ਹੈਦਰਾਬਾਦ:ਪੰਜਾਬੀ ਸਿਨੇਮਾਂ ਦੇ ਚਰਚਿਤ ਅਦਾਕਾਰ, ਗਾਇਕ ਰਣਜੀਤ ਬਾਵਾ ਅਤੇ ਬਿਗ ਬੌਸ 15 ਫ਼ੇਮ ਮਾਹਿਰਾ ਸ਼ਰਮਾ ਦੀ ਜੋੜ੍ਹੀ ਵਾਲੀ ਲਹਿੰਬਰਗਿਨੀ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ 28 ਅਪ੍ਰੈਲ 2023 ਨੂੰ ਸਿਨੇਮਾਂਘਰਾਂ ਦਾ ਸ਼ਿੰਗਾਰ ਬਣੇਗੀ। ਇਸ਼ਾਨ ਚੋਪੜਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫ਼ਿਲਮ ਦਾ ਨਿਰਮਾਣ ਐਸਐਸਡੀ ਪ੍ਰੋਡੋਕਸ਼ਨ, ਹੈਂਗ ਬੁਆਏ ਸਟੂਡਿਓ,91 ਫ਼ਿਲਮਜ਼ ਅਤੇ ਓਮਜੀ ਸਟਾਰ ਸਟੂਡਿਓ ਦੁਆਰਾ ਕੀਤਾ ਗਿਆ ਹੈ, ਜਦਕਿ ਕਾਰਜਕਾਰੀ ਨਿਰਮਾਤਾ ਪੰਕਜ਼ ਜੋਸ਼ੀ ਅਤੇ ਕੈਮਰਾਮੈਨ ਸੁਰੇਸ਼ ਬੀਸਾਵਨੀ ਹਨ।
Lamborghini will release in April: ਰਣਜੀਤ ਬਾਵਾ ਤੇ ਮਾਹਿਰਾ ਸ਼ਰਮਾ ਦੀ ਖ਼ੂਬਸੂਰਤ ਜੋੜੀ ਨਾਲ ਸਜੀ ਲਹਿੰਬਰਗਿਨੀ ਅਪ੍ਰੈਲ ’ਚ ਹੋਵੇਗੀ ਰਿਲੀਜ਼
ਗਾਇਕ ਰਣਜੀਤ ਬਾਵਾ ਤੇ ਬਿਗ ਬੌਸ 15 ਫ਼ੇਮ ਮਾਹਿਰਾ ਸ਼ਰਮਾ ਦੀ ਖ਼ੂਬਸੂਰਤ ਜੋੜੀ ਨਾਲ ਸਜੀ ਲਹਿੰਬਰਗਿਨੀ ਅਪ੍ਰੈਲ ’ਚ ਰਿਲੀਜ਼ ਹੋਵੇਗੀ।
ਪੰਜਾਬੀ ਫ਼ਿਲਮਾਂ ਦੀ ਖੂਬਸੂਰਤ ਅਦਾਕਾਰਾ ਕਿੰਮੀ ਵਰਮਾਂ ਦੀ ਇਸ ਪ੍ਰੋਜੈਕਟ ਦਾ ਖਾਸ ਆਕਰਸ਼ਣ ਹੋਵੇਗੀ, ਜੋ ਲੰਮੇਂ ਵਕਫ਼ੇ ਦੇ ਅਮਰੀਕਾ ਵਸੇਬੇ ਬਾਅਦ ਆਪਣੇ ਅਸਲ ਸਿਨੇਮਾਂ ’ਚ ਵਾਪਸੀ ਕਰਨ ਜਾ ਰਹੇ ਹਨ। ਸ਼ਬੀਲ ਸਮਸ਼ੇਰ ਸਿੰਘ ਧਾਮੀ, ਜਸ ਧਾਮੀ, ਸੁਖਮਨਪ੍ਰੀਤ ਸਿੰਘ, ਨਵੀਨ ਚੰਦਰਾ, ਨੰਦਿਤਾ ਰਾਜਹੰਸ਼ ਅਤੇ ਅੰਸ਼ੂ ਮੁਨੀਸ਼ ਸਾਹਨੀ ਦੁਆਰਾ ਨਿਰਮਿਤ ਕੀਤੀ ਗਈ। ਇਸ ਫ਼ਿਲਮ ਦਾ ਕਾਫ਼ੀ ਹਿੱਸਾ ਲੰਦਨ ਦੇ ਵੱਖ ਵੱਖ ਸ਼ਹਿਰਾਂ ਅਤੇ ਉਥੋਂ ਦੀਆਂ ਹੀ ਮਨਮੋਹਕ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ। ਫ਼ਿਲਮ ਵਿਚ ਸੁੱਖੀ ਚਾਹਲ , ਨਿਰਮਲ ਰਿਸ਼ੀ, ਸਰਬਜੀਤ ਚੀਮਾ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।
ਇਹ ਵੀ ਪੜੋ:-Gippy Grewal Recalls his Late Father : ਗਿੱਪੀ ਗਰੇਵਾਲ ਆਪਣੇ ਪਿਤਾ ਨੂੰ ਯਾਦ ਕਰ ਕੇ ਹੋਏ ਭਾਵੁਕ