ਪੰਜਾਬ

punjab

ETV Bharat / entertainment

Sunny Deol: ਗਦਰ 2 ਦੇ ਟ੍ਰੇਲਰ ਲਾਂਚ ਮੌਕੇ ਬੋਲੇ ਸੰਨੀ ਦਿਓਲ, ਭਾਰਤ-ਪਾਕਿਸਤਾਨ ਦੇ ਰਿਸ਼ਤੇ ਨੂੰ ਲੈ ਕੇ ਦਿੱਤੀ ਇਹ ਰਾਏ - Ameesha Patel

ਸੰਸਦ ਮੈਂਬਰ ਸੰਨੀ ਦਿਓਲ ਨੇ ਭਾਰਤ-ਪਾਕਿਸਤਾਨ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸੀ ਖੇਡਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਨਫ਼ਰਤ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਇਹ ਗੱਲਾਂ ਗਦਰ-2 ਦੇ ਟ੍ਰੇਲਰ ਲਾਂਚ ਮੌਕੇ ਕਹੀਆਂ।

Sunny Deol
Sunny Deol

By

Published : Jul 27, 2023, 10:48 AM IST

ਹੈਦਰਾਬਾਦ:ਸੰਨੀ ਦਿਓਲ ਨੇ ਗਦਰ 2 ਦੇ ਟ੍ਰੇਲਰ ਲਾਂਚ ਮੌਕੇ ਮੀਡੀਆ ਨਾਲ ਖੁੱਲ ਕੇ ਗੱਲ ਕੀਤੀ। ਉਨ੍ਹਾਂ ਨੇ ਫਿਲਮ ਅਤੇ ਉਸਦੀ ਕਹਾਣੀ ਤੋਂ ਇਲਾਵਾ ਭਾਰਤ-ਪਾਕਿਸਤਾਨ ਅਤੇ ਉਸਦੀ ਸਿਆਸਤ 'ਤੇ ਵੀ ਬਿਨ੍ਹਾਂ ਡਰੇ ਆਪਣੀ ਰਾਏ ਦਿੱਤੀ। ਅਦਾਕਾਰ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿੱਚ ਪਿਆਰ ਦਾ ਰਿਸ਼ਤਾ ਹੈ। ਰਾਜਨੀਤੀ ਦਾ ਖੇਡ ਲੋਕਾਂ ਵਿੱਚ ਨਫ਼ਰਤ ਪੈਦਾ ਕਰ ਦਿੰਦਾ ਹੈ ਅਤੇ ਇਹੀ ਫਿਲਮ ਵਿੱਚ ਵੀ ਨਜ਼ਰ ਆਵੇਗਾ।

ਸੰਨੀ ਦਿਓਲ ਨੇ ਭਾਰਤ-ਪਾਕਿਸਤਾਨ ਦੇ ਰਿਸ਼ਤੇ ਨੂੰ ਲੇ ਕੇ ਕਹੀ ਇਹ ਗੱਲ: ਗਦਰ 2 ਦੇ ਟ੍ਰੇਲਰ ਲਾਂਚ ਦੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਹਨ। ਜਿਸ ਦੌਰਾਨ ਇੱਕ ਵੀਡੀਓ ਵਿੱਚ ਸੰਨੀ ਦਿਓਲ ਕਹਿੰਦੇ ਨਜ਼ਰ ਆ ਰਹੇ ਹਨ," ਲੈਣ-ਦੇਣ ਦੀ ਗੱਲ ਨਹੀਂ ਹੈ, ਮਨੁੱਖਤਾ ਦੀ ਗੱਲ ਹੈ। ਲੜਾਈ ਨਹੀਂ ਹੋਣੀ ਚਾਹੀਦੀ। ਦੋਨੋ ਪਾਸੇ ਉਨ੍ਹਾਂ ਹੀ ਪਿਆਰ ਹੈ। ਇਹ ਸਭ ਸਿਆਸੀ ਖੇਡ ਹੁੰਦਾ ਹੈ। ਲੋਕ ਨਹੀਂ ਚਾਹੁੰਦੇ ਕਿ ਅਸੀ ਲੜਾਈ ਕਰੀਏ, ਆਖਿਰ ਅਸੀਂ ਸਭ ਇਸ ਹੀ ਮਿੱਟੀ ਦੇ ਹਾਂ।"

