ਮੁੰਬਈ:ਸ਼੍ਰੀਦੇਵੀ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। 13 ਅਗਸਤ 2023 ਨੂੰ ਸ਼੍ਰੀਦੇਵੀ ਦਾ 60ਵਾਂ ਜਨਮਦਿਨ ਹੈ। ਉਨ੍ਹਾਂ ਦੇ ਦੇਹਾਂਤ ਤੋਂ 5 ਸਾਲ ਬਾਅਦ ਗੂਗਲ ਡੂਡਲ ਅੱਜ ਵੀ ਉਨ੍ਹਾਂ ਨੂੰ ਯਾਦ ਕਰਦਾ ਹੈ। ਇਸ ਖਾਸ ਮੌਕੇ 'ਤੇ ਗੂਗਲ ਇੱਕ ਕਲਰਫੁੱਲ ਗੂਗਲ ਡੂਡਲ ਨਾਲ ਸ਼੍ਰੀਦੇਵੀ ਦਾ 60ਵਾਂ ਜਨਮਦਿਨ ਮਨਾ ਰਿਹਾ ਹੈ।
ਟੇਕ ਦਿੱਗਜ਼ ਨੇ ਸ਼੍ਰੀਦੇਵੀ ਦੇ ਜਨਮਦਿਨ ਮੌਕੇ ਪਿਆਰਾ ਨੋਟ ਕੀਤਾ ਸਾਂਝਾ:ਗੂਗਲ ਨੇ ਖੂਬਸੂਰਤ ਡੂਡਲ ਤਸਵੀਰ ਦਾ ਸਾਰਾ ਕ੍ਰੇਡਿਟ ਮੁੰਬਈ ਦੀ ਮਹਿਮਾਨ ਕਲਾਕਾਰ ਭੂਮਿਕਾ ਮੁਖਰਜੀ ਨੂੰ ਦਿੱਤਾ ਹੈ। ਸ਼੍ਰੀਦੇਵੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 4 ਸਾਲ ਦੀ ਉਮਰ 'ਚ ਕੀਤੀ ਸੀ। ਗੂਗਲ ਨੇ ਡੂਡਲ ਬਾਰੇ ਦੱਸਦੇ ਹੋਏ ਫਿਲਮ ਇੰਡਸਟਰੀ 'ਚ ਸ਼੍ਰੀਦੇਵੀ ਦੇ ਸਫ਼ਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਦੱਸਿਆ," ਉਨ੍ਹਾਂ ਨੂੰ ਬਚਪਨ ਤੋਂ ਹੀ ਫਿਲਮਾਂ ਨਾਲ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ ਚਾਰ ਸਾਲ ਦੀ ਉਮਰ 'ਚ ਤਾਮਿਲ ਫਿਲਮ 'ਕੰਧਨ ਕਰੁਨੈ' ਵਿੱਚ ਅਭਿਨੈ ਕਰਨਾ ਸ਼ੁਰੂ ਕਰ ਦਿੱਤਾ। ਟੇਕ ਦਿੱਗਜ਼ ਨੇ ਅੱਗੇ ਲਿਖਿਆ," ਸ਼੍ਰੀਦੇਵੀ ਨੇ ਕਈ ਸਾਊਥ ਇੰਡੀਅਨ ਭਾਸ਼ਾਵਾਂ ਸਿੱਖੀਆ। ਜਿਸ ਕਰਕੇ ਉਨ੍ਹਾਂ ਨੂੰ ਭਾਰਤ ਦੇ ਹੋਰਨਾਂ ਫਿਲਮ ਇੰਡਸਟਰੀਆਂ 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ।