ਨਵੀਂ ਦਿੱਲੀ: ਬਾਲੀਵੁੱਡ ਦੀ 'ਚਾਂਦਨੀ' ਸ਼੍ਰੀਦੇਵੀ ਨੇ ਆਪਣੇ ਸਮੇਂ 'ਚ ਫਿਲਮੀ ਦੁਨੀਆਂ 'ਤੇ ਰਾਜ ਕੀਤਾ ਸੀ। ਉਸ ਨੂੰ ਬਾਲੀਵੁੱਡ ਦੀ ਪਹਿਲੀ ਮਹਿਲਾ ਸੁਪਰਸਟਾਰ ਦਾ ਟੈਗ ਦਿੱਤਾ ਗਿਆ ਸੀ। ਸ਼੍ਰੀਦੇਵੀ ਦਾ ਜਨਮ 13 ਅਗਸਤ 1963 ਨੂੰ ਹੋਇਆ ਸੀ ਅਤੇ ਉਸਨੇ ਚਾਰ ਸਾਲ ਦੀ ਉਮਰ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਸ਼੍ਰੀਦੇਵੀ ਨੇ ਤੇਲਗੂ ਸਿਨੇਮਾ ਵਿੱਚ ਬਾਲ ਕਲਾਕਾਰ ਦੇ ਤੌਰ 'ਤੇ ਫਿਲਮ 'ਮਾਂ ਨੰਨਾ ਨਿਰਦੋਸ਼ੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਤੋਂ ਪਹਿਲਾਂ ਸ਼੍ਰੀਦੇਵੀ ਨੇ ਸਾਊਥ ਫਿਲਮ ਇੰਡਸਟਰੀ 'ਚ ਕਾਫੀ ਧੂਮ ਮਚਾਈ ਸੀ। ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਖਾਸ ਗੱਲਾਂ।
ਹਾਲੀਵੁੱਡ ਦੀ ਪੇਸ਼ਕਸ਼ ਠੁਕਰਾ ਦਿੱਤੀ ਸੀ: ਅੰਮਾ ਯੰਗਰ ਅਯੱਪਨ ਤੁਹਾਨੂੰ ਸ਼ਾਇਦ ਹੀ ਪਤਾ ਹੋਵੇ ਕਿ ਇਹ ਸ਼੍ਰੀਦੇਵੀ ਦਾ ਅਸਲੀ ਨਾਮ ਸੀ। ਸ਼੍ਰੀਦੇਵੀ ਨੂੰ ਆਪਣੇ ਕਰੀਅਰ ਦੇ ਸਿਖਰ 'ਤੇ ਹਾਲੀਵੁੱਡ ਤੋਂ ਵੀ ਆਫਰ ਮਿਲੇ ਸਨ। ਹਾਲੀਵੁੱਡ ਦੇ ਸਟੀਵਨ ਸਪੀਲਬਰਗ ਨੇ ਸ਼੍ਰੀਦੇਵੀ ਨੂੰ ਫਿਲਮ 'ਜੁਰਾਸਿਕ ਪਾਰਕ' 'ਚ ਛੋਟੀ ਭੂਮਿਕਾ ਦੀ ਪੇਸ਼ਕਸ਼ ਕੀਤੀ ਸੀ ਪਰ 'ਚਾਂਦਨੀ' ਨੇ ਕਿਹਾ ਸੀ ਕਿ ਇਹ ਭੂਮਿਕਾ ਉਸ ਦੇ ਸਟਾਰਡਮ ਦੇ ਹਿਸਾਬ ਨਾਲ ਛੋਟੀ ਹੈ।
13 ਸਾਲ ਦੀ ਉਮਰ 'ਚ 'ਮਾਂ' ਬਣ ਗਈ: ਸ਼੍ਰੀਦੇਵੀ ਦੱਖਣ ਭਾਰਤੀ ਅਦਾਕਾਰਾ ਸੀ ਅਤੇ ਉਸ ਨੂੰ ਹਿੰਦੀ ਬੋਲਣ 'ਚ ਕਾਫੀ ਦਿੱਕਤ ਆਉਂਦੀ ਸੀ। ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਕਿ ਫਿਲਮ 'ਆਖਰੀ ਰਾਸਤਾ' 'ਚ ਸ਼੍ਰੀਦੇਵੀ ਦੀ ਆਵਾਜ਼ ਨੂੰ ਰੇਖਾ ਨੇ ਡੱਬ ਕੀਤਾ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸ਼੍ਰੀਦੇਵੀ ਨੇ ਸਿਰਫ 13 ਸਾਲ ਦੀ ਉਮਰ 'ਚ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।