ਮੁੰਬਈ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀਰਵਾਰ ਨੂੰ ਦੋ ਦਿਨਾਂ ਦੌਰੇ 'ਤੇ ਮੁੰਬਈ (CM Yogi Adityanath mumbai visit) ਪਹੁੰਚ ਗਏ ਹਨ। ਇੱਥੇ ਉਨ੍ਹਾਂ ਨੇ ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ, ਨਿਰਦੇਸ਼ਕਾਂ ਸਮੇਤ ਵੱਡੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਇਸ ਬੈਠਕ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸਿੰਦੇ, ਰਾਜਪਾਲ ਭਗਤ ਸਿੰਘ ਕੋਸ਼ਯਾਰੀ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਸਮੇਤ ਹੋਰ ਨੇਤਾ ਮੌਜੂਦ ਸਨ। ਇਸ ਬੈਠਕ 'ਚ ਫਿਲਮ ਐਕਟਰ ਸੁਨੀਲ ਸ਼ੈੱਟੀ ਨੇ ਸੀਐੱਮ ਯੋਗੀ ਨੂੰ ਖਾਸ ਅਪੀਲ (Sunil Shetty appeals to CM Yogi) ਕੀਤੀ ਹੈ। ਉਨ੍ਹਾਂ ਨੇ ਸੀਐਮ ਯੋਗੀ ਨੂੰ ਬਾਲੀਵੁੱਡ ਬਾਈਕਾਟ ਨੂੰ ਰੋਕਣ ਵਿੱਚ ਮਦਦ ਕਰਨ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਲੀਵੁੱਡ ਦੇ ਸਾਰੇ ਕਲਾਕਾਰ ਡਰੱਗਸ ਨਹੀਂ ਲੈਂਦੇ ਹਨ।
ਦਰਅਸਲ, ਸੀਐਮ ਯੋਗੀ (Sunil Shetty appeals to CM Yogi) ਨੇ ਵੀਰਵਾਰ ਨੂੰ ਰਾਜ ਵਿੱਚ ਫਿਲਮ ਦੀ ਸ਼ੂਟਿੰਗ ਅਤੇ ਨਿਵੇਸ਼ ਨੂੰ ਲੈ ਕੇ ਬਾਲੀਵੁੱਡ ਸਿਤਾਰਿਆਂ, ਨਿਰਦੇਸ਼ਕਾਂ ਅਤੇ ਵੱਡੇ ਉੱਦਮੀਆਂ ਨਾਲ ਮੀਟਿੰਗ ਕੀਤੀ ਸੀ। ਇਸ ਬੈਠਕ 'ਚ ਬਾਲੀਵੁੱਡ ਸਿਤਾਰੇ ਸੁਨੀਲ ਸ਼ੈੱਟੀ, ਬੋਨੀ ਕਪੂਰ, ਜੈਕੀ ਸ਼ਰਾਫ, ਰਾਜਕੁਮਾਰ ਸੰਤੋਸ਼ੀ ਆਦਿ ਮੌਜੂਦ ਸਨ।
ਇਸ ਮੀਟਿੰਗ ਵਿੱਚ ਫਿਲਮੀ ਸਿਤਾਰਿਆਂ ਨੇ ਫਿਲਮ ਜਗਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਦੇ ਸਾਹਮਣੇ ਰੱਖਿਆ। ਇਸ ਦੌਰਾਨ ਸੁਨੀਲ ਸ਼ੈੱਟੀ ਨੇ ਸੀਐਮ ਯੋਗੀ ਨੂੰ ਖਾਸ ਅਪੀਲ ਵੀ ਕੀਤੀ। ਸੁਨੀਲ ਸ਼ੈਟੀ ਨੇ ਮੁੱਖ ਮੰਤਰੀ ਯੋਗੀ ਨੂੰ ਬਾਲੀਵੁੱਡ ਬਾਈਕਾਟ ਦੇ ਰੁਝਾਨ ਨੂੰ ਰੋਕਣ ਵਿੱਚ ਮਦਦ ਕਰਨ ਲਈ ਕਿਹਾ 'ਬਾਲੀਵੁੱਡ ਦੇ 99 ਫੀਸਦੀ ਲੋਕ ਡਰੱਗਜ਼ ਨਹੀਂ ਲੈਂਦੇ। ਅਸੀਂ ਦਰਸ਼ਕਾਂ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਕਰਦੇ ਹਾਂ। ਅਜਿਹੇ 'ਚ ਬਾਲੀਵੁੱਡ ਬਾਈਕਾਟ ਦਾ ਹੈਸ਼ਟੈਗ ਫਿਲਮ ਇੰਡਸਟਰੀ ਦੇ ਅਕਸ ਨੂੰ ਖਰਾਬ ਕਰ ਰਿਹਾ ਹੈ।'