭਾਸਕਰ ਦੀ ਪਹਿਲੀ ਮੁਲਾਕਾਤ ਸਾਲ 2019 ਵਿੱਚ ਇੱਕ ਪ੍ਰੋਟੈਸਟ ਦੌਰਾਨ ਹੋਈ ਸੀ।

ਸਵਰਾ ਭਾਸਕਰ ਅਤੇ ਫਹਾਦ ਨੇ 16 ਫਰਵਰੀ ਨੂੰ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਪਿਆਰ ਦਾ ਐਲਾਨ ਕੀਤਾ ਸੀ ਅਤੇ ਕੋਰਟ ਵਿੱਚ ਵਿਆਹ ਵੀ ਕਰ ਲਿਆ ਸੀ। ਬਾਅਦ ਵਿੱਚ ਸਵਰਾ ਨੇ ਮਾਰਚ ਵਿੱਚ ਦਿੱਲੀ ਵਿੱਚ ਕਈ ਦਿਨਾਂ ਤੱਕ ਸਮਾਗਮਾਂ ਦਾ ਆਯੋਜਨ ਕੀਤਾ। ਮਹਿੰਦੀ ਅਤੇ ਹਲਦੀ ਸਮੇਤ ਕਈ ਰਸਮਾਂ ਸਨ, ਜਿਸ 'ਚ ਕਈ ਕਰੀਬੀ ਲੋਕਾਂ ਨੇ ਸ਼ਿਰਕਤ ਕੀਤੀ ਸੀ।

Last Updated : Jun 6, 2023, 1:07 PM IST

ABOUT THE AUTHOR

...view details