ਪੰਜਾਬ

punjab

ETV Bharat / entertainment

ਪੰਜਾਬੀ ਦੇ ਇਸ ਗੀਤ ਉਤੇ ਠੁੰਮਕੇ ਲਾਉਂਦੀ ਦਿਸੀ ਸੁਨੰਦਾ ਸ਼ਰਮਾ, ਦੇਖੋ ਵੀਡੀਓ - ਸੁਨੰਦਾ ਸ਼ਰਮਾ

ਭਾਰਤੀ ਅਦਾਕਾਰਾ ਅਤੇ ਗਾਇਕਾ ਸੁਨੰਦਾ ਸ਼ਰਮਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ, ਵੀਡੀਓ ਵਿੱਚ ਅਦਾਕਾਰਾ ਖੂਬਸੂਰਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੇਖੋ ਵੀਡੀਓ...।

Sunanda Sharma dances
Sunanda Sharma dances

By

Published : Jan 12, 2023, 3:45 PM IST

ਚੰਡੀਗੜ੍ਹ:'ਤੇਰੇ ਨਾਲ ਨੱਚਨਾ' ਗੀਤ ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੁਨੰਦਾ ਸ਼ਰਮਾ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਅਦਾਕਾਰਾ ਆਏ ਦਿਨ ਵੀਡੀਓ ਅਤੇ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ, ਜਿਹਨਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰਦੇ ਹਨ। ਇਸੇ ਤਰ੍ਹਾਂ ਹੀ ਹੁਣ ਅਦਾਕਾਰਾ ਨੇ ਇੱਕ ਬਹੁਤ ਹੀ ਖੂਬਸੂਰਤ ਵੀਡੀਓ ਸਾਂਝੀ ਕੀਤਾ ਹੈ, ਇਸ ਵੀਡੀਓ ਵਿੱਚ ਅਦਾਕਾਰਾ ਇੱਕ ਪੰਜਾਬੀ ਗੀਤ ਉਤੇ ਨੱਚਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੇ ਕੁੱਝ ਹੀ ਪਲ਼ਾਂ ਵਿੱਚ ਇੰਸਟਾਗ੍ਰਾਮ ਉਤੇ ਤੂਫਾਨ ਲਿਆ ਦਿੱਤਾ ਹੈ।

ਵੀਡੀਓ ਨੂੰ ਅਦਾਕਾਰਾ ਨੇ ਸ਼ੋਸਲ ਮੀਡੀਆ ਉਤੇ ਸਾਂਝਾ ਕੀਤਾ, ਵੀਡੀਓ ਵਿੱਚ ਅਦਾਕਾਰਾ ਨੇ ਫਿੱਕੀ ਗੁਲਾਬੀ ਕੁੜਤੀ ਅਤੇ ਸਲਵਾਰ ਦੇ ਨਾਲ ਪੰਜਾਬੀ ਜੁੱਤੀ ਪਹਿਨੀ ਹੋਈ ਹੈ, ਅਦਾਕਾਰਾ ਗੀਤ 'ਤੂੰ ਕਾਹਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ' ਉਤੇ ਨੱਚਦੀ ਨਜ਼ਰ ਆ ਰਹੀ ਹੈ। ਗੀਤ ਵਿੱਚ ਗਾਇਕਾ ਦਾ ਡਾਂਸ ਤਾਰੀਫ਼ ਕਰਨਯੋਗ ਹੈ।

ਪ੍ਰਸ਼ੰਸਕ ਵੀ ਇਸ ਵੀਡੀਓ ਉਤੇ ਕਾਫ਼ੀ ਪਿਆਰੇ ਪਿਆਰੇ ਕਮੈਂਟਸ ਕਰ ਰਹੇ ਹਨ, ਇੱਕ ਨੇ ਲਿਖਿਆ ' ਹੈਲੋ ਮੈਮ ਤੁਸੀਂ ਸਭ ਤੋਂ ਪ੍ਰਤਿਭਾਸ਼ਾਲੀ ਸਟਾਰ ਹੋ ਅਤੇ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਮੈਂ ਤੁਹਾਡਾ ਬਹੁਤ ਵੱਡਾ ਪ੍ਰਸ਼ੰਸਕ ਹਾਂ'। ਇੱਕ ਹੋਰ ਨੇ ਲਿਖਿਆ 'ਇਹ ਹੋਈ ਨਾ ਪਿਓਰ ਪੰਜਾਬਣ'। ਇਸ ਤੋਂ ਇਲਾਵਾ ਇਸ ਵੀਡੀਓ ਨੂੰ ਹੁਣ ਤੱਕ 162,537 ਲੋਕਾਂ ਨੇ ਪਸੰਦ ਕੀਤਾ ਹੈ।

ਸੁਨੰਦਾ ਸ਼ਰਮਾ ਨੇ ਆਪਣੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਗੀਤ 'ਬਿੱਲੀ ਅੱਖ' ਨਾਲ ਕੀਤੀ ਸੀ ਅਤੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 'ਸੱਜਣ ਸਿੰਘ ਰੰਗਰੂਟ' ਨਾਮ ਦੀ ਫਿਲਮ ਨਾਲ ਕੀਤੀ ਸੀ। ਉਸ ਫਿਲਮ ਵਿੱਚ ਸੁਨੰਦਾ ਨੇ ਯੋਗਰਾਜ ਸਿੰਘ ਅਤੇ ਦਿਲਜੀਤ ਦੁਸਾਂਝ ਵਰਗੇ ਸਟਾਰ ਕਲਾਕਾਰਾਂ ਨਾਲ ਕੰਮ ਕੀਤਾ। ਉਸ ਨੇ ਬਹੁਤ ਘੱਟ ਸਮੇਂ ਵਿੱਚ ਆਪਣੇ ਅਦਾਕਾਰੀ ਕਰੀਅਰ ਵਿੱਚ ਸਫਲਤਾ ਹਾਸਲ ਕੀਤੀ ਹੈ। ਇੰਸਟਾਗ੍ਰਾਮ ਉਤੇ ਸੁਨੰਦਾ ਦੇ 7 ਮਿਲੀਅਨ ਫਾਲੋਅਰਜ਼ ਹਨ।

ਇਹ ਵੀ ਪੜ੍ਹੋ:Shehzada Trailer Out : ਕਾਰਤਿਕ ਆਰੀਅਨ ਦੀ ਐਕਸ਼ਨ ਭਰਪੂਰ ਫਿਲਮ 'ਸ਼ਹਿਜ਼ਾਦਾ' ਦਾ ਟ੍ਰੇਲਰ ਰਿਲੀਜ਼

ABOUT THE AUTHOR

...view details