ਮੁੰਬਈ:ਸੁਸ਼ਮਿਤਾ ਸੇਨ ਅਤੇ ਰੋਹਮਨ ਸ਼ਾਲ ਨੇ ਦਸੰਬਰ 2021 ਵਿੱਚ ਆਪਣੇ ਬ੍ਰੇਕਅੱਪ ਦੀ ਘੋਸ਼ਣਾ ਕੀਤੀ ਸੀ, ਹਾਲਾਂਕਿ, ਉਹ ਅਜੇ ਵੀ ਨਜ਼ਦੀਕੀ ਦੋਸਤ ਹਨ। ਆਈਪੀਐਲ ਦੇ ਐਕਸ ਚੇਅਰਮੈਨ ਲਲਿਤ ਮੋਦੀ ਨੇ ਸੁਸ਼ਮਿਤਾ ਨਾਲ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਦੇ ਵਿਆਹ ਦਾ ਸੰਕੇਤ ਦਿੱਤਾ ਸੀ। ਪਰ ਜਲਦੀ ਹੀ ਸੁਸ਼ਮਿਤਾ ਨੇ ਸਾਫ਼ ਕਰ ਦਿੱਤਾ ਕਿ ਉਹ ਕਿਸੇ ਨੂੰ ਡੇਟ ਨਹੀਂ ਕਰ ਰਹੀ ਹੈ। ਉਹ ਅਤੇ ਰੋਹਮਨ ਸਿਰਫ਼ ਦੋਸਤ ਹਨ। ਦੋਵਾਂ ਨੂੰ ਅਕਸਰ ਇਕੱਠੇ ਚੰਗਾ ਟਾਈਮ ਬਿਤਾਉਂਦੇ ਦੇਖਿਆ ਜਾਂਦਾ ਹੈ। ਪਿਛਲੇ ਮੰਗਲਵਾਰ ਨੂੰ ਦੋਵਾਂ ਨੂੰ ਨਿਰਮਾਤਾ ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ 'ਚ ਦੇਖਿਆ ਗਿਆ ਸੀ।
ਮੰਗਲਵਾਰ ਦੇਰ ਸ਼ਾਮ ਸੁਸ਼ਮਿਤਾ ਅਤੇ ਰੋਹਮਨ ਨੂੰ ਨਿਰਮਾਤਾ ਵਿਸ਼ਾਲ ਗੁਰਨਾਨੀ ਅਤੇ ਜੂਹੀ ਪਾਰੇਖ ਮਹਿਤਾ ਦੀ ਪ੍ਰੀ-ਦੀਵਾਲੀ ਪਾਰਟੀ ਵਿੱਚ ਇਕੱਠੇ ਦੇਖਿਆ ਗਿਆ। ਜਿੱਥੇ ਰੋਹਮਨ ਚਿੱਟੇ ਰੰਗ ਦੇ ਰਿਵਾਇਤੀ ਸੂਟ ਅਤੇ ਬਲੇਜ਼ਰ ਵਿੱਚ ਖੂਬਸੂਰਤ ਲੱਗ ਰਹੇ ਸਨ, ਉੱਥੇ ਹੀ ਸੁਸ਼ਮਿਤਾ ਨੇ ਆਪਣੀ ਬਲੈਕ ਸਾੜੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੋਵਾਂ ਦੀ ਇਹ ਵੀਡੀਓ ਇੱਕ ਪਾਪਰਾਜ਼ੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।