ਮੁੰਬਈ (ਬਿਊਰੋ): ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਆਪਣੀ ਲੰਬੇ ਸਮੇਂ ਦੀ ਗਰਲਫ੍ਰੈਂਡ ਦ੍ਰਿਸ਼ਾ ਆਚਾਰਿਆ ਨਾਲ ਸੱਤ ਫੇਰੇ ਲੈ ਲਏ ਹਨ। ਆਪਣੇ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਤੋਂ ਬਾਅਦ ਦੋਵੇਂ 18 ਜੂਨ ਨੂੰ ਆਪਣੇ ਪਰਿਵਾਰ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਤੋਂ ਬਾਅਦ ਦਿਓਲ ਪਰਿਵਾਰ ਨੇ ਆਪਣੇ ਇੰਡਸਟਰੀ ਦੋਸਤਾਂ ਲਈ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ ਹੈ। 15 ਤੋਂ 17 ਜੂਨ ਦਰਮਿਆਨ ਸੰਗੀਤ, ਮਹਿੰਦੀ ਅਤੇ ਹਲਦੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ।
Karan Deol Wedding: ਇੱਕ ਦੂਜੇ ਦੇ ਹੋਏ ਕਰਨ ਦਿਓਲ ਅਤੇ ਦ੍ਰਿਸ਼ਾ, ਦੇਖੋ ਵਿਆਹ ਦੀਆਂ ਤਸਵੀਰਾਂ - karan deol and drisha acharya pics
ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਅਤੇ ਦ੍ਰਿਸ਼ਾ ਆਖਿਰਕਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਕਰਨ ਦੇ ਵਿਆਹ ਦੀ ਬਾਰਾਤ ਅਤੇ ਵਿਆਹ ਦੀਆਂ ਵੀਡੀਓਜ਼ ਸੁਰਖੀਆਂ ਵਿੱਚ ਬਣੀਆਂ ਹੋਈਆਂ ਹਨ। ਜਿਸ 'ਚ ਪੂਰਾ ਦਿਓਲ ਪਰਿਵਾਰ ਮਸਤੀ ਕਰਦਾ ਦੇਖਿਆ ਜਾ ਸਕਦਾ ਹੈ।
ਕਰਨ ਦਿਓਲ ਅਤੇ ਦ੍ਰਿਸ਼ਾ ਆਚਾਰੀਆ ਹੁਣ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦ੍ਰਿਸ਼ਾ ਲਾਲ ਲਹਿੰਗਾ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ ਜਦਕਿ ਕਰਨ ਗੋਲਡ ਆਈਵਰੀ ਸ਼ੇਰਵਾਨੀ 'ਚ ਕਾਫੀ ਖੂਬਸੂਰਤ ਲੱਗ ਰਿਹਾ ਸੀ। ਕਰਨ ਦੀ ਬਰਾਤ 'ਚ ਡੈਡੀ ਸੰਨੀ ਦਿਓਲ, ਚਾਚਾ-ਬੌਬੀ ਅਤੇ ਅਭੈ ਦਿਓਲ ਅਤੇ ਦਾਦਾ ਧਰਮਿੰਦਰ ਢੋਲ ਦੀ ਧੁਨ 'ਤੇ ਨੱਚਦੇ ਨਜ਼ਰ ਆਏ। ਕਰਨ ਦੀ ਬਾਰਾਤ ਬਹੁਤ ਧੂਮਧਾਮ ਨਾਲ ਨਿਰਧਾਰਿਤ ਜਗ੍ਹਾਂ ਉਤੇ ਪਹੁੰਚੀ ਸੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
- Adipurush Box Office Collection: ਦੂਜੇ ਦਿਨ ਘਟੀ ਆਦਿਪੁਰਸ਼ ਦੀ ਕਮਾਈ, ਇਹ ਰਿਹਾ ਦੂਜੇ ਦਿਨ ਦਾ ਕਲੈਕਸ਼ਨ
- ਆਸਟ੍ਰੇਲੀਆਂ ’ਚ ਵੱਡਾ ਸੋਅ ਕਰਨ ਜਾ ਰਹੇ ਨੇ ਗਾਇਕ ਤਰਸੇਮ ਜੱਸੜ੍ਹ, ਇਸ ਦਿਨ ਹੋਵੇਗਾ ਸ਼ੁਰੂ
- Asees Kaur Wedding: ਮਸ਼ਹੂਰ ਗਾਇਕਾ ਅਸੀਸ ਕੌਰ ਨੇ ਆਪਣੇ ਬੁਆਏਫ੍ਰੈਂਡ ਗੋਲਡੀ ਸੋਹੇਲ ਨਾਲ ਕੀਤਾ ਵਿਆਹ, ਦੇਖੋ ਖੂਬਸੂਰਤ ਤਸਵੀਰਾਂ
ਜੋੜੇ ਲਈ 16 ਜੂਨ ਨੂੰ ਸੰਗੀਤ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਪੂਰੇ ਦਿਓਲ ਪਰਿਵਾਰ ਨੇ ਆਪਣੀ ਡਾਂਸ ਪੇਸ਼ਕਾਰੀ ਨਾਲ ਸਮਾਗਮ ਨੂੰ ਚਾਰ ਚੰਨ ਲਾਏ। ਕਰਨ ਦੇ ਪਿਤਾ ਸੰਨੀ ਦਿਓਲ ਨੇ ਆਪਣੇ ਹਿੱਟ ਗੀਤ 'ਮੈਂ ਨਿੱਕਲਾ ਗਾਡੀ ਲੈ ਕੇ' 'ਤੇ ਜ਼ਬਰਦਸਤ ਪਰਫਾਰਮੈਂਸ ਦਿੱਤੀ, ਜਦਕਿ ਚਾਚਾ ਬੌਬੀ ਦਿਓਲ ਨੇ ਆਪਣੀ ਪਤਨੀ ਨਾਲ ਰੋਮਾਂਟਿਕ ਗੀਤ 'ਤੇ ਡਾਂਸ ਕਰਕੇ ਸ਼ਾਮ ਨੂੰ ਹੋਰ ਰੰਗੀਨ ਬਣਾ ਦਿੱਤਾ। ਦੂਜੇ ਪਾਸੇ ਕਰਨ ਦੇ ਦਾਦਾ ਧਰਮਿੰਦਰ ਨੇ ਵੀ ਆਪਣੇ ਪੋਤੇ ਦੇ ਸੰਗੀਤ ਸਮਾਰੋਹ 'ਚ ਖੂਬ ਮਸਤੀ ਕੀਤੀ। ਇਨ੍ਹਾਂ ਸਾਰਿਆਂ ਦੀਆਂ ਵੀਡੀਓਜ਼ ਇੰਟਰਨੈੱਟ 'ਤੇ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਦਿਓਲ ਪਰਿਵਾਰ ਨੇ 18 ਜੂਨ ਦੀ ਸ਼ਾਮ ਨੂੰ ਇੰਡਸਟਰੀ ਤੋਂ ਆਪਣੇ ਦੋਸਤਾਂ ਲਈ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ ਹੈ।