ਚੰਡੀਗੜ੍ਹ: ਆਪਣੀ ਗਾਇਕੀ ਦੀ ਪ੍ਰਤਿਭਾ ਨਾਲ ਰਿਕਾਰਡ ਤੋੜਨ ਤੋਂ ਬਾਅਦ ਹੁਣ ਪ੍ਰਸਿੱਧ ਗਾਇਕ ਗੁਰੂ ਰੰਧਾਵਾ ਦਿੱਗਜ ਅਦਾਕਾਰ ਅਨੁਪਮ ਖੇਰ ਨਾਲ ਫਿਲਮ ਲੈ ਕੇ ਆ ਰਹੇ ਹਨ, ਇਸ ਫਿਲਮ ਬਾਰੇ ਅਦਾਕਾਰ ਨੇ ਪਿਛਲੇ ਸਾਲ ਅਕਤੂਬਰ ਵਿੱਚ ਜਾਣਕਾਰੀ ਸਾਂਝੀ ਕੀਤੀ ਸੀ। ਹੁਣ ਗਾਇਕ ਰੰਧਾਵਾ ਨੇ ਇੱਕ ਫਿਰ ਦਿੱਗਜ ਅਦਾਕਾਰ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ (Guru Randhawa and Anupam Kher video) ਵਿੱਚ ਗਾਇਕ, ਦਿੱਗਜ ਅਦਾਕਾਰ ਨੂੰ ਗੀਤ ਸਿਖਾਉਂਦੇ ਨਜ਼ਰ ਆ ਰਹੇ ਹਨ।
ਦਰਅਸਲ, ਹਾਲ ਹੀ ਵਿੱਚ ਗੁਰੂ ਰੰਧਾਵਾ (Guru Randhawa and Anupam Kher upcoming film) ਨੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝਾ ਕੀਤਾ, ਵੀਡੀਓ ਵਿੱਚ ਅਨੁਪਮ ਖੇਰ, ਗਾਇਕ ਨੂੰ ਕਹਿ ਰਹੇ ਹਨ ਕਿ 'ਤਾਜ ਮਹੱਲ ਦੇ ਸਾਹਮਣੇ ਕੋਈ ਗਾਣਾ ਸਿਖਾ', ਇਸ ਗੱਲ ਉਤੇ 'ਗਾਇਕ ਕਹਿੰਦਾ ਹੈ ਕਿ ਕਿਹੋ ਜਿਹਾ ਗੀਤ ਸਿਖਣਾ ਹੈ ਭਾਵ ਕਿ ਪਿਆਰ ਵਾਲਾ ਕੋਈ'। ਫਿਰ ਗਾਇਕ ਕਹਿੰਦਾ ਹੈ ਕਿ 'ਆਪ ਨੇ ਜਦੋਂ ਕੋਈ ਲੜਕੀ ਦੇਖੀ ਤਾਂ...ਅਦਾਕਾਰ ਉਸ ਨੂੰ ਟੋਕ ਦਿੰਦੇ ਹਨ ਕਿ 'ਮੈਂ ਲੜਕੀ ਨਹੀਂ ਦੇਖਣੀ ਬਸ ਗੀਤ ਸਿਖਣਾ ਹੈ', ਫਿਰ ਦੋਵੇਂ ਹੱਸਣਾ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਬਾਅਦ ਗਾਇਕ ਗੁਰੂ ਗੀਤ ਗਾਉਂਣਾ ਸ਼ੁਰੂ ਕਰ ਦਿੰਦਾ ਹੈ, 'ਬਣਜਾ ਤੂੰ ਮੇਰੀ ਰਾਣੀ ਤੈਨੂੰ ਮਹੱਲ ਦਿਵਾ ਦੂੰਗਾ...ਤਾਂ ਅਦਾਕਾਰ ਉਸਦੇ ਪਿੱਛੇ ਗੀਤ ਦੁਹਰਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਕੈਪਸ਼ਨ ਲਿਖਿਆ ਹੈ ਕਿ 'ਪ੍ਰਸਿੱਧ ਤਾਜ ਮਹਿਲ ਦੇ ਸਾਮ੍ਹਣੇ ਉਸਨੂੰ ਪਿਆਰ ਦਾ ਗੀਤ ਸਿਖਾਉਣ ਲਈ ਮੈਨੂੰ ਕਹਿਣਾ, ਮੈਂ ਮਸ਼ਹੂਰ @anupampkher ਤੋਂ ਘੱਟ ਤੋਂ ਘੱਟ ਉਮੀਦ ਕੀਤੀ ਸੀ ਪਰ ਜਿਵੇਂ ਉਹ ਕਹਿੰਦੇ ਹਨ ਕਿ ਕੁਝ ਵੀ ਸੰਭਵ ਹੈ। ਜੈ ਹੋ'। ਵੀਡੀਓ ਉਤੇ ਪ੍ਰਸ਼ੰਸਕ ਖੂਬਸੂਰਤ ਕਮੈਂਟਸ ਕਰ ਰਹੇ ਹਨ।