ਹੈਦਰਾਬਾਦ:ਟਾਲੀਵੁੱਡ ਦੇ ਮਸ਼ਹੂਰ ਅਦਾਕਾਰ ਨੰਦਾਮੁਰੀ ਤਾਰਾਕਾ ਰਤਨਾ ਦਾ 39 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਆਂਧਰਾ ਪ੍ਰਦੇਸ਼ ਦੇ ਚਿਤੁਰ ਜ਼ਿਲ੍ਹੇਂ ਵਿੱਚ ਆਯੋਜਿਤ ਇੱਕ ਰੋਂਡ ਸ਼ੋ ਦੇ ਦੌਰਾਨ ਉਹ ਅਚਾਨਕ ਬੇਹੋਸ਼ ਹੋ ਗਏ। ਜਿਸ ਤੋਂ ਬਾਅਦ ਉਹ 23 ਦਿਨਾਂ ਤੱਕ ਦਿਲ ਸੰਬੰਧੀ ਸਮੱਸਿਆਂ ਨਾਲ ਜੂਝ ਰਹੇ ਸੀ। ਬੀਤੇ ਸ਼ਨੀਵਾਰ ਦੀ ਰਾਤ ਨੂੰ ਬੇਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਨੰਦਾਮੁਰੀ ਤਾਰਾਕਾ ਰਤਨਾ ਨੇ ਅੰਤਿਮ ਸਾਹ ਲਏ।
ਅਦਾਕਾਰ ਦੇ ਦਿਹਾਂਤ ਨਾਲ ਪੂਰੇ ਸਾਉਥ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਮੇਗਾਸਟਾਰ ਚਿਰਜੀਵੀ, ਅਲੂ ਅਰਜੁਨ, ਮਹੇਸ਼ ਬਾਬੂ ਅਤੇ ਰਾਮ ਚਰਣ ਸਮੇਤ ਤੇਂਲਗੂ ਫਿਲਮ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਹਸਤੀਆਂ ਨੇ ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾਂ ਕਰਦੇ ਹੋਏ ਆਪਣੇ-ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਸਾਂਝੇ ਕੀਤੇ ਹਨ।
ਟਾਲੀਵੁੱਡ ਦੇ ਸੂਪਰਸਟਾਰ ਚਿਰਜੀਵੀ ਨੇ ਦੁੱਖ ਪ੍ਰਗਟ ਕਰਦੇ ਹੋਏ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ ਹੈ, "ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ 'ਤੇ ਬਾਰੇ ਜਾਣ ਕੇ ਦੁੱਖ ਹੋਇਆ। ਅਜਿਹਾ ਹੋਣਹਾਰ, ਪ੍ਰਤਿਭਾਸ਼ਾਲੀ ਬਹੁਤ ਜਲਦ ਹੀ ਸਾਨੂੰ ਛੱਡ ਕੇ ਚਲਾ ਗਿਆ। ਪਰਿਵਾਰ ਦੇ ਸਾਰੇ ਲੋਕਾਂ ਪ੍ਰਤਿ ਮੇਰੀ ਸੰਵੇਦਨਾਂ, ਭਗਵਾਨ ਉਨ੍ਹਾਂ ਦੀ ਆਤਮਾਂ ਨੂੰ ਸਾਂਤੀ ਦੇਵੇ"।
RRR ਅਦਾਕਾਰ ਰਾਮ ਚਰਣ ਨੇ ਵੀ ਟਵਿੱਟਰ ਦਾ ਸਹਾਰਾ ਲੈਂਦੇ ਹੋਏ ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ 'ਤੇ ਦੁੱਖ ਜਤਾਇਆ। ਉਨਾਂ ਨੇ ਟਵੀਟ ਕੀਤਾ,"ਨੰਦਾਮੁਰੀ ਤਾਰਾਕਾ ਰਤਨਾ ਦੇ ਦਿਹਾਂਤ ਦੀ ਖਬਰ ਸੁਣ ਕੇ ਦਿਲ ਟੁੱਟ ਗਿਆ। ਉਨ੍ਹਾਂ ਦੇ ਪਰਿਵਾਰ ਦੇ ਸਾਰੇ ਲੋਕਾਂ ਅਤੇ ਦੋਸਤਾਂ ਦੇ ਪ੍ਰਤਿ ਮੇਰੀ ਸੰਵੇਦਨਾਂ ਹੈ। ਉਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ"।