ਗਦਰ 2 ਦੇ ਟ੍ਰੇਲਰ ਲਾਂਚ ਦੌਰਾਨ ਇਹ ਸਿਤਾਰੇ ਆਏ ਨਜ਼ਰ:ਮੁੰਬਈ ਵਿੱਚ ਗਦਰ 2 ਦੇ ਟ੍ਰੇਲਰ ਲਾਂਚ ਦੌਰਾਨ ਟੀਮ ਦੇ ਕਾਫ਼ੀ ਲੋਕ ਇਕੱਠੇ ਹੋਏ ਸੀ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਤੋਂ ਇਲਾਵਾ ਉਤਕਰਸ਼ ਸ਼ਰਮਾ, ਮਨੀਸ਼ ਵਾਧਵਾ, ਗੌਰਵ ਚੋਪੜਾ ਅਤੇ ਕਈ ਹੋਰ ਲੋਕਾਂ ਨੂੰ ਦੇਖਿਆ ਗਿਆ। ਇਵੈਂਟ ਦੇ ਦੌਰਾਨ, ਗਾਇਕਾ ਅਲਕਾ ਯਾਗਨਿਕ ਦੇ ਨਾਲ ਟੀਮ ਦੇ ਬਾਕੀ ਲੋਕਾਂ ਨੇ ਮਿਲ ਕੇ ਫਿਲਮ ਦਾ ਗੀਤ 'ਉੱਡ ਜਾ ਕਾਲੇ ਕਾਵਾਂ' ਗਾਇਆ। ਲੋਕਾਂ ਨੂੰ ਗਦਰ 2 ਦਾ ਟ੍ਰੇਲਰ ਕਾਫ਼ੀ ਪਸੰਦ ਆ ਰਿਹਾ ਹੈ।

ਫਿਲਮ ਗਦਰ 2 ਇਸ ਦਿਨ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼: ਗਦਰ 2 ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਗਦਰ 2 ਫਿਲਮ ਬਾਕਸ ਆਫ਼ਸ 'ਤੇ ਅਕਸ਼ੈ ਕੁਮਾਰ ਦੀ ਫਿਲਮ 'OMG 2' ਨੂੰ ਟੱਕਰ ਦੇਵੇਗੀ। ਗਦਰ 2 ਫਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਜਿਸ ਕਰਕੇ ਲੋਕ ਹੁਣ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਫਿਲਮ ਗਦਰ 2 ਦਾ ਟ੍ਰੇਲਰ: ਟ੍ਰੇਲਰ ਦੀ ਗੱਲ ਕਰੀਏ ਤਾਂ 3 ਮਿੰਟ ਅਤੇ 2 ਸਕਿੰਟ ਦੇ ਇਸ ਟ੍ਰੇਲਰ ਦੀ ਸ਼ੁਰੂਆਤ ਵਿੱਚ ਤਾਰਾ ਸਿੰਘ ਆਪਣੇ ਬੇਟੇ ਅਤੇ ਪਤਨੀ ਨਾਲ ਖੁਸ਼ੀ ਦੇ ਪਲ ਬਿਤਾਉਦੇ ਨਜ਼ਰ ਆਉਦੇ ਹਨ। ਫਿਰ ਅਜਿਹਾ ਸਮਾਂ ਆਉਦਾ ਹੈ ਕਿ ਜਦੋਂ ਪਾਕਿਸਤਾਨ ਵਾਲੇ ਤਾਰਾ ਸਿੰਘ ਤੋਂ ਬਦਲਾ ਲੈਣ ਲਈ ਉਸਦੇ ਬੇਟੇ ਨੂੰ ਬੰਦੀ ਬਣਾ ਲੈਂਦੇ ਹਨ। ਇਸ ਤੋਂ ਬਾਅਦ ਸੰਨੀ ਪਾਕਿਸਤਾਨ ਜਾਂਦੇ ਹਨ ਅਤੇ ਸਭ ਤੋਂ ਬਦਲਾ ਲੈਂਦੇ ਹਨ।

ABOUT THE AUTHOR

...view details