ਨਵੀਂ ਦਿੱਲੀ:ਸੁਦੀਪਤੋ ਸੇਨ ਦੇ ਨਿਰਦੇਸ਼ਨ ਵਿੱਚ ਬਣੀ ਵਿਵਾਦਿਤ ਫਿਲਮ ‘ਦਿ ਕੇਰਲ ਸਟੋਰੀ’ ਨੂੰ ਲੈ ਕੇ ਸੁਪਰੀਮ ਕੋਰਟ ਨੇ 18 ਮਈ ਨੂੰ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਪੱਛਮੀ ਬੰਗਾਲ 'ਚ ਫਿਲਮ ਦੀ ਰਿਲੀਜ਼ 'ਤੇ ਲੱਗੀ ਰੋਕ ਹਟਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਨੇ 8 ਮਈ ਨੂੰ ਪੱਛਮੀ ਬੰਗਾਲ 'ਚ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਸੀ। ਹੁਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਫਿਲਮ ਬਹੁਤ ਜਲਦੀ ਪੱਛਮੀ ਬੰਗਾਲ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 5 ਮਈ ਨੂੰ ਦੇਸ਼ ਅਤੇ ਦੁਨੀਆਂ 'ਚ ਰਿਲੀਜ਼ ਹੋਈ ਫਿਲਮ 'ਦਿ ਕੇਰਲਾ ਸਟੋਰੀ' ਨੂੰ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੇ ਆਪਣੇ ਸਿਨੇਮਾਘਰਾਂ 'ਚ ਚਲਾਉਣ ਤੋਂ ਇਨਕਾਰ ਕਰਦੇ ਹੋਏ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਮਾਮਲੇ 'ਚ ਹੁਣ ਫੈਸਲਾ ਫਿਲਮ ਨਿਰਮਾਤਾਵਾਂ ਦੇ ਹੱਕ 'ਚ ਗਿਆ ਹੈ ਅਤੇ ਬੰਗਾਲ ਦੇ ਲੋਕ ਵੀ ਜਲਦ ਹੀ ਸਿਨੇਮਾਘਰਾਂ 'ਚ ਫਿਲਮ 'ਦਿ ਕੇਰਲਾ ਸਟੋਰੀ' ਦੇਖਣਗੇ।
- Cannes 2023: ਬਲੈਕ ਬੋਲਡ ਡਰੈੱਸ 'ਚ ਮ੍ਰਿਣਾਲ ਠਾਕੁਰ ਨੇ ਕੀਤਾ ਡੈਬਿਊ, ਪ੍ਰਸ਼ੰਸਕ ਬੋਲੇ-'ਤੁਹਾਡੀ ਸੁੰਦਰਤਾ 'ਤੇ ਟੈਕਸ ਲੱਗਣਾ ਚਾਹੀਦਾ'
- ਫਿਲਮ ਦੇ ਸੈੱਟ 'ਤੇ ਮਿਲੀ ਬਜ਼ੁਰਗ ਔਰਤ ਨੂੰ ਦੇਖ ਕੇ ਸੋਨਮ ਬਾਜਵਾ ਨੂੰ ਆਈ ਆਪਣੀ ਦਾਦੀ ਦੀ ਯਾਦ, ਸਾਂਝੀ ਕੀਤੀ ਪੋਸਟ
- Munda Southal Da Release Date: ਤਨੂੰ ਗਰੇਵਾਲ-ਅਰਮਾਨ ਬੇਦਿਲ ਦੀ ਫਿਲਮ 'ਮੁੰਡਾ ਸਾਊਥਾਲ ਦਾ' ਦੀ ਰਿਲੀਜ਼ ਮਿਤੀ ਦਾ ਐਲਾਨ, ਇਸ ਸਤੰਬਰ ਹੋਵੇਗੀ ਰਿਲੀਜ਼