ਮੁੰਬਈ: ਬਾਲੀਵੁੱਡ ਦੇ 'ਪਠਾਨ' ਸ਼ਾਹਰੁਖ ਖਾਨ ਦੀ ਲਾਡਲੀ ਬੇਟੀ ਸੁਹਾਨਾ ਖਾਨ ਜਲਦ ਹੀ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਸੁਹਾਨਾ ਖਾਨ ਫਿਲਮਕਾਰ ਜ਼ੋਇਆ ਅਖਤਰ ਅਤੇ ਰੀਮਾ ਕਾਗਤੀ ਦੀ ਫਿਲਮ 'ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਖੁਸ਼ੀ ਕਪੂਰ ਅਤੇ ਅਗਸਤਿਆ ਨੰਦਾ ਵੀ ਇਸ ਫਿਲਮ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਬੀਤੇ ਦਿਨ ਫਿਲਮ ਦੇ ਨਵੇਂ ਪੋਸਟਰ ਦੇ ਨਾਲ ਇਹ ਐਲਾਨ ਕੀਤਾ ਗਿਆ ਸੀ ਕਿ 'ਦਿ ਆਰਚੀਜ਼' ਨੂੰ ਸਿਨੇਮਾਘਰਾਂ 'ਚ ਨਹੀਂ ਸਗੋਂ OTT ਪਲੇਟਫਾਰਮ Netflix 'ਤੇ ਸਟ੍ਰੀਮ ਕੀਤਾ ਜਾਵੇਗਾ। ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ। ਪਰ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਬ੍ਰਾਜ਼ੀਲ 'ਚ ਟੂਡਮ ਈਵੈਂਟ ਹੋਣ ਜਾ ਰਿਹਾ ਹੈ, ਜਿਸ 'ਚ ਇਸ ਫਿਲਮ ਦੀ ਪੂਰੀ ਸਟਾਰਕਾਸਟ ਨਜ਼ਰ ਆਵੇਗੀ।
ਮੁੰਬਈ ਏਅਰਪੋਰਟ ਉੱਤੇ ਸਪਾਟ ਹੋਈ ਸੁਹਾਨਾ ਖਾਨ: ਤੁਹਾਨੂੰ ਦੱਸ ਦੇਈਏ ਕਿ 13 ਜੂਨ ਦੀ ਸਵੇਰ ਸੁਹਾਨਾ ਖਾਨ ਫਿਲਮ 'ਦ ਆਰਚੀਜ਼' ਦੀ ਪੂਰੀ ਟੀਮ ਦੇ ਨਾਲ ਬਲੈਕ ਟਿਊਨਿੰਗ ਵਿੱਚ ਮੁੰਬਈ ਏਅਰਪੋਰਟ ਉੱਤੇ ਸਪਾਟ ਹੋਈ ਸੀ। ਇਸ 'ਚ ਸੁਹਾਨਾ ਖਾਨ ਦੇ ਨਾਲ ਖੁਸ਼ੀ ਕਪੂਰ ਅਤੇ ਅਗਸਤਿਆ ਨੰਦਾ, ਯੁਵਰਾਜ ਮੈਂਡਾ, ਮਿਹਿਰ ਆਹੂਜਾ ਅਤੇ ਵੇਦਾਂਗ ਰੈਨਾ ਨਜ਼ਰ ਆ ਰਹੇ ਹਨ।