ਜਲੰਧਰ: ਇਕ ਸਮਾਂ ਹੁੰਦਾ ਸੀ ਜਦ ਪੰਜਾਬ ਵਿਚ ਵੱਡੇ ਵੱਡੇ ਗਾਇਕਾਂ ਦੇ ਅਖਾੜੇ ਪਿੰਡਾਂ ਦੇ ਖੇਤਾਂ ਵਿੱਚ ਚਾਨਣੀਆਂ ਕਨਾਤਾਂ ਦੇ ਥੱਲੇ ਲੱਗਦੇ ਹੁੰਦੇ ਸੀ, ਉਹ ਸਮਾਂ ਸੀ ਜਦ ਗਾਇਕ ਪੰਜਾਬ ਦੇ ਸੱਭਿਆਚਾਰ ਨਾਲ ਜੁੜੀ ਜੁਗਨੀ, ਛੱਲੇ ਮੁੰਦੀਆਂ, ਹੀਰ ਰਾਂਝਾ ਸੋਹਣੀ ਮਹੀਂਵਾਲ ਵਰਗੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਸਨ। ਹੱਥ ਵਿੱਚ ਮਹਿਕ ਅਤੇ ਚਾਨਣੀਆਂ ਕਨਾਤਾਂ ਦੇ ਬਾਂਸਾਂ ਉੱਪਰ ਬੰਨ੍ਹੇ ਹੋਏ ਭੌਂਪੂ ਵਾਲੇ ਲਾਊਡ ਸਪੀਕਰ ਇਨ੍ਹਾਂ ਗਾਇਕਾਂ ਲਈ ਲੋਕਾਂ ਦਾ ਮਨੋਰੰਜਨ ਕਰਨ ਲਈ ਕਾਫ਼ੀ ਹੁੰਦੇ ਸਨ। ਗੱਲ ਹੁੰਦੀ ਸੀ ਸਿਰਫ਼ ਸੱਭਿਆਚਾਰ ਦੀ।
ਗੀਤ ਉਹ ਹੁੰਦੇ ਸੀ ਜਿਨ੍ਹਾਂ ਨੂੰ ਪਰਿਵਾਰ ਦੇ ਬੱਚੇ ਬਜ਼ੁਰਗ ਆਪਣੀਆਂ ਧੀਆਂ ਭੈਣਾਂ ਨਾਲ ਬੈਠ ਕੇ ਸੁਣਦੇ ਹੁੰਦੇ ਸੀ, ਪੰਜਾਬ ਦਾ ਇਹ ਸੱਭਿਆਚਾਰ ਇਕ ਸ਼ਾਂਤ ਸੱਭਿਆਚਾਰ ਸੀ ਜਿਸ ਵਿੱਚ ਮਹਿਲਾਵਾਂ ਵੱਲੋਂ ਘੁੰਡ ਕੱਢਣ, ਫੁਲਕਾਰੀਆਂ ਪੱਖੀਆਂ, ਢੋਲੇ ਮਾਹੀਏ ਗਾਉਣਾ ਗੀਤਾਂ ਦੀ ਸ਼ਾਨ ਹੁੰਦੀ ਸੀ।
ਹੌਲੀ ਹੌਲੀ ਬਦਲਿਆ ਮਾਹੌਲ, ਢੋਲ ਦੀ ਡੀ ਜੇ ਨੇ ਲੈ ਲਈ ਥਾਂ: ਪੰਜਾਬੀ ਦੇ ਵਿਸਾਖੀ ਅਤੇ ਲੋਹੜੀ ਵਰਗੇ ਤਿਉਹਾਰ ਜਿਨ੍ਹਾਂ ਵਿੱਚ ਢੋਲ ਦੀ ਥਾਪ ਉੱਪਰ ਬੋਲੀਆਂ ਪਾ ਪਾ ਕੇ ਘਰਾਂ ਦੇ ਵਿਹੜਿਆਂ ਵਿੱਚ ਭੰਗੜੇ ਪਾਏ ਜਾਂਦੇ ਸੀ, ਅੱਜ ਇਸ ਢੋਲ ਦੀ ਥਾਂ ਡੀ ਜੇ ਨੇ ਲੈ ਲਈ ਹੈ ਅਤੇ ਘਰਾਂ ਦੇ ਵਿਹੜਿਆਂ ਦੀ ਥਾਂ ਹੋਟਲਾਂ ਦੇ ਬੈਂਕੁਇਟ ਹਾਲ ਦੇ ਨਾਲ ਵੱਡੇ ਵੱਡੇ ਸਟੇਡੀਅਮਾਂ ਹਨ।
ਅੱਜਕੱਲ੍ਹ ਪਿੰਡਾਂ ਦੇ ਖੇਤਾਂ ਵਿੱਚ ਨਾ ਤਾਂ ਕਲਾਕਾਰਾਂ ਦੇ ਅਖਾੜੇ ਨਜ਼ਰ ਆਉਂਦੇ ਨੇ ਅਤੇ ਨਾ ਹੀ ਇਨ੍ਹਾਂ ਅਖਾੜਿਆਂ ਵਿੱਚ ਤੂੰਬੀ ਢੋਲ ਦੀ ਥਾਪ ਉੱਪਰ ਪੈਂਦੇ ਭੰਗੜੇ ਜਿਵੇਂ ਜਿਵੇਂ ਪੰਜਾਬ ਮਾਡਲ ਹੁੰਦਾ ਜਾ ਰਿਹਾ ਹੈ ਪੰਜਾਬ ਦਾ ਇਹ ਵਿਰਸਾ ਹੌਲੀ ਹੌਲੀ ਗੁੰਮ ਹੁੰਦਾ ਜਾ ਰਿਹਾ ਹੈ।
ਵੱਧ ਦਾ ਜਾ ਰਿਹਾ ਹੈ ਗੈਂਗਸਟਰਵਾਦ: ਪੰਜਾਬ ਵਿੱਚ ਅੱਜ ਇੱਕਾ ਦੁੱਕਾ ਕਈ ਘਰਾਂ ਨੂੰ ਛੱਡ ਕੇ ਬਾਕੀ ਗਾਇਕ ਆਪਣੀ ਗਾਇਕੀ ਨੂੰ ਇਸ ਪਾਸੇ ਲੈ ਗਏ ਜਿੱਥੇ ਗਾਇਕ ਦੇ ਹੱਥ ਵਿੱਚ ਤੂੰਬੀ ਦੀ ਜਗ੍ਹਾ ਰਿਵਾਲਵਰ ਅਤੇ ਰਾਈਫਲਾਂ ਨਜ਼ਰ ਆ ਰਹੀਆਂ ਹਨ, ਅੱਜ ਪੰਜਾਬ ਦੇ ਜ਼ਿਆਦਾਤਰ ਗਾਇਕ ਇਸੇ ਗੀਤ ਗਾਉਂਦੇ ਹੋਏ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਉਨ੍ਹਾਂ ਇਸ ਦਾ ਮਤਲਬ ਘਰਾਂ ਦੀ ਇੱਜ਼ਤ ਨਹੀਂ ਬਲਕਿ ਸੱਥਾਂ ਵਿੱਚ ਵੱਡੇ ਹਥਿਆਰ ਹੈ।