ਮੁੰਬਈ:ਬਾਲੀਵੁੱਡ ਇੰਡਸਟਰੀ 'ਚ ਇੱਕ ਤੋਂ ਬਾਅਦ ਇੱਕ ਖੁਸ਼ਖਬਰੀ ਆ ਰਹੀ ਹੈ। ਹਾਲ ਹੀ ਵਿੱਚ ਬਾਲੀਵੁੱਡ ਦੇ ਖੁਬਸੂਰਤ ਕਪਲ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ ਵਿਆਹ ਕਰ ਆਪਣੇ ਪ੍ਰਸ਼ਸਕਾਂ ਨੂੰ ਵੱਡਾ ਤੋਹਫਾਂ ਦਿੱਤਾ ਸੀ। ਸਿਧਾਰਥ ਤੇਂ ਕਿਆਰਾ ਦੇ ਪ੍ਰਸ਼ੰਸਕਾਂ ਨੂੰ ਇਤੇਜ਼ਾਰ ਸੀ ਕਿ ਉਹ ਕਦੋਂ ਵਿਆਹ ਕਰਨਗੇ। ਇਸ ਕਪਲ ਨੇ ਦੇਰ ਨਾ ਕਰਦੇ ਹੋਏ ਪ੍ਰਸ਼ੰਸਕਾਂ ਦਾ ਇਤੇਜ਼ਾਰ ਖਤਮ ਕਰ ਦਿੱਤਾ। ਹੁਣ ਇੱਕ ਵਾਰ ਫਿਰ ਪ੍ਰਸ਼ਸਕਾਂ ਨੂੰ ਖੁਸ਼ੀ ਦੀ ਖਬਰ ਮਿਲੀ ਹੈ, ਕਿਉਕਿ ਇਸ ਵਾਰ ਬਾਲੀਵੁੱਡ ਦੀ ਅਦਾਕਾਰਾਂ ਸਵਰਾ ਭਾਸਕਰ ਨੇ ਵਿਆਹ ਕਰਵਾ ਲਿਆ ਅਤੇ ਆਪਣੇ ਪ੍ਰਸ਼ਸਕਾਂ ਨੂੰ ਵੱਡਾ ਸਰਪ੍ਰਾਇਜ਼ ਦਿੱਤਾ। ਅਜਿਹੇ ਵਿੱਚ ਅਸੀ ਗੱਲ ਕਰਾਂਗੇ ਕਿ ਆਖਿਰ ਸਵਰਾ ਅਤੇ ਫਹਾਦ ਵਿੱਚ ਇਹ ਸਭ ਕਦੋਂ ਤੋਂ ਚੱਲ ਰਿਹਾ ਸੀ।
ਸਵਰਾ ਨੇ ਦਿੱਤਾ ਪ੍ਰਸ਼ਸਕਾਂ ਨੂੰ ਸਰਪ੍ਰਾਇਜ਼ : ਦੱਸ ਦੇਇਏ, ਵੀਰਵਾਰ (16 ਫਰਵਰੀ ) ਨੂੰ ਸਵਰਾ ਨੇ ਪਤੀ ਫਹਾਦ ਨਾਲ ਮਿਲਕੇ ਸੋਸ਼ਲ ਮੀਡੀਆਂ 'ਤੇ ਇੱਕ ਵੀਡੀਓ ਸਾਂਝਾ ਕੀਤਾ ਸੀ। ਜਿਸ ਵਿੱਚ ਉਨ੍ਹਾਂ ਦੀ ਪਹਿਲੀ ਮੁਲਾਕਾਤ ਤੋਂ ਲੈ ਕੇ ਵਿਆਹ ਦੇ ਬੰਧਨ ਤੱਕ ਦਾ ਸਫਰ ਦਿਖਾਇਆ ਜਾ ਰਿਹਾ ਸੀ।
ਕਦੋਂ ਅਤੇ ਕਿੱਥੇ ਹੋਈ ਸੀ ਸਵਰਾ-ਫਹਾਦ ਦੀ ਮੁਲਾਕਾਤ? : ਇਹ ਗੱਲ ਹੈ ਸਾਲ 2019 ਦੀ ਜਦੋਂ ਸਵਰਾ ਭਾਸਕਰ ਇੱਕ ਰੈਲੀ ਨੂੰ ਕ੍ਰਾਂਤੀਕਾਰੀ ਅੰਦਾਜ਼ ਵਿੱਚ ਸੰਬੋਧਿਤ ਕਰ ਰਹੀ ਸੀ। ਜਿਸ ਵਿੱਚ ਉਹ ਕਹਿੰਦੀ ਦਿਖ ਰਹੀ ਸੀ ਕਿ ਵਿਰੋਧ ਸਾਡਾ ਅਧਿਕਾਰ ਹੈ। ਦੂਜੇ ਪਾਸੇ ਸਾਲ 2020 ਵਿੱਚ ਸਵਰਾ ਫਿਰ ਇੱਕ ਰੈਲੀ ਵਿੱਚ ਨਜ਼ਰ ਆਉਂਦੀ ਹੈ। ਜਿਸ ਵਿੱਚ ਫਹਾਦ ਪੀਲੀ ਸਵੇਟਸ਼ਰਟ ਪਾ ਕੇ ਸਵਰਾ ਨੂੰ ਪਿਆਰ ਨਾਲ ਦੇਖਦੇ ਨਜ਼ਰ ਆ ਰਹੇ ਹਨ।
ਸਵਰਾ-ਫਹਾਦ ਦੀ ਪਹਿਲੀ ਸੈਲਫੀ: ਸਵਰਾ ਨੇ ਰਾਜਨੀਤੀ ਅਤੇ ਲਵਲਾਇਫ ਨਾਲ ਜੁੜੇ ਇਸ ਵੀਡੀਓ ਨੂੰ ਲੱਭਣ ਤੋਂ ਬਾਅਦ ਪਤਾ ਚੱਲਿਆ ਹੈ ਕਿ ਇਹ ਤਸਵੀਰ ਸਵਰਾ-ਫਹਾਦ ਦੀ ਪਹਿਲੀ ਸੈਲਫੀ ਸੀ। ਜੋ ਇੱਕ ਜਲੂਸ ਦੇ ਦੌਰਾਨ ਲਈ ਗਈ ਸੀ। ਇਸਦੇ ਬਾਅਦ ਸਵਰਾ ਅਤੇ ਫਹਾਦ ਦੀ ਇੱਕ ਤਸਵੀਰ ਨਜ਼ਰ ਆਉਂਦੀ ਹੈ। ਜਿਸ ਨਾਲ ਲਿਖਿਆ ਹੈ, ਇੱਕ ਖੂਬਸੂਰਤ ਨਜ਼ਰ ਦੀ ਉਹ ਨਿਗਾਹ ਜੋ ਅਣਜਾਣ ਹੋ ਗਈ।