ਪੰਜਾਬ

punjab

ETV Bharat / entertainment

ਜਨਮਦਿਨ ਵਿਸ਼ੇਸ਼: ਸ਼ੁੱਭਦੀਪ ਸਿੰਘ ਤੋਂ "ਸਿੱਧੂ ਮੂਸੇਵਾਲਾ" ਬਣਨ ਤੱਕ ਦਾ ਸਫ਼ਰ - Sidhu Moosewalas struggle

ਹਾਲ ਹੀ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਰਨ ਵਾਲੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਭਾਵੇਂ ਜਨਮਦਿਨ ਮਨਾਉਂਣ ਲਈ ਗਾਇਕ ਸਾਡੇ ਵਿੱਚ ਨਹੀਂ ਰਹੇ, ਪਰ ਅਸੀਂ ਉਹਨਾਂ ਦੀਆਂ ਕੁੱਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ।

ਸਿੱਧੂ ਮੂਸੇਵਾਲਾ
ਸਿੱਧੂ ਮੂਸੇਵਾਲਾ

By

Published : Jun 10, 2022, 4:07 PM IST

Updated : Jun 11, 2022, 9:24 AM IST

ਚੰਡੀਗੜ੍ਹ: ਹਾਲ ਹੀ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਰਨ ਵਾਲੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਭਾਵੇਂ ਜਨਮਦਿਨ ਮਨਾਉਂਣ ਲਈ ਗਾਇਕ ਸਾਡੇ ਵਿੱਚ ਨਹੀਂ ਰਹੇ, ਪਰ ਅਸੀਂ ਉਹਨਾਂ ਦੀਆਂ ਕੁੱਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਹ ਗੱਲਾਂ ਜੋ ਸ਼ਾਇਦ ਤੁਸੀਂ ਨਾ ਜਾਣਦੇ ਹੋ ਜਾਂ ਤੁਸੀਂ ਸੁਣੀਆਂ ਨਾ ਹੋਣ।

ਸਿੱਧੂ ਮੂਸੇਵਾਲਾ ਆਪਣੀ ਗਾਇਕੀ ਦੇ ਵੱਖਰੇ ਅੰਦਾਜ਼ ਕਾਰਨ ਪੂਰੇ ਦੁਨੀਆ ਵਿੱਚ ਮਸ਼ਹੂਰ ਹੋਇਆ ਸੀ। ਜਿੱਥੇ ਸਿੱਧੂ ਦੀਆਂ ਥੋੜ੍ਹੇ ਸਮੇਂ ਵਿੱਚ ਮਸ਼ਹੂਰ ਹੋਣ ਦੀਆਂ ਗੱਲਾਂ ਚੱਲਦੀਆਂ ਹਨ ਤਾਂ ਨਾਲ ਹੀ ਉਨ੍ਹਾਂ ਨਾਲ ਜੁੜੇ ਵਿਵਾਦਾਂ ਦੀ ਚਰਚਾ ਵੀ ਅਕਸਰ ਹੁੰਦੀ ਹੈ। ਸਿੱਧੂ ਮੂਸੇਵਾਲਾ ਨਾਲ ਕਈ ਤਰ੍ਹਾਂ ਦੇ ਵਿਵਾਦ ਵੀ ਨਾਲੋ-ਨਾਲ ਚੱਲਦੇ ਰਹੇ ਸਨ।

ਸਿੱਧੂ ਮੂਸੇਵਾਲਾ

ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਹੋਇਆ ਸੀ। ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ ਅਤੇ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਾਲਾ ਦਾ ਰਹਿਣ ਵਾਲਾ ਸੀ। ਉਹ ਇੱਕ ਮਸ਼ਹੂਰ ਭਾਰਤੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ, ਜੋ ਪੰਜਾਬੀ ਸੰਗੀਤ ਅਤੇ ਪੰਜਾਬੀ ਸਿਨੇਮਾ ਨਾਲ ਜੁੜਿਆ ਹੋਇਆ ਸੀ।

ਜ਼ਿਕਰਯੋਗ ਹੈ ਕਿ ਗਾਇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਗੀਤ 'ਲਾਈਸੈਂਸ' ਤੋਂ ਇੱਕ ਗੀਤਕਾਰ ਵੱਜੋਂ ਕੀਤੀ ਸੀ। ਇਨ੍ਹਾਂ ਦੇ ਇਸ ਗੀਤ ਨੂੰ ਨਿੰਜਾ ਨੇ ਗਾਇਆ ਸੀ। ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਜ਼ੀ ਵੀਗਨ' ਨਾਲ ਗਾਇਕ ਵੱਜੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬ੍ਰਾਊਨ ਬੁਆਏਜ਼ ਨਾਲ ਕਈ ਟਰੈਕਾਂ 'ਤੇ ਕੰਮ ਕੀਤਾ।

