ਮੁੰਬਈ (ਬਿਊਰੋ): ਬਾਲੀਵੁੱਡ ਦੇ 'ਪਠਾਨ' ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਬਾਲੀਵੁੱਡ ਡੈਬਿਊ ਫਿਲਮ 'ਦਿ ਆਰਚੀਜ਼' ਨੂੰ ਲੈ ਕੇ ਚਰਚਾ 'ਚ ਹੈ। ਹਾਲ ਹੀ 'ਚ ਇਸ ਫਿਲਮ ਦਾ ਟ੍ਰੇਲਰ ਲਾਂਚ ਕਰਨ ਲਈ ਸੁਹਾਨਾ ਆਪਣੀ ਪੂਰੀ ਟੀਮ ਨਾਲ ਬ੍ਰਾਜ਼ੀਲ 'ਚ ਟੂਡਮ ਈਵੈਂਟ 'ਚ ਪਹੁੰਚੀ ਸੀ। ਉੱਥੇ ਹੀ ਸੁਹਾਨਾ ਖਾਨ ਨੇ ਵੀ ਫਿਲਮ 'ਚ ਆਪਣੇ ਕੋ-ਸਟਾਰਸ ਨਾਲ ਸ਼ਾਨਦਾਰ ਡਾਂਸ ਪਰਫਾਰਮੈਂਸ ਦਿੱਤੀ। ਹੁਣ ਸੁਹਾਨਾ ਖਾਨ ਦੇ ਲਾਈਮਲਾਈਟ 'ਚ ਆਉਣ ਦਾ ਕਾਰਨ 12 ਕਰੋੜ ਰੁਪਏ ਤੋਂ ਜ਼ਿਆਦਾ ਦੀ ਖੇਤੀ ਵਾਲੀ ਜ਼ਮੀਨ ਹੈ। ਦਰਅਸਲ, ਸੁਹਾਨਾ ਨੇ ਅਲੀਬਾਗ ਦੇ ਥਲ ਪਿੰਡ 'ਚ 12.91 ਕਰੋੜ ਰੁਪਏ 'ਚ 1.5 ਏਕੜ ਖੇਤੀ ਵਾਲੀ ਜ਼ਮੀਨ ਖਰੀਦੀ ਹੈ।
ਸੁਹਾਨਾ ਖਾਨ ਨੇ ਪਿਛਲੀ 1 ਜੂਨ ਨੂੰ ਆਪਣੀ ਡੀਲ ਕੀਤੀ ਸੀ। ਇਸ ਦੇ ਨਾਲ ਹੀ ਸੁਹਾਨਾ ਖਾਨ ਨੇ ਇਸ ਜ਼ਮੀਨ ਲਈ 75 ਲੱਖ ਤੋਂ ਵੱਧ ਦੀ ਸਟੈਂਪ ਡਿਊਟੀ ਵੀ ਅਦਾ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਅਲੀਬਾਗ ਦੇ ਥਾਲ ਪਿੰਡ ਦੀ ਵਾਹੀਯੋਗ ਜ਼ਮੀਨ ਹੈ, ਜੋ 1.5 ਏਕੜ ਵਿੱਚ ਫੈਲੀ ਹੋਈ ਹੈ। ਇਸ ਜ਼ਮੀਨ ’ਤੇ 2218 ਵਰਗ ਫੁੱਟ ’ਤੇ ਉਸਾਰੀ ਦਾ ਕੰਮ ਕੀਤਾ ਗਿਆ ਹੈ। ਸੁਹਾਨਾ ਖਾਨ ਨੇ ਇਹ ਜ਼ਮੀਨ ਤਿੰਨ ਭੈਣਾਂ ਅੰਜਲੀ, ਰੇਖਾ ਅਤੇ ਪ੍ਰਿਆ ਤੋਂ ਖਰੀਦੀ ਹੈ।