ਮੁੰਬਈ: ਅੱਜ (24 ਫਰਵਰੀ) ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ 5ਵੀਂ ਬਰਸੀ ਹੈ। ਇਸ ਦਿਨ ਅਦਾਕਾਰਾ ਦੀ ਮੌਤ ਦੀ ਖਬਰ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸ਼੍ਰੀਦੇਵੀ ਦੀ ਮੌਤ 24 ਫਰਵਰੀ 2018 ਨੂੰ ਦੁਬਈ ਵਿੱਚ ਹੋਈ ਸੀ, ਜਿੱਥੇ ਉਹ, ਬੋਨੀ ਕਪੂਰ, ਧੀ ਖੁਸ਼ੀ ਕਪੂਰ ਅਤੇ ਕਪੂਰ ਪਰਿਵਾਰ ਦੇ ਹੋਰ ਮੈਂਬਰ ਮੋਹਿਤ ਮਾਰਵਾਹ ਦੇ ਵਿਆਹ ਵਿੱਚ ਸ਼ਾਮਲ ਹੋਏ ਸਨ। ਫਿਲਮ ਨਿਰਮਾਤਾ ਬੋਨੀ ਕਪੂਰ ਨੇ ਸ਼ੁੱਕਰਵਾਰ ਨੂੰ ਪਤਨੀ ਸ਼੍ਰੀਦੇਵੀ ਨੂੰ ਯਾਦ ਕਰਦੇ ਹੋਏ ਆਪਣੀ ਪਹਿਲੀ ਮੁਲਾਕਾਤ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੀਦੇਵੀ ਦੀ 5ਵੀਂ ਬਰਸੀ ਤੋਂ ਇਕ ਦਿਨ ਪਹਿਲਾਂ ਬੋਨੀ ਕਪੂਰ ਨੇ ਉਨ੍ਹਾਂ ਦੀ ਆਖਰੀ ਤਸਵੀਰ ਪੋਸਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ।
ਸ਼੍ਰੀਦੇਵੀ ਦੀ ਬਰਸੀ 'ਤੇ ਫਿਲਮਮੇਕਰ ਬੋਨੀ ਨੇ ਇੰਸਟਾਗ੍ਰਾਮ 'ਤੇ ਇਕ ਤੋਂ ਬਾਅਦ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਅਤੇ ਸ਼੍ਰੀਦੇਵੀ ਦੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦਾ ਕੈਪਸ਼ਨ ਲਿਖਿਆ ਹੈ, 'ਮੇਰੀ ਪਹਿਲੀ ਤਸਵੀਰ (1984)।' ਇਸ ਤੋਂ ਇਲਾਵਾ ਬੋਨੀ ਕਪੂਰ ਨੇ ਦੋ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਆਪਣੀ ਅਤੇ ਸ਼੍ਰੀਦੇਵੀ ਦੀ ਪਹਿਲੀ ਮੁਲਾਕਾਤ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ।
ਬੋਨੀ ਕਪੂਰ ਨੇ ਦੱਸਿਆ ਕਿ ਉਹ ਅਤੇ ਸ਼੍ਰੀਦੇਵੀ ਪਹਿਲੀ ਵਾਰ ਫਿਲਮ 'ਮਿਸਟਰ ਇੰਡੀਆ' ਦੌਰਾਨ ਮਿਲੇ ਸਨ। ਇਸ ਫਿਲਮ 'ਚ ਉਹ ਸ਼੍ਰੀਦੇਵੀ ਨੂੰ ਅਨਿਲ ਕੂਪਰ ਦੇ ਨਾਲ ਲਿਆਉਣਾ ਚਾਹੁੰਦੇ ਸਨ। ਜਦੋਂ ਸ਼੍ਰੀਦੇਵੀ ਨੇ ਫਿਲਮ ਲਈ 'ਹਾਂ' ਕਿਹਾ ਤਾਂ ਬੋਨੀ ਕਪੂਰ ਨੇ ਉਸ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੀਦੇਵੀ ਨੂੰ ਵਧੀਆ ਪੋਸ਼ਾਕ, ਮੇਕਅੱਪ ਸਭ ਮੁਹੱਈਆ ਕਰਵਾਇਆ ਗਿਆ ਸੀ।