ਕਿਉਂ ਲਾਇਆ ਆਪਣੇ ਨਾਂ ਨਾਲ ਮੂਸਾ: ਗਾਇਕ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਬੰਦਾ ਸੀ, ਇਸ ਕਰਕੇ ਹੀ ਨੇ ਆਪਣੇ ਨਾਂ ਦੀ ਜਗ੍ਹਾਂ ਉਤੇ ਸਿੱਧੂ ਮੂਸੇਵਾਲਾ ਰੱਖ ਲਿਆ। ਸਿੱਧੂ ਦੇ ਪਿਤਾ ਜੀ ਦੱਸਦੇ ਸਨ ਕਿ ਗਾਇਕ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ ਜਿੱਦ ਨਹੀਂ ਕਰਦੇ ਸਨ ਅਤੇ ਜੋ ਕਹਿ ਦਿੱਤਾ ਜਾਂਦਾ ਉਹ ਮੰਨ ਲੈਂਦਾ ਸੀ, ਗਾਇਕ ਨੇ ਕਈ ਤਰ੍ਹਾਂ ਦੇ ਦੁੱਖ ਵੀ ਹੰਢੇ ਸਨ। ਗਾਇਕ ਨੇ ਜੋ ਕੀਤਾ ਆਪਣੇ ਦਮ ਉਤੇ ਕੀਤਾ ਸੀ, ਕਦੇ ਭੁੱਖ ਮਾਰ ਕੇ, ਕਦੇ ਲੋਕ ਉਸ ਨੂੰ ਉਸ ਦੀ ਸ਼ਕਲ ਕਰਕੇ ਵੀ ਤਾਅਨਾ ਮਾਰਦੇ ਸਨ। ਪਰ ਮੁਸੀਬਤਾਂ ਅੱਗੇ 5911 ਦੀ ਤਰ੍ਹਾਂ ਸਿੱਧੂ ਅੜ ਜਾਂਦਾ ਸੀ।

ਆਓ ਗਾਇਕ ਦੇ ਸ਼ੌਂਕਾਂ ਬਾਰੇ ਜਾਣੀਏ: ਸੌਂਕ ਨਾਲ ਬਣਾਈ ਸੀ ਹਵੇਲੀ: ਦੱਸਿਆ ਜਾਂਦਾ ਹੈ ਕਿ ਸਿੱਧੂ ਦਾ ਸ਼ਾਨਦਾਰ ਹਵੇਲੀ ਬਣਾਉਣ ਦਾ ਸ਼ੁਰੂ ਤੋਂ ਸੁਪਨਾ ਰਿਹਾ ਹੈ, ਇਸੇ ਲਈ ਗਾਇਕ ਨੇ ਪਿੰਡ ਵਿੱਚ ਪੂਰੇ ਤਿੰਨ ਸਾਲਾਂ ਵਿੱਚ ਇੱਕ ਹਵੇਲੀ ਤਿਆਰ ਕਰਵਾਈ ਸੀ, ਇਸ ਹਵੇਲੀ ਦਾ ਨਕਸ਼ਾ ਉਹ ਜ਼ਿਲ੍ਹਾਂ ਬਠਿੰਡਾ ਦੇ ਪਿੰਡ ਭੂੰਦੜ ਵਿੱਚੋਂ ਲੈ ਕੇ ਆਇਆ ਸੀ। ਦੱਸਿਆ ਜਾਂਦਾ ਹੈ ਕਿ ਗਾਇਕ ਨੇ ਆਪਣੇ ਦਰਵਾਜ਼ਿਆਂ ਵਿੱਚ ਪਿਤਲ ਜੜਿਆ ਸੀ।

ਸਿੱਧੂ ਮੂਸੇਵਾਲਾ

ਵੱਡੇ ਵੱਡੇ ਅਤੇ ਚੰਗੇ ਟਰੈਕਟਰਾਂ ਦਾ ਸ਼ੌਂਕ: ਰਿਪੋਰਟਾਂ ਅਨੁਸਾਰ ਗਾਇਕ ਨੂੰ ਟਰੈਕਟਰਾਂ ਦਾ ਬਹੁਤ ਸੌਂਕ ਸੀ, ਜਿਹਨਾਂ ਨੂੰ ਉਸ ਨੇ ਫਿਲਮ ਮੂਸਾ ਜੱਟ ਵਿੱਚ ਦਾਦੇ ਅਤੇ ਪਿਓ ਅਤੇ ਖੁਦ ਨੂੰ ਕਿਹਾ ਸੀ, ਉਹ ਉਹਨਾਂ ਨੂੰ ਧਾਕੜ, ਝੋਟਾ ਅਤੇ 5911 ਕਹਿੰਦਾ ਸੀ।

ਲਿਖਣ ਦਾ ਸੌਂਕ:ਭਾਵੇਂ ਲਿਖਣਾ ਇੱਕ ਲੋੜ ਵਿੱਚੋਂ ਉਪਜੀ ਹੋਈ ਚੀਜ਼ ਸੀ, ਪਰ ਗਾਇਕ ਲਿਖੇ ਹੋਏ ਗੀਤਾਂ ਨੂੰ ਗਾਉਣ ਤੋਂ ਪਹਿਲਾਂ ਕਿਸੇ ਹੋਰ ਦੇ ਲਿਖੇ ਗੀਤਾਂ ਨੂੰ ਗਾਉਣ ਲਈ ਕਾਫ਼ੀ ਸੰਘਰਸ਼ ਕੀਤਾ ਸੀ, ਹੌਲੀ ਹੌਲੀ ਲਿਖਣਾ ਗਾਇਕ ਦਾ ਸੌਂਕ ਬਣ ਗਿਆ ਸੀ।

ਕੀ ਤੁਸੀਂ ਇਹ ਜਾਣਦੇ ਹੋ:ਰਿਪੋਰਟਾਂ ਅਨੁਸਾਰ ਵੇਰਵਾ ਸਾਹਮਣੇ ਆਇਆ ਹੈ ਕਿ ਗਾਇਕ ਇੱਕ ਗੀਤ ਦੇ 6 ਤੋਂ 8 ਲੱਖ ਰੁਪਏ ਲੈਂਦੇ ਸਨ ਅਤੇ ਲਾਈਵ ਸ਼ੋਅ ਵਿੱਚ ਸਿੱਧੂ 20 ਲੱਖ ਰੁਪਏ ਲੈਂਦੇ ਸਨ।

ਕਿਵੇਂ ਮੌਤ ਹੋਈ: 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ ਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ।

Last Updated : Jun 11, 2022, 9:24 AM IST

ABOUT THE AUTHOR

...view details