ਹੈਦਰਾਬਾਦ:ਇੰਡੀਅਨ ਬਾਕਸ ਆਫਿਸ ਉਤੇ ਇਸ ਸਮੇਂ ਸਭ ਤੋਂ ਜਿਆਦਾ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ 'ਗਦਰ 2' ਦਾ ਦਬਦਬਾ ਹੈ। ਫਿਲਮ 'ਗਦਰ 2' ਨੇ 10 ਦਿਨਾਂ ਵਿੱਚ ਨਿਰਮਾਤਾ ਨੂੰ ਮਾਲਾਮਾਲ ਕਰ ਦਿੱਤਾ ਹੈ। ਫਿਲਮ ਬੀਤੀ 11 ਅਗਸਤ ਨੂੰ ਰਿਲੀਜ਼ ਹੋਈ ਸੀ ਅਤੇ ਬਾਕਸ ਆਫਿਸ ਉਤੇ 10 ਦਿਨਾਂ ਵਿੱਚ ਕਮਾਈ ਦਾ ਅੰਕੜਾ 400 ਕਰੋੜ ਦੇ ਕਰੀਬ ਪਹੁੰਚ ਚੁੱਕਿਆ ਹੈ। 'ਗਦਰ 2' ਹੁਣ 21 ਅਗਸਤ ਨੂੰ ਆਪਣੇ 11ਵੇਂ ਦਿਨ ਅਤੇ ਦੂਸਰੇ ਮੰਡੇ ਵਿੱਚ ਪਹੁੰਚ ਚੁੱਕੀ ਹੈ। ਇਸ ਫਿਲਮ ਦੀ ਜ਼ਬਰਦਸਤ ਕਮਾਈ ਕਾਰਨ ਸਟਾਰ ਕਾਸਟ ਅਤੇ ਫਿਲਮ ਦੇ ਨਿਰਮਾਤਾ ਨੇ ਕੇਕ ਕੱਟ ਕੇ ਜਸ਼ਨ ਮਨਾਇਆ ਹੈ, ਕਿਉਂਕਿ ਹੁਣ ਫਿਲਮ 400 ਕਰੋੜ ਤੋਂ ਕੁੱਝ ਕਦਮ ਹੀ ਦੂਰ ਹੈ।
10 ਦਿਨਾਂ 'ਚ 400 ਕਰੋੜ ਦੇ ਕਰੀਬ ਪਹੁੰਚੀ 'ਗਦਰ 2', ਸੰਨੀ-ਅਮੀਸ਼ਾ ਨੇ ਨਿਰਮਾਤਾ ਨਾਲ ਮਨਾਇਆ ਜਸ਼ਨ, ਵੀਡੀਓ - ਗਦਰ 2 ਦੀ ਗ੍ਰੈਂਡ ਸਫ਼ਲਤਾ
Sunny Deol and Ameesha Patel: ਗਦਰ 2 ਨੇ ਬਾਕਸ ਆਫਿਸ ਉਤੇ 'ਗਦਰ' ਮਚਾ ਰੱਖਿਆ ਹੈ, ਹੁਣ ਫਿਲਮ 400 ਕਰੋੜ ਦੇ ਕਰੀਬ ਪਹੁੰਚ ਗਈ ਹੈ। ਜਿਸ ਲਈ ਨਿਰਮਾਤਾ ਨੇ ਫਿਲਮ ਦੇ ਸਟਾਰਜ਼ ਨਾਲ ਜਸ਼ਨ ਮਨਾਇਆ। ਜਿਸ ਦਾ ਵੀਡੀਓ ਸ਼ੋਸਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ।
ਸਾਹਮਣੇ ਆਇਆ 'ਗਦਰ 2' ਦੀ ਗ੍ਰੈਂਡ ਸਫ਼ਲਤਾ ਦੇ ਵੀਡੀਓ ਵਿੱਚ ਸੰਨੀ ਦਿਓਲ ਤਾਰਾ ਸਿੰਘ ਦੇ ਗੈੱਟਅੱਪ ਵਿੱਚ ਨਜ਼ਰ ਆ ਰਹੇ ਹਨ, ਸੰਨੀ ਨੇ ਨੀਲੇ ਡੈਨਿਮ 'ਤੇ ਚਿੱਟੀ ਸ਼ਰਟ ਅਤੇ ਉਸ ਤੋਂ ਉਪਰ ਗ੍ਰੇ ਬਲੇਜ਼ਰ ਪਾਇਆ ਹੋਇਆ ਹੈ ਅਤੇ ਸਕੀਨਾ ਲਾਲ ਰੰਗ ਦੀ ਡਰੈੱਸ ਵਿੱਚ ਬੋਲਡ ਲੁੱਕ ਵਿੱਚ ਨਜ਼ਰ ਆ ਰਹੀ ਹੈ। ਸਟਾਰ ਕਾਸਟ ਤੋਂ ਇਲਾਵਾ ਉਥੇ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਅਤੇ ਸੰਨੀ ਦੇ ਛੋਟੇ ਰਾਜਕੁਮਾਰ ਰਾਜਵੀਰ ਦਿਓਲ ਵੀ ਨਜ਼ਰ ਆ ਰਹੇ ਹਨ।
'ਗਦਰ 2' ਦੀ ਦੂਸਰੇ ਵੀਕੈਂਡ ਦੀ ਕਮਾਈ: ਦੱਸ ਦਈਏ ਕਿ 'ਗਦਰ 2' ਨੇ ਦੂਜੇ ਵੀਕੈਂਡ ਉਤੇ 70 ਕਰੋੜ ਤੋਂ ਜਿਆਦਾ ਕਮਾਈ ਕੀਤੀ ਹੈ। ਫਿਲਮ ਨੇ ਆਪਣੇ ਦੂਜੇ ਸ਼ਨੀਵਾਰ ਨੂੰ 31 ਕਰੋੜ ਅਤੇ ਦੂਜੇ ਐਤਵਾਰ ਨੂੰ 41 ਕਰੋੜ ਦੀ ਕਮਾਈ ਕਰਕੇ ਬਾਕਸ ਆਫਿਸ ਨੂੰ ਹਿਲਾ ਦੇ ਰੱਖ ਦਿੱਤਾ ਹੈ। ਹੁਣ ਫਿਲਮ 'ਗਦਰ 2' ਦਾ 10 ਦਿਨਾਂ ਦਾ ਕੁੱਲ ਕਲੈਕਸ਼ਨ 377 ਕਰੋੜ ਰੁਪਏ ਹੋ ਗਿਆ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਕੀ 'ਗਦਰ 2' ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦਾ ਕੁੱਲ ਕਲੈਕਸ਼ਨ 524 ਕਰੋੜ ਦਾ ਰਿਕਾਰਡ ਤੋੜ ਸਕਦੀ ਹੈ ਜਾਂ ਨਹੀਂ।